By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਹੋਣਗੇ ਧਰਨੇ ਮੁਜ਼ਾਹਰੇ, ਤਿਆਰੀਆਂ ਮੁਕੰਮਲ: ਪੀਟਰ, ਰਸੂਲਪੁਰ, ਘੁੱਗਸ਼ੋਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਹੋਣਗੇ ਧਰਨੇ ਮੁਜ਼ਾਹਰੇ, ਤਿਆਰੀਆਂ ਮੁਕੰਮਲ: ਪੀਟਰ, ਰਸੂਲਪੁਰ, ਘੁੱਗਸ਼ੋਰ
Jalandhar

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਹੋਣਗੇ ਧਰਨੇ ਮੁਜ਼ਾਹਰੇ, ਤਿਆਰੀਆਂ ਮੁਕੰਮਲ: ਪੀਟਰ, ਰਸੂਲਪੁਰ, ਘੁੱਗਸ਼ੋਰ

Talk Hindustan
Last updated: 2023/09/19 at 8:12 PM
Talk Hindustan
Share
5 Min Read
ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਹੋਣਗੇ ਧਰਨੇ ਮੁਜ਼ਾਹਰੇ, ਤਿਆਰੀਆਂ ਮੁਕੰਮਲ: ਪੀਟਰ, ਰਸੂਲਪੁਰ, ਘੁੱਗਸ਼ੋਰ
SHARE
ਜਲੰਧਰ,19 ਸਤੰਬਰ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਜ਼ਮੀਨ, ਪਲਾਟ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ,ਪੱਕਾ ਰੁਜ਼ਗਾਰ ਤੇ ਦਿਹਾੜੀ ਚ ਵਾਧਾ ਕਰਨ, ਕਰਜ਼ਾ ਮੁਆਫ਼ੀ ਅਤੇ ਸਮਾਜਿਕ ਜ਼ਬਰ ਦੇ ਖਾਤਮੇ ਲਈ 20 ਸਤੰਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ, ਤਹਿਸੀਲ ਪੱਧਰੀ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਸੂਬਾ ਦਫ਼ਤਰ ਪੁੱਜੀਆਂ ਰਿਪੋਰਟਾਂ ਅਨੁਸਾਰ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਧਰਨੇ ਮੁਜ਼ਾਹਰਿਆਂ ਦੌਰਾਨ ਮੰਗ ਕੀਤੀ ਜਾਵੇਗੀ ਕਿ ਪੰਚਾਇਤੀ ਜ਼ਮੀਨਾਂ ਚੋਂ ਕਾਨੂੰਨ ਅਨੁਸਾਰ ਰਾਖਵੇਂ ਤੀਜੇ ਹਿੱਸੇ ਦਾ ਹੱਕ ਘੱਟ ਰੇਟ ‘ਤੇ ਦਲਿਤਾਂ ਨੂੰ ਪੱਕੇ ਤੌਰ ਉੱਤੇ ਦਿੱਤਾ ਜਾਵੇ, ਪਿੰਡ ਖੋਖਰ ਜ਼ਿਲ੍ਹਾ ਮੁਕਤਸਰ, ਮਡੌਰ ਬਲਾਕ ਨਾਭਾ ਜ਼ਿਲ੍ਹਾ ਪਟਿਆਲਾ  ਸਮੇਤ ਰਾਜ ਭਰ ਵਿੱਚ ਪੰਚਾਇਤੀ ਜ਼ਮੀਨਾਂ ਦੀਆਂ ਕੀਤੀਆਂ ਡੰਮੀ ਬੋਲੀਆਂ ਦੀ ਸਮਾਂਬੱਧ ਮੈਜਿਸਟ੍ਰੇਟ ਜਾਂਚ ਕਰਵਾ ਕੇ ਡੰਮੀ ਬੋਲੀਆਂ ਰੱਦ ਕਰਕੇ ਇਸ ਸਕੈਂਡਲ ਵਿੱਚ ਸ਼ਾਮਿਲ ਲੋਕਾਂ ਵਿਰੁੱਧ ਐੱਸ ਸੀ, ਐਸ ਟੀ ਦੇ ਪਰਚੇ ਦਰਜ ਕੀਤੇ ਜਾਣ ਤੇ ਜ਼ਮੀਨ ਅਸਲ ਹੱਕਦਾਰ ਦਲਿਤ ਮਜ਼ਦੂਰਾਂ ਨੂੰ ਦਿੱਤਾ ਜਾਵੇ,
ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਰਜਿਸਟਰੀਆਂ ਕਰਕੇ ਮਾਲਕੀ ਦੇ ਹੱਕ ਪੰਚਾਇਤੀ ਵੋਟਾਂ ਤੋਂ ਪਹਿਲਾਂ ਪਹਿਲਾਂ ਦਿੱਤੇ ਜਾਣ,ਰਾਜ ਭਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਗ੍ਰਾਮ ਸਭਾ ਅਜਲਾਸਾਂ ਵਿੱਚ ਪਾਸ ਕੀਤੇ ਮਤਿਆਂ ਅਨੁਸਾਰ ਪਲਾਟ ਅਲਾਟ ਕੀਤੇ ਜਾਣ, ਰਹਿੰਦੇ ਪਿੰਡਾਂ ਵਿੱਚ ਗ੍ਰਾਮ ਸਭਾ ਅਜਲਾਸ ਕਰਕੇ ਮਤੇ ਪਾਸ ਕਰਨੇ ਯਕੀਨੀ ਬਣਾਉਂਦੇ ਹੋਏ ਪਲਾਟ ਦਿੱਤੇ ਜਾਣ,ਢੇਰ ਸੁੱਟਣ ਲਈ ਪਲਾਟ ਅਲਾਟ ਕੀਤੇ ਜਾਣ ਅਤੇ ਸਾਂਝੀਆਂ, ਪੰਚਾਇਤੀ ਜ਼ਮੀਨਾਂ ਉੱਪਰ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਕੱਚੇ ਘਰਾਂ ਤੇ ਗਾਡਰ ਵੱਲਿਆਂ ਵਾਲੇ ਖਸਤਾ ਹਾਲਤ ਘਰ ਨੂੰ ਪੱਕੇ ਕਰਨ ਅਤੇ ਮਕਾਨ ਉਸਾਰੀ ਲਈ 5-5 ਲੱਖ ਰੂਪਏ ਦੀ ਗ੍ਰਾਂਟ ਦਿੱਤੀ ਜਾਵੇ,
ਮਗਨਰੇਗਾ ਸਕੀਮ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਦੇ ਹੋਏ 100 ਦਿਨ ਦਾ ਰੁਜ਼ਗਾਰ ਮੁਹੱਈਆਂ ਕਰਵਾਉਣ ਦੀ ਗਾਰੰਟੀ ਤੇ ਬਾਕੀ ਦਿਨਾਂ ਲਈ ਸੂਬਾ ਸਰਕਾਰ ਕੰਮ ਦੇਣਾ ਯਕੀਨੀ ਬਣਾਵੇ। ਮਨਰੇਗਾ ਹੇਠ ਦਿਹਾੜੀਆਂ ਵਿੱਚ ਕੀਤੀ ਗਈ ਹੇਰਾਫੇਰੀ ਦੀ ਸਮਾਂਬੱਧ ਪੜਤਾਲ ਕੀਤੀ ਜਾਵੇ,ਕੀਤੇ ਗਏ ਕੰਮ ਦੇ ਬਕਾਏ ਫੋਰੀ ਜਾਰੀ ਕੀਤੇ ਜਾਣ, ਮਗਨਰੇਗਾ ਕਾਰਜਾਂ ਦਾ ਸੋਸ਼ਲ ਆਡਿਟ ਕਰਨਾ ਯਕੀਨੀਂ ਬਣਾਕੇ ਘਪਲੇਬਾਜ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ 52 ਛੁੱਟੀਆਂ ਸਮੇਤ ਸਾਲ ਭਰ ਮਜ਼ਦੂਰਾਂ ਨੂੰ ਲੋੜ ਅਨੁਸਾਰ ਪੱਕਾ ਰੁਜ਼ਗਾਰ ਮੁਹੱਈਆਂ ਕਰਵਾਇਆ ਜਾਵੇ ਤੇ ਅੱਤ ਦੀ ਮਹਿੰਗਾਈ ਅਨੁਸਾਰ ਹਰ ਖੇਤਰ ਵਿੱਚ ਮਜ਼ਦੂਰਾਂ ਦੀ ਦਿਹਾੜੀ ਪ੍ਰਤੀ ਦਿਨ 1000 ਰੂਪਏ ਕੀਤੀ ਜਾਵੇ,ਬੇਜ਼ਮੀਨੇ ਮਜ਼ਦੂਰਾਂ ਸਿਰ ਸਹਿਕਾਰੀ,ਸਰਕਾਰੀ ਤੇ ਗੈਰ-ਸਰਕਾਰੀ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਕੌ-ਅਪ-ਸੁਸਾਇਟੀਆਂ ਵਿੱਚ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਮੈਂਬਰਸ਼ਿਪ ਦਿੱਤੀ ਜਾਵੇ
ਅਤੇ ਖੁਸ਼ੀ ਗਮੀਂ ਮੌਕੇ ਲੋੜ ਪੈਣ ‘ਤੇ ਸਹਿਕਾਰੀ ਸਭਾਵਾਂ ਤੇ ਸਰਕਾਰੀ ਬੈਂਕਾਂ ਵਿੱਚ ਬਿਨਾਂ ਵਿਆਜ ਬੇਜ਼ਮੀਨੇ ਮਜ਼ਦੂਰਾਂ ਲਈ ਬਦਲਵੇਂ ਕਰਜ਼ੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਦਲਿਤ ਮਜ਼ਦੂਰਾਂ ਨਾਲ ਹੁੰਦੇ ਸਮਾਜਿਕ ਜ਼ਬਰ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸੱਤਾ ਪ੍ਰਾਪਤੀ ਤੋਂ ਪਹਿਲਾਂ  ਪੇਂਡੂ ਮਜ਼ਦੂਰਾਂ ਕੋਲੋਂ ਗਾਰੰਟੀਆਂ ਦੇ ਨਾਂ ਉੱਤੇ ਵੋਟਾਂ ਲੈ ਕੇ ਸਰਕਾਰ ਬਣਾਈ। ਉਪਰੰਤ ਦਿੱਤੀਆਂ ਸਾਰੀਆਂ ਗਾਰੰਟੀਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਮੰਗਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ ਡੇਢ ਸਾਲ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਸਰਕਾਰ ਦੇ ਮੂੰਹ ਚੋਂ ਦਲਿਤ, ਮਜ਼ਦੂਰ ਸ਼ਬਦ ਤੱਕ ਸੁਣਨ ਨੂੰ ਨਹੀਂ ਮਿਲਿਆ।
