ਉੱਘੇ ਕਾਰੋਬਾਰੀ ਰਮਨ ਮਲਹੋਤਰਾ ਅਤੇ ਓਹਨਾ ਦੇ ਪਰਿਵਾਰ ਵਲੋਂ ਮੰਦਿਰ ਪ੍ਰਾਂਗਨ ਚ ਸ਼੍ਰੀ ਸ਼ਨੀ ਮਹਾਰਾਜ ਜੀ ਦੀ ਮੂਰਤੀ ਸਾਲ 2014 ਵਿਚ ਸਥਾਪਿਤ ਕੀਤੀ ਗਈ ਸੀ
ਕਪੂਰਥਲਾ ( ਗੌਰਵ ਮੜੀਆ )ਸ਼ਾਲੀਮਾਰ ਬਾਗ਼ ਦੀ ਬੈਕ ਸਾਇਡ ਤੇ ਸਥਿਤ ਸ਼੍ਰੀ ਸ਼ਨੀ ਮੰਦਿਰ ਵਿਖੇ ਸ਼ਨੀ ਮਹਾਰਾਜ ਦੀ ਮੂਰਤੀ ਸਥਾਪਨਾ ਦਿਵਸ 7 ਜੁਨ ਦਿਨ ਬੁੱਧਵਾਰ ਸ਼ਾਮ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ਼ਹਿਰ ਦੇ ਉੱਘੇ ਕਾਰੋਬਾਰੀ ਰਮਨ ਮਲਹੋਤਰਾ ਅਤੇ ਓਹਨਾ ਦੇ ਪਰਿਵਾਰ ਵਲੋਂ ਮੰਦਿਰ ਪ੍ਰਾਂਗਨ ਚ ਸ਼੍ਰੀ ਸ਼ਨੀ ਮਹਾਰਾਜ ਜੀ ਦੀ ਮੂਰਤੀ ਸਾਲ 2014 ਵਿਚ ਸਥਾਪਿਤ ਕੀਤੀ ਗਈ ਸੀ
ਜਿਸਦਾ ਸਲਾਨਾ ਸਥਾਪਨਾ ਦਿਵਸ ਰਮਨ ਮਲਹੋਤਰਾ,ਉਨ੍ਹਾਂ ਦੇ ਪਰਿਵਾਰ ਅਤੇ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਬੜੇ ਸ਼ਾਨੋ ਸ਼ੋਕਤ ਨਾਲ ਮਨਾਉਦੇ ਹਨ ਬੁੱਧਵਾਰ ਰਾਤ ਨੂੰ ਮੰਦਿਰ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਦੌਰਾਨ ਸ਼ਰਧਾਲੂਆਂ ਨੇ ਸ਼ਨੀ ਮਹਾਰਾਜ ਦੀ ਹਾਜ਼ਿਰੀ ਚ ਭਜਨ ਗਾਏ ਅਤੇ ਆਰਤੀ ਕੀਤੀ ਗਈ ਸਮਾਗਮ ਦੌਰਾਨ ਰਮਨ ਮਲਹੋਤਰਾ ਪਰਿਵਾਰ ਵਲੋਂ ਵੱਖ ਵੱਖ ਪਕਵਾਨਾਂ ਦਾ ਅਟੁੱਟ ਲੰਗਰ ਲਗਾਇਆ ਗਿਆ ਇਸ ਮੌਕੇ ਸੰਜੇ ਪੁਰੀ, ਸੁਰਿੰਦਰ ਕੁਮਾਰ ਲਾਡੀ, ਸੰਜੇ ਵਿਗ,ਦੀਪਕ ਵਿਗ,ਧਰਮਪਾਲ ਮਹਾਜਨ,ਗੌਰਵ ਗੁਪਤਾ,ਬਬਲੂ, ਅਸ਼ੋਕ ਅਰੋੜਾ ਆਦਿ ਹਾਜ਼ਿਰ ਸਨ

