ਕਪੂਰਥਲਾ ( ਗੌਰਵ ਮੜੀਆ ) ਸੋਮਵਾਰ ਨੂੰ ਵਿਧਾਨਸਭਾ ਸੈਸ਼ਨ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਕਪੂਰਥਲਾ ਚ ਪ੍ਰਭੂ ਵਾਲਮੀਕਿ ਜੀ ਦੇ ਜਨਮ ਦਿਹਾੜੇ ਤੇ ਲਗੇ ਇਸ਼ਤਿਹਾਰੀ ਬੋਰਡਾਂ ਤੇ “ਥਾਣੇਦਾਰ ਦੀ ਫੋਟੋ ਲੱਗੀ ਹੋਈ ਹੈ ਏਨਾ ਚੀਜ਼ਾਂ ਨੂੰ ਬੰਦ ਕਰੋ” ਇੰਨੀ ਗੱਲ ਸੁਣਕੇ ਕਪੂਰਥਲਾ ਦਾ ਸਾਰਾ ਐਸ ਸੀ ਸਮਾਜ ਰੋਹ ਚ ਆ ਗਿਆ ਤੇ ਮੁਹੱਲਾ ਸ਼ਹਿਰੀਆਂ ਵਿਖੇ ਵਾਲਮੀਕਿ ਮੰਦਿਰ ਚ ਐਸ ਸੀ ਸਮਾਜ ਦੇ ਵੱਖ ਵੱਖ ਸਿਰਮੌਰ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਹਲਕਾ ਵਿਧਾਇਕ ਦਾ ਵਿਰੋਧ ਜਾਹਿਰ ਕੀਤਾ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਐਸ ਸੀ ਸਮਾਜ ਨੇ ਬਾਈਕਾਟ ਕੀਤਾ
ਉਨ੍ਹਾਂ ਇਕ ਸੁਰ ਚ ਕਿਹਾ ਕਿ ਜਦੋ ਐਸ ਸੀ ਸਮਾਜ ਵੋਟਾਂ ਪਾਕੇ ਤਹਾਨੂੰ ਜਿਤਾਉਂਦਾ ਹੈ ਓਦੋ ਐਸ ਸੀ ਭਾਈਚਾਰਾ ਠੀਕ ਹੈ ਜਦੋ ਅਸੀਂ ਆਪਣੇ ਸਮਾਜ ਦੇ ਬਣੇ ਅਫਸਰਾਂ ਦੀ ਫੋਟੋ ਇਸ਼ਤਿਹਾਰੀ ਬੋਰਡਾਂ ਤੇ ਲਗਾਉਂਦੇ ਹਾਂ ਫਿਰ ਤਹਾਨੂੰ ਕਿਉਂ ਪੀੜ ਹੁੰਦੀ ਹੈ ਹੁਣ ਜਫੀਆਂ ਪਾਕੇ ਸਾਨੂੰ ਬੇਵਕੂਫ ਨਹੀਂ ਬਣਾ ਸਕਦੇ ਇਸ ਲਈ ਸਾਡਾ ਸਾਰਾ ਐਸ ਸੀ ਸਮਾਜ ਹਲਕਾ ਵਿਧਾਇਕ ਦਾ ਬਾਈਕਾਟ ਕਰਦਾ ਹੈ ਇਸ ਮੌਕੇ ਕੋਮਲ ਗਾਗਾ,ਰੋਸ਼ਨ ਸੱਭਰਵਾਲ,ਜਸਵਿੰਦਰ ਪਾਲ ਉੱਗੀ,ਬਾਬਾ ਹੀਰਾ ਸਿੰਘ,ਅਮਨਦੀਪ ਸਹੋਤਾ,ਸਾਬੀ ਲੰਕੇਸ਼,ਵਿਕਾਸ ਮੋਮੀ,ਵਿਕਾਸ ਸਿਧਿ,ਸਹਿਤ ਵੱਡੀ ਗਿਣਤੀ ਚ ਐਸ ਸੀ ਸਮਾਜ ਦੇ ਆਗੂ ਅਤੇ ਲੋਕ ਹਾਜ਼ਿਰ ਸਨ

