ਆਦਮਪੁਰ (ਗੌਰਵ ਮੜੀਆ ) ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਦੇ ਮੈਂਬਰਾ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਖਾਲਸਾ ਅਤੇ ਸਭਾ ਦੇ ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਪਿੰਡ ਡਰੋਲੀ ਕਲਾਂ ਦੀ ਅਗਵਾਈ ਹੇਠ ਆਦਮਪੁਰ ਦੋਆਬਾ ਵਿਖੇ ਹੋਈ।ਜਿਸ ਵਿੱਚ ਰਾਜਪੂਤ ਅਬਾਦੀ ਵਾਲੇ ਪਿੰਡਾਂ ਵਿੱਚ ਰਹਿ ਰਹੇ ਰਾਜਪੂਤ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਸਭਾ ਵਲੋਂ ਆਉਣ ਵਾਲੇ ਸਮੇ ਦੌਰਾਨ ਹੋਣ ਵਾਲੇ ਕੰਮਾਂ ਅਤੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ।ਇਸ ਦੌਰਾਨ ਸਭਾ ਦੇ ਸਾਰੇ ਮੈਂਬਰਾ ਵਲੋਂ ਆਪਸੀ ਸਹਮਤੀ ਨਾਲ ਕੁਲਦੀਪ ਸਿੰਘ ਮਿਨਹਾਸ ਨੂੰ ਆਦਮਪੁਰ ਦੋਆਬਾ ਤੋਂ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਸ਼ਹੀਦ ਬਾਬਾ ਮਤੀ ਜੀ ਦੋਆਬਾ ਰਾਜਪੂਤ ਸਭਾ ਦਾ ਪ੍ਰਧਾਨ ਬਣਾਉਣ ਤੇ ਕੁਲਦੀਪ ਸਿੰਘ ਮਿਨਹਾਸ ਨੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਵੱਲੋਂ ਮੈਨੂੰ ਪ੍ਰਧਾਨ ਬਣਾ ਕੇ ਜੋ ਮਾਣ ਬਖਸ਼ਿਆ ਹੈ,ਉਸ ਲਈ ਮੈਂ ਧੰਨਵਾਦੀ ਹੈ ਤੇ ਆਪਣੇ ਕਾਰਜਾਂ ਨੂੰ ਤਨਦੇਹੀ ਨਾਲ ਨਿਭਾਉਂਦਾ ਹੋਇਆ ਸਹਿਯੋਗ ਲਈ ਸਦਾ ਅੱਗੇ ਹੋ ਤੁਰਾਂਗਾ।ਇਸ ਮੌਕੇ ਨਛੱਤਰ ਸਿੰਘ ਭੱਟੀ,ਪਵਿੱਤਰ ਸਿੰਘ ਮਿਨਹਾਸ,ਦਲਜੀਤ ਸਿੰਘ ਭੱਟੀ,ਹਰਦੀਪ ਸਿੰਘ ਮਿਨਹਾਸ,ਸਤਨਾਮ ਸਿੰਘ,ਹਰਦਿਆਲ ਸਿੰਘ,ਰਸ਼ਪਾਲ ਸਿੰਘ,ਗੁਰਸ਼ਿੰਦਰ ਸਿੰਘ,ਭੁਪਿੰਦਰ ਸਿੰਘ ਮਿਨਹਾਸ,ਰਿੰਪਾ ਮਿਨਹਾਸ,ਦਲਜੀਤ ਸਿੰਘ,ਮੋਹਿਤ ਕੁਮਾਰ,ਜਰਨੈਲ ਸਿੰਘ,ਜੱਗਾ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