ਮੁੱਖ ਮੰਤਰੀ ਵਲੋਂ ਖ਼ੁਦ ਅਤੇ ਆਪ ਦੀ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਆਧਾਰਿਤ ਸਬ ਕਮੇਟੀ ਵਲੋਂ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਦਲਿਤ ਮਜ਼ਦੂਰਾਂ ਨੂੰ ਦਿੱਤੀਆਂ ਗਈਆਂ ਗਾਰੰਟੀਆਂ ਉੱਤੇ ਅਮਲ ਕਰਨ ਦੀ ਥਾਂ ਹੱਕ ਮੰਗਦੇ ਦਲਿਤ ਮਜ਼ਦੂਰਾਂ ਦੀ ਆਵਾਜ਼ ਨੂੰ ਲਾਠੀਆ ਦੇ ਜ਼ੋਰ ਨਾਲ ਦਬਾ ਕੇ ਝੂਠੇ ਪੁਲਿਸ ਕੇਸ ਪਾ ਕੇ ਜੇਲ੍ਹ ਵਿੱਚ ਬੰਦ ਕਰਨ ਨੂੰ ਤਰਜੀਹ ਦਿੱਤੀ ਗਈ। ਇਸ ਦੀ ਉਘੜਵੀਂ ਉਦਾਹਰਨ ਪਿੰਡ ਮਡੌਰ ਬਲਾਕ ਨਾਭਾ ਜ਼ਿਲ੍ਹਾ ਪਟਿਆਲਾ ਦੇ ਦਲਿਤ ਮਜ਼ਦੂਰਾਂ ਉੱਪਰ ਜ਼ਬਰ ਕਰਕੇ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਵਿੱਚ 17 ਮਜ਼ਦੂਰਾਂ ਨੂੰ ਜੇਲ੍ਹ ਡੱਕਣ ਅਤੇ ਉਹਨਾਂ ਦਾ ਰਾਖਵੇਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਹੱਕ ਖੋਹਣ ਦੇ ਕੀਤੇ ਜਾ ਰਹੇ ਯਤਨਾਂ ਤੋਂ ਦੇਖ ਸਕਦੇ ਹਾਂ।
ਉਨ੍ਹਾਂ ਗਿਰਫ਼ਤਾਰ ਆਗੂਆਂ, ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਜ਼ਮੀਨ ਦਾ ਅਸਲ ਹੱਕਦਾਰ ਦਲਿਤਾਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਜਿਸ ਕਾਰਨ ਪੇਂਡੂ ਮਜ਼ਦੂਰਾਂ ਦੇ ਮਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਮਜ਼ਦੂਰਾਂ ਨੂੰ 20 ਸਤੰਬਰ ਦੇ ਜ਼ਿਲਾ, ਤਹਿਸੀਲ ਪੱਧਰੀ ਧਰਨੇ ਮੁਜ਼ਾਹਰਿਆਂ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ।
Share This Article
Facebook Twitter Whatsapp Whatsapp Telegram Copy Link
Share
Previous Article ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ
Next Article राज्यसभा सांसद एवं एलपीयू के चांसलर डॉ. अशोक कुमार मित्तल ने माननीय प्रधानमंत्री श्री नरेंद्र मोदी को जन्मदिन की हार्दिक शुभकामनाएं दीं राज्यसभा सांसद एवं एलपीयू के चांसलर डॉ. अशोक कुमार मित्तल ने माननीय प्रधानमंत्री श्री नरेंद्र मोदी को जन्मदिन की हार्दिक शुभकामनाएं दीं
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?