ਕਪੂਰਥਲਾ 19 ਫਰਵਰੀ( ਗੌਰਵ ਮੜੀਆ) ਖੂਨਦਾਨ ਨੂੰ ਮਹਾਨ ਦਾਨ ਦਾ ਦਰਜਾ ਦਿੱਤਾ ਗਿਆ ਹੈ।ਕਿਉਂਕਿ ਤੁਹਾਡਾ ਇਹ ਦਾਨ ਕਿਸੇ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਪਰ ਲੋਕ ਅਜੇ ਵੀ ਇਸ ਦਾਨ ਪ੍ਰਤੀ ਜਾਗਰੂਕ ਨਹੀਂ ਹਨ।ਇਹ ਗੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਵੱਲੋਂ ਲਗਾਏ ਗਏ ਦੂਜੇ ਵਿਸ਼ਾਲ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਦਿਆਂ ਕਹੀ।ਇਸ ਦੌਰਾਨ ਉਨ੍ਹਾਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਨੌਜਵਾਨਾਂ ਵੱਲੋਂ ਕੀਤੇ ਗਏ ਇਸ ਆਯੋਜਨ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਖੂਨਦਾਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈ,ਪਰ ਇਸ ਦੌਰਾਨ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਲੋਕ ਕਿਵੇਂ ਜਾਗਰੂਕ ਹੋਣਗੇ।ਕੌਣ ਉਨ੍ਹਾਂਨੂੰ ਜਾਗਰੂਕ ਕਰੇਗਾ।ਜੇਕਰ ਇਸ ਸਵਾਲ ਦਾ ਹੱਲ ਲੱਭਿਆ ਜਾਵੇ ਤਾਂ ਇੱਕ ਹੀ ਵਿਕਲਪ ਅੱਗੇ ਆਉਂਦਾ ਹੈ ਕਿ ਇਸ ਲਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਸਮਾਜ ਸੇਵੀ ਲੋਕਾਂ, ਸਕੂਲਾਂ, ਕਾਲਜਾਂ ਆਦਿ ਨੂੰ ਅੱਗੇ ਆਉਣਾ ਪਵੇਗਾ।

ਖੂਨ ਦਾਨ ਕੈਂਪ ਦੇ ਨਾਲ-ਨਾਲ ਜਾਗਰੂਕਤਾ ਵੀ ਫੈਲਾਉਣੀ।ਖੋਜੇਵਾਲ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਇਹ ਇੱਕ ਬਹੁਤ ਵੱਡਾ ਦਾਨ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ।ਉਨ੍ਹਾਂਨੇ ਕਿਹਾ ਕਿ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤੋਂ ਤੁਹਾਡੇ ਸਰੀਰ ਵਿੱਚ ਆਇਰਨ ਦੀ ਮਾਤਰਾ ਠੀਕ ਬਣੀ ਰਹਿੰਦੀ ਹੈ,ਜਿਸਦੇ ਕਾਰਨ ਦਿਲ ਸਬੰਧੀ ਬੀਮਾਰੀਆਂ ਨਹੀਂ ਹੁੰਦੀਆਂ।