ਕਰਤਾਰਪੁਰ (ਜਸਵੰਤ ਵਰਮਾ )ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਸਪੋਰਟਸ ਦਿਵਸ (ਐਥਲੈਟਿਕਸ ਮੀਟ) ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਜੀ ਦੇ ਉਧਮ ਉਪਰਾਲੇ ਸਦਕਾ ਅਤੇ ਕੋਚ ਗਗਨਦੀਪ ਸਿੰਘ ਪੁਰੇਵਾਲ ਦੇ ਸਹਿਯੋਗ ਨਾਲ ਸਲਾਨਾ ਖੇਡ ਦਿਵਸ ਸੰਪੂਰਣ ਹੋਇਆ। ਖੇਡਾਂ ਸ਼ੁਰੂ ਕਰਵਾਉਣ ਲਈ ਉਚੇਚੇ ਤੌਰ ਤੇ ਜਥੇਦਾਰ ਰਣਜੀਤ ਸਿੰਘ ਕਾਹਲੋ (ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ,ਸ.ਕੁਲਵੰਤ ਸਿੰਘ ਮੰਨਣ (ਮੁੱਖ ਸਕੱਤਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ),ਡਾ.ਗੁਰਪ੍ਰੀਤ ਸਿੰਘ ਉੱਪਲ (ਪ੍ਰਿੰਸੀਪਲ ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ), ਸ. ਹਰਵਿੰਦਰ ਸਿੰਘ ਰਿੰਕੂ ਮੁੱਖ ਮਹਿਮਾਨ ਵੱਜੋਂ ਉਚੇਚੇ ਤੌਰ ਤੇ ਪੁੱਜੇ। ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਨੇ ਸ਼ਬਦ ਗਾਇਨ ਅਤੇ ਅਰਦਾਸ ਬੇਨਤੀ ਕੀਤੀ। ਬਾਅਦ ਵਿੱਚ ਮੁੱਖ ਮਹਿਮਾਨਾਂ ਨੇ ਬੱਚਿਆਂ ਨੂੰ ਆਪਣੇ ਆਪਣੇ ਵਿਚਾਰਾਂ ਨਾਲ ਖੇਡ ਜਗਤ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਮਾਰਚ ਪਾਸ ਉਪਰੰਤ ਅੰਡਰ-17 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ। ਚਾਰੇ ਹਾਉਸਾਂ (ਸ਼ਾਮ ਸਿੰਘ ਅਟਾਰੀ ਹਾਉਸ, ਹਰੀ ਸਿੰਘ ਨਲਵਾ ਹਾਉਸ, ਸ਼ਹੀਦ ਉੱਧਮ ਸਿੰਘ ਹਾਉਸ, ਸ਼ਹੀਦ ਭਗਤ ਸਿੰਘ ਹਾਉਸ ਦਰਮਿਆਨ ਖੇਡ ਮੁਕਾਬਲੇ ਕਰਵਾਏ ਗਏ।
ਜਿਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ ਦੌੜਾਂ ਅਤੇ ਨਾਲ ਹੀ ਸ਼ਾਟ-ਪੁੱਟ, ਡਿਸਕਸ ਥਰੋ, ਜੈਵਲਿੰਗ ਥਰੋ, ਰਿਲੇ ਰੇਸ, ਰੱਸਾ- ਕੱਸੀ ਆਦਿ ਖੇਡ ਮੁਕਾਬਲੇ ਕਰਵਾਏ ਗਏ। ਖਿੱਚ ਦਾ ਕੇਂਦਰ ਅਧਿਆਪਕਾ ਦੀ ਰੱਸਾ-ਕੱਸੀ ਖੇਡ ਰਹੀ। ਸਟੇਜ ਸੰਚਾਲਨ ਸੰਗੀਤ ਅਧਿਆਪਕ ਜਗਤਾਰ ਸਿੰਘ ਸਰਾਏ ਨੇ ਕੀਤਾ। ਮੈਡਮ ਗਗਨਪ੍ਰੀਤ ਕੌਰ ਦੀ ਕੋਆਡੀਨੇਸ਼ਨ ਵਿੱਚ ਬਾਖੂਬੀ ਯੋਗਦਾਨ ਰਿਹਾ। ਜਜਮੈਂਟ ਮੈਡਮ ਕਮਲ ਅਤੇ ਮੈਡਮ ਇੰਦਰਜੀਤ ਕੌਰ ਨੇ ਕੀਤੀ। ਅੋਵਰਆਲ ਟਰਾਫੀ ਪਹਿਲੇ ਹਾਉਸ (ਸ਼ਾਮ ਸਿੰਘ ਅਟਾਰੀ ਹਾਉਸ ਨੇ ਜਿੱਤੀ। ਇਸ ਮੌਕੇ ਹਾਉਸ ਇੰਚਾਰਜ ਮੈਡਮ ਪੂਨਮ ਸ਼ਰਮਾ(ਅੰਗਰੇਜੀ ਵਿਭਾਗ), ਮੈਡਮ ਜਯੋਤਸਨਾ,ਮੈਡਮ ਅਮਨਦੀਪ ਕੌਰ ,ਮੈਡਮ ਪੂਨਮ ਸ਼ਰਮਾ (ਪੰਜਾਬੀ ਵਿਭਾਗ), ਮੈਡਮ ਨਵਨੀਤ ਕੌਰ, ਸ.ਮਨਿੰਦਰ ਸਿੰਘ ਅਤੇ ਹੋਰ ਸਾਰਾ ਸਟਾਫ ਹਾਜ਼ਰ ਸੀ।

