ਕਰਤਾਰਪੁਰ 9 ਜੁਲਾਈ( ਜਸਵੰਤ ਵਰਮਾ ) ਐਸਐਸਪੀ ਜਲੰਧਰ ਦਿਹਾਤੀ ਹਰਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਮਨਜੀਤ ਕੌਰ ਜਿਲਾ ਕਮਿਉਨਿਟੀ ਪੁਲਿਸ ਅਫ਼ਸਰ ਜਲੰਧਰ ਦਿਹਾਤੀ ਦੇਖ ਰੇਖ ਹੇਠ ਅੱਜ ਡੀਐਸਪੀ ਸਬ ਡਿਵੀਜ਼ਨ ਕਰਤਾਰਪੁਰ ਵਿਜੇ ਕੰਵਰ ਪਾਲ ਅਤੇ ਮੁੱਖ ਅਫਸਰ ਥਾਣਾ ਕਰਤਾਰਪੁਰ ਇੰਸਪੈਕਟਰ ਰਮਨਦੀਪ ਸਿੰਘ ਦੀ ਨਿਗਰਾਨੀ ਵਿੱਚ ਤੇ SI ਦਲਵਿੰਦਰ ਸਿੰਘ ਇੰਚਾਰਜ ਜਿਲਾ ਸਾਂਝ ਕੇਂਦਰ ਜਲੰਧਰ ਦਿਹਾਤੀ ਤੇ ਏ ਐਸ ਆਈ ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ/ਡ ਸਾਂਝ ਕੇਂਦਰ ਕਰਤਾਰਪੁਰ ਵੱਲੋ ਡੀ ਏ ਵੀ ਹਾਈ ਸਕੂਲ ਵਿਖੇ ਸੈਮੀਨਾਰ ਕਰਵਾਇਆ ਗਿਆ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਵੱਲੋਂ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਏਐਸਆਈ ਜਗਤਾਰ ਸਿੰਘ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋ ਦੂਰ ਰਹਿਣ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ ਤੇ ਕਰਾਈਮ ਅਗੇਸਟ ਵੋਮੈਨ ਅਤੇ ਚਿਲਡਰਨ ਦੇ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਬੱਚਿਆਂ ਨੂੰ ਬਾਲ ਵਿਆਹ ਦੀਆਂ ਬੁਰਾਈਆਂ ਅਤੇ ਸ਼ਾਝ ਕੇਂਦਰ ਵੱਲੋਂ ਦਿੱਤੀਆਂ ਸੇਵਾਵਾਂ ਸਬੰਧੀ ਜਾਗਰੂਕ ਕੀਤਾ ਗਿਆ । ਇਸ ਸਮੇਂ ਸੈਮੀਨਾਰ ਵਿੱਚ ਸਾਂਝ ਕੇਂਦਰ ਦੇ ਸੈਕਟਰੀ ਜਸਪਾਲ ਸਿੰਘ,ਸਿਪਾਹੀ ਗੁਰਵਿੰਦਰ ਸਿੰਘ ਤੇ ਸਕੂਲ ਦਾ ਹੋਰ ਸਟਾਫ਼ ਹਾਜ਼ਰ ਸੀ ।