ਜੇਕਰ ਤੁਸੀ ਖੂਨ ਦਾਨ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਖੂਨ ਦੇ ਨਵੇਂ ਕਣ ਬਣਨਗੇ,ਜਿਸਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ।ਖੋਜੇਵਾਲ ਨੇ ਖੂਨ ਦਾਨ ਕਰਨ ਵਾਲੀਆਂ ਨੂੰ ਪੇ੍ਰਿਤ ਕਰਦੇ ਹੋਏ ਕਿਹਾ ਕਿ ਖੂਨ ਦਾਨ ਹੀ ਹੈ,ਜੋ ਨਾ ਕੇਵਲ ਕਿਸੇ ਜਰੂਰਤਮੰਦ ਦਾ ਜੀਵਨ ਬਚਾਉਂਦਾ ਹੈ ਸਗੋਂ ਉਸਦੀ ਜਿੰਦਗੀ ਬਚਾਕੇ ਉਸ ਦੇ ਪਰਵਾਰ ਦੇ ਜੀਵਨ ਵਿੱਚ ਖੁਸ਼ੀਆਂ ਦੇ ਢੇਰਾਂ ਰੰਗ ਵੀ ਭਰਦਾ ਹੈ।ਉਨ੍ਹਾਂਨੇ ਕਿਹਾ ਕਿ ਖੂਨ ਦਾਨ ਜੀਵਨਦਾਨ ਹੈ।
ਸਾਡੇ ਵਲੋਂ ਕੀਤਾ ਗਿਆ ਖੂਨ ਦਾਨ ਕਈ ਜਿੰਦਗੀਆਂ ਨੂੰ ਬਚਾਉਂਦਾ ਹੈ।ਇਸ ਗੱਲ ਦਾ ਅਹਿਸਾਸ ਸਾਨੂੰ ਤੱਦ ਹੁੰਦਾ ਹੈ।ਜਦੋਂ ਸਾਡਾ ਕੋਈ ਆਪਣਾ ਖੁਨ ਲਈ ਜਿੰਦਗੀ ਅਤੇ ਮੌਤ ਦੇ ਵਿੱਚ ਜੂਝਦਾ ਹੈ।ਉਸ ਵਕਤ ਅਸੀ ਨੀਂਦ ਤੋਂ ਜਾਗਦੇ ਹਾਂ ਅਤੇ ਉਸਨੂੰ ਬਚਾਉਣ ਲਈ ਖੂਨ ਦੇ ਇਂਤਜਾਮ ਲਈ ਜੱਦੋਜਹਿਦ ਕਰਦੇ ਹਾਂ।ਉਨ੍ਹਾਂ ਨੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸਾਡੇ ਵਿੱਚੋ ਕੋਈ ਵੀ ਕਿਸੇ ਦੁਰਘਟਨਾ ਜਾਂ ਬੀਮਾਰੀ ਦਾ ਸ਼ਕਿਾਰ ਹੋ ਸਕਦਾ ਹੈ।ਅੱਜ ਅਸੀਂ ਸਾਰੇ ਪੜ੍ਹੇ-ਲਿਖੇ ਅਤੇ ਸਭਿਅਕ ਸਮਾਜ ਵਿਚ ਰਹਿੰਦੇ ਹਾਂ,ਜੋ ਨਾ ਸਿਰਫ਼ ਆਪਣੇ ਭਲੇ ਲਈ ਸਗੋਂ ਦੂਜਿਆਂ ਦੇ ਭਲੇ ਲਈ ਵੀ ਸੋਚਦੇ ਹਾਂ,ਤਾਂ ਕਿਉਂ ਨਾ ਅਸੀਂ ਖੂਨਦਾਨ ਦੇ ਪਵਿੱਤਰ ਕਾਰਜ ਵਿੱਚ ਆਪਣਾ ਸਹਿਯੋਗ ਪ੍ਰਦਾਨ ਕਰੀਏ।ਅਤੇ ਲੋਕਾਂ ਨੂੰ ਜੀਵਨਦਾਨ ਦਈਏ।ਉਨ੍ਹਾਂ ਨੇ ਕਿਹਾ ਕਿ ਤੁਸੀ ਸਾਰੇ ਨਿਸਵਾਰਥ ਭਾਵ ਨਾਲ ਖੂਨਦਾਨ ਕਰੋ।ਤੁਹਾਡੀ ਖੂਨਦਾਨ ਦੇ ਪ੍ਰਤੀ ਸਕਾਰਾਤਮਕ ਸੋਚ ਕਿਸੇ ਦਾ ਜੀਵਨ ਬਚਾ ਸਕਦੀ ਹੈ।

