By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਪੰਚਾਂ, ਸਰਪੰਚਾਂ ਤੇ ਬਲਾਕ ਇੰਚਾਰਜਾਂ ਨਾਲ ਕੀਤੀ ਮੀਟਿੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਪੰਚਾਂ, ਸਰਪੰਚਾਂ ਤੇ ਬਲਾਕ ਇੰਚਾਰਜਾਂ ਨਾਲ ਕੀਤੀ ਮੀਟਿੰਗ
JalandharKapurthla

ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਪੰਚਾਂ, ਸਰਪੰਚਾਂ ਤੇ ਬਲਾਕ ਇੰਚਾਰਜਾਂ ਨਾਲ ਕੀਤੀ ਮੀਟਿੰਗ

Talk Hindustan
Last updated: 2025/08/04 at 9:07 PM
Talk Hindustan
Share
4 Min Read
ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਪੰਚਾਂ, ਸਰਪੰਚਾਂ ਤੇ ਬਲਾਕ ਇੰਚਾਰਜਾਂ ਨਾਲ ਕੀਤੀ ਮੀਟਿੰਗ
SHARE

ਚੋਣਾਂ ਨੇੜੇ ਆ ਚੁੱਕੀਆਂ ਹਨ ਪਾਰਟੀ ਆਗੂ ਤੇ ਵਰਕਰ ਤਿਆਰੀਆਂ ਕਰ ਲੈਣ : ਢੋਟ

ਕਪੂਰਥਲਾ 4 ਅਗਸਤ (ਗੌਰਵ ਮੜੀਆ ) ਸਰਕਾਰ ਵੱਲੋਂ ਸੂਬੇ ਵਿਚ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ 5 ਅਕਤੂਬਰ ਤੋਂ ਪਹਿਲਾਂ ਕਰਵਾਉਂਣ ਦਾ ਫੈਸਲਾ ਕੀਤਾ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਭਾਵੇਂ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅਜੇ ਚੋਣਾਂ ਦੀ ਮਿਤੀ ਦਾ ਫੈਸਲਾ ਕਰਨਾ ਬਾਕੀ ਹੈ ਪਰ ਆਮ ਆਦਮੀ ਪਾਰਟੀ ਦੇ ਹਲਕਾ ਕਪੂਰਥਲਾ ਦੇ ਆਗੂਆਂ ਨੇ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਇਸੇ ਹੀ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਪਰਵਿੰਦਰ ਸਿੰਘ ਢੋਟ ਦੀ ਅਗਵਾਈ ਵਿਚ ਦੋਨਾਂ ਇਲਾਕੇ ਦੇ ਸਾਰੇ ਪੰਚਾਂ, ਸਰਪੰਚਾਂ ਅਤੇ ਬਲਾਕ ਇੰਚਾਰਜਾਂ ਸਾਰਿਆਂ ਨੂੰ ਇਕੱਠਿਆਂ ਕਰਨ ਦੇ ਮਕਸਦ ਨਾਲ ਇਕ ਮੀਟਿੰਗ ਸੁਖਵਿੰਦਰ ਸਿੰਘ ਨੇਕੀ ਦੇ ਗ੍ਰਹਿ ਵਿਖੇ ਕੀਤੀ ਗਈ। ਜਿਸ ਵਿਚ ਦੋਨਾਂ ਇਲਾਕੇ ਦੇ ਸਾਰੇ ਪੰਚ, ਸਰਪੰਚ, ਬਲਾਕ ਇੰਚਾਰਜ ਅਤੇ ਹੋਰ ਵਰਕਰ ਇਕੱਤਰ ਹੋਏ ਅਤੇ ਜਿਹੜੀਆਂ ਦੋਨਾਂ ਇਲਾਕੇ ਦੀਆਂ ਸਮੱਸਿਆਵਾਂ ਹਨ ਉਨ੍ਹਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਪਰਵਿੰਦਰ ਸਿੰਘ ਢੋਟ ਨੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇੜੇ ਆ ਚੁੱਕੀਆਂ ਹਨ ਅਤੇ ਪਾਰਟੀ ਦੇ ਆਗੂ ਅਤੇ ਵਰਕਰ ਹੁਣ ਤੋਂ ਹੀ ਤਿਆਰੀਆਂ ਕਰ ਲੈਣ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਨਾਲ ਚੋਣਾਂ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਸਾਰੇ ਦੋਨਾਂ ਇਲਾਕੇ ਦੇ ਪੰਚ, ਸਰਪੰਚ ਅਤੇ ਬਲਾਕ ਇੰਚਾਰਜ ਆਦਿ ਨੇ ਸੁਖਵਿੰਦਰ ਸਿੰਘ ਨੇਕੀ ਹੁਰਾਂ ਨਾਲ ਪੂਰੀ ਤਰ੍ਹਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਕੈਡੀਡੇਟ ਦੇ ਰੂਪ ਵਿਚ ਉਨ੍ਹਾਂ ਨੂੰ ਹੀ ਦੇਖਣਾ ਚਾਹੁੰਦੇ ਹਨ, ਬਾਕੀ ਜੋ ਵੀ ਹਾਈ ਕਮਾਂਡ ਦਾ ਹੁਕਮ ਹੋਵੇਗਾ ਉਸ ਹਿਸਾਬ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਲੈਵਲ ’ਤੇ ਆਪਣੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਉਮੀਦਵਾਰ ਐਲਾਨਦੀ ਹੈ, ਇਸੇ ਸਬੰਧ ਵਿਚ ਹੀ ਅੱਜ ਦੀ ਇਹ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਸੀ ਕਿ ਕਪੂਰਥਲਾ ਜ਼ਿਲ੍ਹਾ ਤਿੰਨਾਂ ਬਲਾਕਾਂ ਦੇ ਵਿਚ ਸੁਲਤਾਨਪੁਰ, ਕਪੂਰਥਲਾ ਅਤੇ ਨਡਾਲਾ ਦੇ ਵਿਚ ਵੰਡਿਆ ਹੋਇਆ ਸੀ ਜਦਕਿ ਹੁਣ ਇਕੋ ਵਿਧਾਨ ਸਭਾ ਹਲਕਾ ਅਤੇ ਇਕੋ ਬਲਾਕ ਹੋਵੇਗਾ, ਇਸ ਲਈ ਜੋ ਵਾਰਡਬੰਦੀ ਵੀ ਦੁਬਾਰਾ ਹੋਵੇਗੀ, ਉਸ ਬਾਰੇ ਵਿਚ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਉਂਣ ਵਾਲੀਆਂ ਚੋਣਾਂ ਕਾਮਯਾਬੀ ਕਿਵੇਂ ਹਾਸਿਲ ਕੀਤੀ ਜਾਣੀ ਹੈ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਵਿੰਦਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਦਲਜੀਤ ਸਿੰਘ ਸਰਪੰਚ ਠੀਕਰੀਵਾਲ, ਬਲਾਕ ਪ੍ਰਧਾਨ ਸਤਨਾਮ ਸਿੰਘ ਕਾਲਾ ਸੰਘਿਆਂ, ਸੁਖਦੇਵ ਸਿੰਘ ਸੁੱਖਾ, ਮੁਖਤਿਆਰ ਸਿੰਘ ਪੰਚ ਠੀਕਰੀਵਾਲ, ਬੱਗਾ ਸਿੰਘ ਸਰਪੰਚ ਵਿਜੋਲਾ, ਸੁਖਵਿੰਦਰ ਸਿੰਘ ਸਰਪੰਚ ਬਲ੍ਹੇਰਖਾਨ ਪੁਰ, ਪ੍ਰੇਮ ਪਾਲ Çੰਸਘ ਸਰਪੰਚ ਚੱਕ ਦੋਨਾਂ, ਪਰਮਜੀਤ ਸਿੰਘ ਸਰਪੰਚ ਔਜਲਾ ਜੋਗੀ, ਸੁਖਦੇਵ ਸਿੰਘ ਸਰਪੰਚ ਧੰਮ, ਸ਼ਮਸ਼ੇਰ ਸਿੰਘ ਸਰਪੰਚ ਭੀਲਾ, ਵਿਕਾਸ ਮੋਮੀ ਬਲਾਕ ਪ੍ਰਧਾਨ, ਮੋਹਨ ਸਿੰਘ ਸਰਪੰਚ ਬਿਹਾਰੀਪੁਰ, ਜਸਵੰਤ ਸਿੰਘ ਸਰਪੰਚ ਭਾਣੋ ਲੰਗਾ, ਸਰਦੂਲ ਸਿੰਘ ਸਰਪੰਚ ਸਿਆਲ, ਵਿਨੋਦ ਕੁਮਾਰ ਸਰਪੰਚ ਲੋਧੀ ਭੁਲਾਣਾ, ਜਗਦੀਪ ਸਿੰਘ ਸਰਪੰਚ ਕੋਲ ਤਲਵੰਡੀ, ਕਮਲਜੀਤ ਸਿੰਘ ਸਰਪੰਚ ਖੈੜਾ ਦੋਨਾਂ, ਅਵਤਾਰ ਸਿੰਘ ਗਿੱਲ ਸਰਪੰਚ ਹੁਸੈਨਪੁਰ, ਲਖਵੀਰ ਸਿੰਘ ਗੋਪੀ ਪੰਚ ਭਾਣੋ ਲੰਗਾ, ਦਲਵੀਰ ਸਿੰਘ ਰਾਣਾ ਪੰਚ ਸੁੰਨੜਵਾਲਾ, ਗੁਰਮੀਤ ਸਿੰਘ ਪੰਚ ਆਦਿ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।
TAGGED: Political
Share This Article
Facebook Twitter Whatsapp Whatsapp Telegram Copy Link
Share
Previous Article श्री गणेश ड्रामाटिक क्लब ने शिव मंदिर में कार्यकारिणी की घोषित श्री गणेश ड्रामाटिक क्लब ने शिव मंदिर में कार्यकारिणी की घोषित
Next Article ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਗਰੀਨ ਸਕੂਲ ਪ੍ਰੋਗਰਾਮ ਆਡਿਟ ਦੀ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਗਰੀਨ ਸਕੂਲ ਪ੍ਰੋਗਰਾਮ ਆਡਿਟ ਦੀ ਜਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?