ਕਪੂਰਥਲਾ (ਗੌਰਵ ਮੜੀਆ) ਕਾਰਗਿਲ ਦਿਵਸ ‘ਤੇ ਕਪੂਰਥਲਾ ਦੇ ਸ਼ਹੀਦ ਡਿਪਟੀ ਕਮਾਂਡੈਂਟ ਬੀ.ਐਸ.ਐਫ ਮਹਿੰਦਰ ਰਾਜ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਪਰਵਿੰਦਰ ਸਿੰਘ ਢੋਟ ਦੀ ਅਗਵਾਈ ਹੇਠ ਕਪੂਰਥਲਾ ਵਿਖੇ ਸ਼ਹੀਦ ਮਹਿੰਦਰ ਰਾਜ ਦੀ ਸਮਾਰਕ ‘ਤੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਹੀਦ ਦੀ ਮਾਤਾ ਕਮਲਾ ਦੇਵੀ ਅਤੇ ਰਾਜ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਮੌਕੇ ਸ਼ਹੀਦ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਇਸ ਭਾਵਨਾਤਮਕ ਮਾਹੌਲ ਵਿੱਚ ਸ਼ਹੀਦ ਦੀ ਮਾਤਾ ਨੇ ਪੁੱਤਰ ਦੇ ਬੁੱਤ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹਨਾ ਦੇ ਬੇਟੇ ਮਹਿੰਦਰ ਰਾਜ ਜੋ ਕਿ ਐਮੇ ਐਮ ਫਿਲ ਗੋਲਡ ਮੈਡਲਿਸਟ ਸਨ ਅਤੇ ਡੀਏਵੀ ਕਾਲਜ ਵਿੱਚ ਪ੍ਰੋਫੈਸਰ ਸੀ।ਪਰ ਓਹਨਾ ਨੇ ਆਪਣੀ ਦੇਸ਼ ਭਗਤੀ ਦੇ ਜਜ਼ਬੇ ਕਾਰਨ ਉਹ ਸਾਲ 1993 ਵਿੱਚ ਬੀਐਸਐਫ ਵਿੱਚ ਭਰਤੀ ਹੋ ਗਏ ਅਤੇ ਸਾਲ 1996 ਵਿੱਚ ਉਹਨਾ ਨੂੰ ਡਿਪਟੀ ਕਮਾਂਡਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਇਸ ਦੌਰਾਨ ਉਹ ਸਾਲ 1999 ‘ਚ ਜਦੋਂ ਉਹ ਸ਼੍ਰੀ ਨਗਰ ਦੇ ਬਾਜ਼ੀਪੁਰਾ ਸਟੇਸ਼ਨ ‘ਤੇ ਤਾਇਨਾਤ ਸਨ ਤਾਂ 13 ਜੁਲਾਈ ਨੂੰ ਹੋਏ ਅੱਤਵਾਦੀ ਹਮਲੇ ‘ਚ ਉਹ ਸ਼ਹੀਦ ਹੋ ਗਏ ਉਹਨਾ ਨੇ ਦੱਸਿਆ ਕਿ ਮੋਹਿੰਦਰ ਰਾਜ ਉਹਨਾ ਦੇ ਇਕਲੌਤਾ ਪੁੱਤਰ ਸਨ ਅਤੇ ਇਸ ਤੋਂ ਇਲਾਵਾ ਉਸ ਦੀਆਂ ਤਿੰਨ ਬੇਟੀਆਂ ਹਨ ਪਰ ਅੱਜ ਵੀ ਉਹਨਾ ਨੂੰ ਆਪਣੇ ਸਪੁੱਤਰ ਦੀ ਕੁਰਬਾਨੀ ਤੇ ਮਾਣ ਹੈ
ਇਸ ਦੌਰਾਨ ਹਲਕਾ ਸੰਗਠਨ ਇੰਚਾਰਜ ਪਰਵਿੰਦਰ ਢੋਟ ਨੇ ਸ਼ਹੀਦ ਮੋਹਿੰਦਰ ਰਾਜ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕੀ ਦੇਸ਼ ਦੇ ਅਜਿਹੇ ਮਹਾਨ ਨਾਇਕ ਹੈ ਹਨ।ਜਿਹਨਾ ਕਰਕੇ ਅਸੀ ਮਹਿਫ਼ੂਜ਼ ਹਾ ਅਤੇ ਇਕ ਆਜ਼ਾਦ ਫ਼ਿਜ਼ਾ ਵਿਚ ਜੀ ਰਹੇ ਹਾਂ ਉਹਨਾ ਕਿਹਾ ਕਿ ਆਪ ਦੀ ਸਰਕਾਰ ਸ਼ਹੀਦਾਂ ਨੂੰ ਹਮੇਸ਼ਾ ਨਮਨ ਕਰਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਮੇਸ਼ਾ ਸ਼ਹੀਦ ਪਰਿਵਾਰ ਨਾਲ ਹਮਦਰਦੀ ਰੱਖਦੇ ਹਨ ਅਤੇ ਉਹ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਹਨਾ ਦਸਿਆ ਕਿ ਸ਼ਹੀਦ ਮੋਹਿੰਦਰ ਰਾਜ ਦੀ ਕੁਰਬਾਨੀ ਅਮੁੱਲ ਹੈ ਅਤੇ ਹੁਣ ਸ਼ਹੀਦ ਦੇ ਪਰਿਵਾਰ ਵਿਚ ਉਹਨਾ ਦੀ ਮਾਤਾ ਜੀ ਉਹਨਾ ਦੇ ਪਿਤਾ ਜੀ ਦੀ ਮੌਤ ਤੋ ਬਾਅਦ ਇਕੱਲੀ ਰਹਿੰਦੀ ਹਨ ਦੇ ਸੰਬੰਧ ਵਿੱਚ ਇੱਕ ਸਪੈਸ਼ਲ ਕੇਸ ਬਣਾ ਕੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਜਾਵੇਗਾ ਤਾਂ ਜੌ ਇਸ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਸਕੇ।
ਇਸ ਮੌਕੇ ਤੇ ਕੰਵਰ ਇਕਬਾਲ ਸਿੰਘ ਮੈਂਬਰ ਸਾਇੰਸ ਐਡ ਟੈਕਨਾਲੋਜੀ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ, ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ,ਸਾਬਕਾ ਡੀਐਸਪੀ ਗੁਰਨਾਮ ਸਿੰਘ ਮੁੱਤੀ, ਕਰਨੈਲ ਸਿੰਘ ਘੁੰਮਣ,ਕੁਲਵਿੰਦਰ ਚਾਹਲ, ਪਿਆਰਾ ਸਿੰਘ, ਗੋਰਵ ਕੰਡਾ, ਸੁਖਵਿੰਦਰ ਸੁੱਖ, ਜਗਦੇਵ ਥਾਪਰ,ਮੁਲਖ ਰਾਜ ਆਦਿ ਹਾਜ਼ਰ ਸਨ।ਇਸ ਦੌਰਾਨ ਸ਼ਹੀਦ ਦੀ ਮਾਤਾ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਆਪ ਆਗੂਆਂ ਵਲੋਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪਾਸੋਂ ਉਨ੍ਹਾਂ ਦੇ ਮਸਲਿਆਂ ਬਾਰੇ ਗੱਲਬਾਤ ਕਰਕੇ ਬਣਦਾ ਹੱਕ ਦਿਵਾਇਆ ਗਿਆ।

