ਜਲੰਧਰ: ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਅਤੇ ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਨਰਿੰਦਰ ਸਿੰਘ ਔਜਲਾ ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਵੱਲੋਂ ਸਮੇਤ ਸਿਹਤ ਵਿਭਾਗ ਦੇ ਕਰਮਚਾਰੀਆ ਦੀ ਮਦਦ ਨਾਲ ਥਾਣਾ ਸ਼ਾਹਕੋਟ ਦੇ ਏਰੀਏ ਵਿੱਚ ਚੱਲ ਰਹੇ ਡੀ-ਅਡੀਕਸ਼ਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਪਿੰਡ ਦਾਨੇਵਾਲ ਵਿੱਚ ਸ਼ਹੀਦ ਬਾਬਾ ਬੀਰ ਸਿੰਘ ਗੁਰਮਤਿ ਵਿਦਿਆਲਿਆ ਦੇ ਨਾਮ ਪਰ ਚੱਲ ਰਹੇ ਡੀ-ਅਡੀਕਸ਼ਨ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ।ਚੈਕ ਕਰਨ ਤੇ ਪਾਇਆ ਗਿਆ ਕਿ ਇਸ ਵਿਦਿਆਲਿਆ ਵਿੱਚ ਇਹਨਾਂ ਵੱਲੋ ਨਸ਼ਾ ਕਰਨ ਵਾਲੇ 57 ਵਿਅਕਤੀਆ ਨੂੰ ਰੱਖਿਆ ਹੋਇਆ ਸੀ
ਜਿਸ ਤੇ ਸਿਹਤ ਵਿਭਾਗ ਦੀ ਮਦਦ ਨਾਲ ਇਹਨਾਂ 57 ਵਿਅਕਤੀਆ ਨੂੰ ਡੀ-ਅਡੀਕਸ਼ਨ ਸੈਂਟਰ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਹੈ।

