ਕਪੂਰਥਲਾ ( ਗੌਰਵ ਮੜੀਆ )ਅੱਜ ਦ ਓਪਨ ਡੋਰ ਚਰਚ ਖੋਜੇ ਵਾਲਾ ਵਿਖੇ ਨਵੇਂ ਸਾਲ ਦੀ ਸ਼ੁਰੂਆਤੀ ਪਹਿਲੀ ਪ੍ਰਾਰਥਨਾ ਸਭਾ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸ਼ੁਰੂ ਹੋਈ। ਜਿਸ ਵਿੱਚ ਦੂਰ ਦੁਰਾਡਿਆਂ ਤੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਆਈਆਂ ਹੋਈਆਂ ਹਜ਼ਾਰਾਂ ਸੰਗਤਾਂ ਨੇ ਹਾਜਰੀ ਭਰ ਕੇ ਪਰਮੇਸ਼ਵਰ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਪ੍ਰਾਰਥਨਾ ਦੇ ਸ਼ੁਰੂਆਤ ਵਿੱਚ ਦ ਓਪਨ ਡੋਰ ਚਰਚ ਖੋਜੇਵਾਲਾ ਦੀ ਭਜਨ ਮੰਡਲੀ ਵੱਲੋਂ ਪਰਮੇਸ਼ਵਰ ਜੀ ਦੇ ਪਿਆਰ ਨਾਲ ਭਿੱਜੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਉਪਰੰਤ ਸੰਗਤਾਂ ਵਿੱਚ ਬੈਠੇ ਸੈਂਕੜੇ ਹੀ ਲੋਕਾਂ ਨੇ ਸਮੂਹ ਸੰਗਤਾਂ ਦੇ ਸਾਹਮਣੇ ਆ ਕੇ ਆਪਣੇ ਆਪਣੇ ਜੀਵਨ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੀ ਰਹਿਮਤ ਨਾਲ ਹੋਏ ਬਦਲਾਵ, ਮਿਲੀਆਂ ਬਰਕਤਾਂ ਅਤੇ ਤੰਦਰੁਸਤੀਆਂ ਬਾਰੇ ਮਾਇਕ ਤੇ ਆ ਕੇ ਦੱਸਿਆ ਜਿਸ ਨਾਲ ਨਵੀਆਂ ਆਈਆਂ ਹੋਈਆਂ ਸੰਗਤਾਂ ਬਹੁਤ ਹੀ ਪ੍ਰਭਾਵਿਤ ਹੋਈਆਂ।

ਕਿਉਂਕਿ ਪਰਮੇਸ਼ਰ ਜੀ ਵੱਲੋਂ ਸਾਡੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕੰਮ ਭਾਵ ਬਦਲਾਵ ਦੁੱਖਾਂ ਬਿਮਾਰੀਆਂ ਕਲੇਸ਼ਾਂ ਤੋਂ ਛੁਟਕਾਰਾ ਬਦੀਆਂ ਬਦਕਾਰੀਆਂ ਤੋਂ ਤੌਬਾ ਕਰਨ ਦੀ ਉਕਸਾਹਟ ਅਤੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦਇਆ ਸ਼ਿਫਾ ਅਤਿਆਦਿਕ ਬਣ ਜਾਣਾ ਕਿਸੇ ਅਚੰਭੇ ਨਾਲੋਂ ਘੱਟ ਨਹੀਂ ਹੁੰਦਾ। ਉਪਰੰਤ ਸਟੇਜ ਤੇ ਆ ਕੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸੰਗਤਾਂ ਨਾਲ ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨਾਂ ਦੁਆਰਾ ਸਾਂਝ ਪਾਈ ਅਤੇ ਦੱਸਿਆ ਕਿ ਅਗਰ ਅਸੀਂ ਸਭ ਦੂਸਰਿਆਂ ਨੂੰ ਸਧਾਰਨ ਦੀ ਬਜਾਏ ਆਪਣੇ ਆਪ ਨੂੰ ਹੀ ਸੁਧਾਰਨਾ ਸ਼ੁਰੂ ਕਰ ਦਈਏ ਤਾਂ ਸਾਡਾ ਜੀਵਨ ਪਰਮੇਸ਼ਵਰ ਦੀ ਕਿਰਪਾ ਦੁਆਰਾ ਬਹੁਤ ਹੀ ਆਨੰਦਮਈ ਬਣ ਜਾਵੇਗਾ ਪਰ ਅੱਜ ਤਾਂ ਹਰੇਕ ਇਨਸਾਨ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਝੂਠ ਫਰੇਬ ਕਰਕੇ ਨਿੰਦਿਆ ਚੁਗਲੀ ਇਤਿਆਦਿਕ ਵਿੱਚ ਫਸਿਆ ਹੋਇਆ ਪਾਪ ਕਰਨ ਵਿੱਚ ਲੱਗਾ ਹੋਇਆ ਹੈ।

ਸਾਡੀਆਂ ਬਿਮਾਰੀਆਂ ਪਰੇਸ਼ਾਨੀਆਂ ਅਤੇ ਲਚਾਰੀਆਂ ਦੀ ਜਿਆਦੀ ਵਜਾ ਵੀ ਸਾਡੇ ਵੱਲੋਂ ਕੀਤੇ ਜਾ ਰਹੇ ਪਾਪ ਹੀ ਹਨ ਇਸ ਦੇ ਨਾਲ ਹੀ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਵੀ ਨਵੇਂ ਸਾਲ ਦੇ ਸ਼ੁਰੂਆਤੀ ਪਹਿਲੇ ਐਤਵਾਰ ਦੀ ਪ੍ਰਾਰਥਨਾ ਸਭਾ ਵਿੱਚ ਆ ਕੇ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਆਪਾਂ ਸਾਰੇ 2025 ਵਿੱਚ ਹੋਈਆਂ ਭੁੱਲਾਂ ਗਲਤੀਆਂ ਤੋਂ ਤੌਬਾ ਕਰਕੇ ਨਵੇਂ ਸਾਲ ਦੇ ਸ਼ੁਰੂ ਤੋਂ ਹੀ ਪਰਮੇਸ਼ਵਰ ਜੀ ਵੱਲੋਂ ਦੱਸੇ ਹੋਏ ਨੇਕੀ ਦੇ ਰਾਹ ਤੇ ਚੱਲ ਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਪਣੇ ਆਪਣੇ ਗੁਨਾਹਾਂ ਨੂੰ ਕਬੂਲ ਕੇ ਨਵਾਂ ਜੀਵਨ ਸ਼ੁਰੂ ਕਰ ਲਈਏ ਤਾਂ ਪ੍ਰਭੂ ਯਿਸੂ ਮਸੀਹ ਜੀ ਸਾਡੇ ਜੀਵਨ ਵਿੱਚ ਹੋਰ ਵੀ ਨਵੀਆਂ ਨਵੀਆਂ ਬਰਕਤਾਂ ਦੇ ਭੰਡਾਰ ਲਾ ਦੇਣਗੇ ਇਸ ਦੇ ਨਾਲ ਹੀ ਪਾਸਟਰ ਹਰਪ੍ਰੀਤ ਦਿਓਲ ਜੀ ਵੱਲੋਂ ਸਮੂਹ ਮਾਰਨਤਾ ਦੇ ਭਲੇ ਲਈ ਆਪਣੇ ਦੇਸ਼ ਅਤੇ ਪੰਜਾਬ ਦੇ ਭਲੇ ਲਈ ਪਰਮੇਸ਼ਵਰ ਜੀ ਕੋਲ ਪ੍ਰਾਰਥਨਾ ਕੀਤੀ।

