ਕਪੂਰਥਲਾ(ਗੌਰਵ ਮੜੀਆ) ਖੈੜਾ ਮਿਊਜ਼ਕ ਅਤੇ ਬੱਬੂ ਖੈੜਾ ਵਲੋਂ ਪੰਜਾਬੀ ਲੋਕ ਗਾਇਕ ਸਤਨਾਮ ਧੰਜਲ ਦਾ ਲ਼ੋਕ ਤੱਥ ਸਿੰਗਲ ਟਰੈਕ ‘ ਬੁਰਾ ਨਸ਼ਾ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਮਾਲਕ ਬੱਬੂ ਖੈੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਖੈੜਾ ਮਿਊਜਕ ਬੈਨਰ ਹੇਠ ਗਾਇਕ ਸਤਨਾਮ ਧੰਜਲ ਵਲੋਂ ਗਇਆ ਲ਼ੋਕ ਤੱਥ ਬੁਰਾ ਨਸ਼ਾ ਜੋ ਕੇ ਗੀਤਕਾਰ ਮੰਗਲ ਵਿਰਕ ਦੀ ਰਚਨਾ ਅਤੇ ਸੁਰਜੀਤ ਪਹਾੜੀ ਪੁਰ ਦੇ ਸੰਗੀਤ ਨਾਲ ਸ਼ਿੰਗਾਰਿਆ ਹੈ ਜਿਸ ਦਾ ਵੀਡੀਓ ਪ੍ਰਸਿੱਧ ਵੀਡਿਓ ਡਾਇਰੈਕਟਰ ਜਾਨੀ ਵਲੋਂ ਫ਼ਿਲਮਾਇਆ ਗਿਆ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਹੈ ਕੇ ਕੰਪਨੀ ਵਲੋਂ ਪਹਿਲਾਂ ਰਲੀਜ਼ ਕੀਤੇ ਗੀਤਾਂ ਵਾਂਗ ਹੀ ਦਰਸ਼ਕ ਇਸ ਟਰੈਕ ਨੂੰ ਵੀ ਪੜਨਫ ਕਰਨਗੇ।
ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ,ਹਰਪ੍ਰੀਤ ਮਿੱਠੜਾ , ਸਿਮਰਪ੍ਰੀਤ ਸੈਦਪੁਰ, ਲਾਡੀ ਸਰਪੰਚ ਮੁਰਾਦਪੁਰ, ਗੁਲਜਾਰ ਸਿੰਘ, ਗੇਲਾ ਹੁਸੈਨਪੁਰ, ਸੁਰਜੀਤ ਮਾਨ, ਗਾਇਕ ਜਸ ਕਾਂਜਲੀ , ਗਾਇਕਾ ਹੁਸਨਪ੍ਰੀਤ ਹੰਸ, ਰਾਹੁਲ ਮੰਗਾ ਰੋਡਾ ,ਦਲਵਿੰਦਰ ਕਾਕਾ , ਇੰਦਰਜੀਤ , ਚਰਨਜੀਤ ਮੋਮੀ , ਲਖਬੀਰ ਲਾਲੀ , ਸੁਰਮੁਖ ਰੰਧਾਵਾ , ਰੀਤ ਰੰਧਾਵਾ, ਸੋਨੂੰ ਹੁਸੈਨਪੁਰ , ਮਨਜ਼ੀਤ ਬਾਠ, ਆਦਿ ਹਾਜ਼ਰ ਸਨ।

