ਕਪੂਰਥਲਾ 4 ਸਿਤੰਬਰ (ਗੌਰਵ ਮੜੀਆ ) : ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਲਾਟ ਦੀ ਰਜਿਸਟਰੀ ਦੇ ਸ਼ਮੇ 500 ਵਰਗ ਗਜ਼ ਤੱਕ ਦੇ ਰਕਬੇ ਲਈ ਐਨਓਸੀ ਦੀ ਰਜਿਸਟਰੇਸ਼ਨ ਦੀ ਸ਼ਰਤ ਖਤਮ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਇਸ ਇਤਿਹਾਸਕ ਫੈਸਲੇ ਨਾਲ ਆਮ ਲੋਕਾਂ ਵੱਡੀ ਰਾਹਤ ਮਿਲੇਗੀ ਅਤੇ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲੇ ਮਾਫੀਆ ਤੇ ਰੋਕ ਲੱਗੇਗੀ।ਉਨ੍ਹਾਂ ਕਿਹਾ ਕਿ ਇਸ ਸੰਸ਼ੋਧਨ ਦਾ ਮਕਸਦ ਜਿੱਥੇ ਗੈਰ-ਕਾਨੂੰਨੀ ਕਾਲੋਨੀਆਂ ਤੇ ਨਕੇਲ ਕੱਸਣਾ ਹੈ ਉੱਥੇ ਛੋਟੇ ਪਲਾਟ ਮਾਲਕਾਂ ਨੂੰ ਰਾਹਤ ਦੇਣਾ ਹੈ।ਉਨ੍ਹਾਂਨੇ ਕਿਹਾ ਕਿ ਇਸ ਬਿੱਲ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਇਸ ਸੰਸ਼ੋਧਨ ਨਾਲ ਲੋਕਾਂ ਨੂੰ ਆਪਣੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋ ਹੋਣਗੀਆਂ।
ਇੰਡੀਅਨ ਨੇ ਕਿਹਾ ਕਿ ਗੈਰ-ਕਾਨੂੰਨੀ ਕਾਲੋਨੀਆਂ ਤੇ ਰੋਕ ਲਗੇਗੀ।ਇੰਡੀਅਨ ਨੇ ਕਿਹਾ ਕਿ ਇਹ ਸੰਸ਼ੋਧਨ ਦੋਸ਼ੀਆਂ ਦੇ ਲਈ ਜੁਰਮਾਨੇ ਅਤੇ ਸਜਾ ਦਾ ਪ੍ਰਾਵਧਾਨ ਕਰਦਾ ਹੈ।ਗੈਰ-ਕਾਨੂੰਨੀ ਕਾਲੋਨੀ ਮਾਫੀਆ ਨੇ ਲੋਕਾਂ ਨੂੰ ਹਰਾ ਭਰਾ ਸੁਪਨਾ ਦਿਖਾਕੇ ਲੁੱਟਿਆ ਅਤੇ ਉਨ੍ਹਾਂਨੂੰ ਬਿਨ੍ਹਾਂ ਮੰਜੂਰੀ ਦੇ ਕਾਲੋਨੀਆਂ ਨੂੰ ਬੇਚ ਦਿੱਤਾ ਜਦੋ ਕਿ ਇਹ ਕਲੋਨੀਆਂ ਸਟਰੀਟ ਲਾਈਟਾਂ,ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝੀਆਂ ਹਨ।ਉਨ੍ਹਾਂਨੇ ਕਿਹਾ ਕਿ ਮਜਬੂਰ ਲੋਕ ਇਨ੍ਹਾਂ ਕਲੋਨੀਆਂ ਵਿੱਚ ਜਰੂਰੀ ਸਹੂਲਤਾਂ ਹਾਸਲ ਕਰਨ ਦੇ ਲਈ ਪਰੇਸ਼ਾਨ ਹੁੰਦੇ ਹਨ।ਇੰਡੀਅਨ ਨੇ ਕਿਹਾ ਕਿ ਇਸ ਬਿੱਲ ਨਾਲ ਉਨ੍ਹਾਂ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ,ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਗਲਤੀ ਨਾਲ ਗੈਰ-ਕਾਨੂੰਨੀ ਕਾਲੋਨੀਆਂ ਚ ਲਗਾਇਆ ਸੀ।
ਉਨ੍ਹਾਂਨੇ ਕਿਹਾ ਕਿ ਭੋਲੇ ਭਾਲੇ ਲੋਕਾਂ ਨੇ ਆਪਣਾ ਪੈਸਾ ਘਰ ਬਣਾਉਣ ਲਈ ਨਿਵੇਸ਼ ਕੀਤਾ ਸੀ,ਪਰ ਗੈਰ-ਕਾਨੂੰਨੀ ਕਾਲੋਨੀਆਂ ਦੇ ਕਾਰਨ ਸਮੱਸਿਆਵਾਂ ਵਿੱਚ ਫਸ ਗਏ।ਇੰਡੀਅਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੇ ਹਨ,ਉੱਥੇ ਹੀ ਸੂਬੇ ਨੂੰ ਸਿੱਖਿਆ,ਸਿਹਤ ਅਤੇ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਉਣ ਦੇ ਲਈ ਵੀ ਲਗਾਤਾਰ ਯਤਨ ਕਰ ਰਹੇ ਹਨ।ਉਨ੍ਹਾਂਨੇ ਕਿਹਾ ਕਿ ਰਜਿਸਟਰੀ ਦੇ ਸਮੇਂ 500 ਵਰਗ ਗਜ਼ ਤੱਕ ਦੇ ਖੇਤਰ ਲਈ ਐਨਓਸੀ ਖਤਮ ਕਰਨਾ ਲੋਕ ਹਿੱਤ ਵਿੱਚ ਇੱਕ ਵੱਡਾ ਇਤਿਹਾਸਕ ਫੈਸਲਾ ਹੈ।

