ਪ੍ਰੈਸ ਕਲੱਬ ਸਮੂਹ ਪੱਤਰਕਾਰ ਭਾਈਚਾਰੇ ਨਾਲ਼ ਚਟਾਨ ਵਾਂਗ ਖੜੀ ਹੈ- ਮਨਜੀਤ ਮਾਨ,ਪ੍ਰੀਤ ਸੰਗੋਜਲਾ
ਕਪੂਰਥਲਾ (ਗੌਰਵ ਮੜੀਆ )ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦਾ ਵਫ਼ਦ ਮਨਜੀਤ ਮਾਨ ਸੂਬਾ ਪੰਜਾਬ, ਜੇ ਐਸ ਸੰਧੂ ਸੂਬਾ ਸਰਪ੍ਰਸਤ, ਰਾਕੇਸ਼ ਖੰਨਾ ਸੂਬਾ ਚੇਅਰਮੈਨ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ,ਰਾਮ ਸਿੰਘ ਭੱਟੀ ਮੁਖ ਬੁਲਾਰਾ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਸੁਰਜੀਤ ਸਿੰਘ ਗੋਰਾ ਜੁਆਇੰਟ ਸਕੱਤਰ, ਰਾਜੇਸ਼ ਕਾਲੀਆਂ, ਸ਼ਾਮ ਲਾਲ ਨੰਦਾ,ਦਿਕਸ਼ ਅਰੋੜਾ,ਹਰਦੇਵ ਸਿੰਘ,ਸੁਮਿਤ ਮਹਿੰਦਰੂ, ਰੋਬਿਨ ਖੰਨਾ, ਵਰਿੰਦਰ ਸਿੰਘ,ਮਨਜੀਤ ਸਿੰਘ ਮਰਵਾਹਾ ,ਪ੍ਰੀਤ ਥਿੰਦ ਆਦਿ ਜਲੰਧਰ ਦੇ ਡੀਸੀਪੀ ਜਗਮੋਹਨ ਸਿੰਘ,ਐਸਪੀ ਡੀ ਸਰਬਜੀਤ ਸਿੰਘ ਰਾਏ, ਸੁਖਨਾਜ ਸਿੰਘ ਡੀਐਸਪੀ ਆਦਮਪੁਰ ਨੂੰ ਮਿਲੇ
ਇਸ ਮੌਕੇ ਪੱਤਰਕਾਰਾਂ ਨੂੰ ਸਮੂਹ ਪੁਲਿਸ ਅਫਸਰਾਂ ਨੇ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਪੁਲਿਸ ਤੇ ਪ੍ਰੈਸ ਦਾ ਨੋਹ ਮਾਸ ਦਾ ਰਿਸ਼ਤਾ ਹੈ।ਇਸ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਤੇ ਭਰੋਸਾ ਦਵਾਇਆ ਤੇ ਕਿਹਾ ਪੱਤਰਕਾਰ ਭਾਈਚਾਰੇ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਕਈ ਮਸਲੇ ਮੌਕੇ ਤੇ ਹੀ ਹੱਲ ਕਰ ਦਿਤੇ। ਤੇ ਕੁਝ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ

