ਕਰਤਾਰਪੁਰ 12 ਅਕਤੂਬਰ (ਜਸਵੰਤ ਵਰਮਾ ) ਦੈਨਿਕ ਜਾਗਰਣ ਅਖ਼ਬਾਰ ਸਮੂਹ ਵੱਲੋਂ ਮਿਤੀ 11/10/25 ਨੂੰ ਮੋਹਾਲੀ ਵਿਖੇ “ ਪੰਜਾਬ ਰਤਨ” ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਤੋਂ 42 ਲੋਕਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਲਈ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਿਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਮਾਨਯੋਗ ਅਮਨ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ ਇਹਨਾਂ ਸਨਮਾਨਿਤ 42 ਵਿਅਕਤੀਆਂ ਵਿੱਚੋਂ ਇਕ ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੂੰ ਵੀ ਸਨਮਾਨਿਤ ਕੀਤਾ ਗਿਆ ਹਰਜਿੰਦਰ ਸਿੰਘ ਰਾਜਾ ਪੰਜਾਬੀ ਜਾਗਰਨ ਅਤੇ ਅਮਨ ਅਰੋੜਾ ਦਾ ਧੰਨਵਾਦ ਕੀਤਾ ਹੈ

