ਕਪੂਰਥਲਾ 3 ਅਗਸਤ (ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਅੱਜ ਹਰ ਐਤਵਾਰ ਦੀ ਤਰ੍ਹਾਂ ਇੱਕ ਬਹੁਤ ਵਿਸ਼ਾਲ ਪ੍ਰਾਰਥਨਾ ਸਭਾ ਹੋਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਵਾਈ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਨੇ ਪਰਮੇਸ਼ਵਰ ਜੀ ਦੇ ਪਿਆਰ ਵਿੱਚ ਭਿੱਜੇ ਗੀਤ ਭਜਨ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਉਪਰੰਤ ਸੰਗਤਾਂ ਵਿੱਚੋਂ ਬਹੁਤ ਸਾਰੇਆੰ ਨੇ ਮਾਇਕ ਤੇ ਆ ਕੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਹੋਏ ਬਦਲਾਓ ਬਾਰੇ ਅਤੇ ਹੋਈਆਂ ਬਖਸ਼ਿਸ਼ਾਂ ਰਹਿਮਤਾਂ ਬਾਰੇ ਸੰਗਤਾਂ ਨੂੰ ਦੱਸਿਆ ਜਿਨਾਂ ਨੂੰ ਸੁਣ ਕੇ ਸਮੂਹ ਸੰਗਤਾਂ ਨੇ ਪਰਮੇਸ਼ਵਰ ਜੀ ਦਾ ਧੰਨਵਾਦ ਕੀਤਾ।

ਅੱਜ ਸਟੇਜ ਤੋਂ ਆ ਕੇ ਦ ਓਪਨ ਡੋਰ ਚਰਚ ਖੋਜੇਵਾਲ ਦੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸੰਗਤਾਂ ਨਾਲ ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨਾਂ ਦੁਆਰਾ ਸਾਂਝ ਪਾਈ ਅਤੇ ਕਿਹਾ ਕਿ ਸਰੀਰਕ ਕਿਰਿਆ ਨੂੰ ਸੋਧਣ ਨਾਲ ਪਵਿੱਤਰਤਾ ਨਹੀਂ ਆਉਂਦੀ ਸਗੋਂ ਪਵਿੱਤਰਤਾ ਸਾਡੇ ਅੰਦਰੋਂ ਪੈਦਾ ਹੁੰਦੀ ਹੈ। ਜਿਵੇਂ ਚੰਗੇ ਵਿਚਾਰ, ਚੰਗੇ ਕੰਮ ਅਤੇ ਹਰੇਕ ਨੂੰ ਪਰਮੇਸ਼ਵਰ ਦਾ ਸਰੂਪ ਸਮਾਨ ਹੀ ਸਮਝਣਾ ਆਦਿ ਪਵਿੱਤਰਤਾਈ ਦੇ ਹੀ ਲੱਛਣ ਹਨ। ਪ੍ਰਭੂ ਜੀ ਵੀ ਪਵਿੱਤਰਤਾਈ ਨੂੰ ਹੀ ਪਸੰਦ ਕਰਦੇ ਹਨ।

ਪਰ ਕੁਝ ਸ਼ੈਤਾਨੀ ਸ਼ਕਤੀਆਂ ਸਾਨੂੰ ਗੁਮਰਾਹ ਕਰ ਲੈਂਦੀਆਂ ਹਨ ਜਿਵੇਂ ਝੂਠ ਬੋਲਣਾ, ਪਾਪ ਕਰਨੇ, ਚੁਗਲੀਆਂ ਕਰਨੀਆਂ, ਚੋਰੀਆਂ ਆਦਿ ਕਰਨੀਆਂ। ਇਹ ਸਭ ਸ਼ੈਤਾਨੀ ਸ਼ਕਤੀਆਂ ਹੀ ਹਨ ਜੋ ਸਾਨੂੰ ਪਰਮੇਸ਼ਵਰ ਜੀ ਕੋਲੋਂ ਦੂਰ ਲੈ ਜਾਂਦੀਆਂ ਹਨ। ਜਾਣ ਬੁੱਝ ਕੇ ਬਾਰ ਬਾਰ ਗਲਤੀਆਂ ਕਰਦੇ ਰਹਿਣਾ ਹੀ ਸਭ ਤੋਂ ਵੱਡਾ ਪਾਪ ਹੈ। ਇਹੋ ਜਿਹੀਆਂ ਗੰਦੀਆਂ ਤਾਕਤਾਂ ਕੋਲੋਂ ਸਾਨੂੰ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਹਰ ਦਮ ਪਰਮੇਸ਼ਵਰ ਜੀ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਹਮੇਸ਼ਾ ਪ੍ਰਭੂ ਯਿਸੂ ਮਸੀਹ ਜੀ ਦੇ ਬਲਿਦਾਨ ਨੂੰ ਯਾਦ ਰੱਖੋ ਜਿਨਾਂ ਨੇ ਨਿਸਵਾਰਥ ਸਾਡੇ ਲਈ ਬਲਿਦਾਨ ਦਿੱਤਾ ਅਤੇ ਸਾਡੇ ਪਾਪ ਮਾਫ ਕਰ ਦਿੱਤੇ।

ਇਸ ਲਈ ਸਾਨੂੰ ਹਮੇਸ਼ਾ ਹੀ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦੀ ਹੋ ਕੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ, ਰਹਿਮਤਾਵਾਂ, ਦਿਆਲਤਾਵਾਂ, ਬਰਕਤਾਂ ਅਤੇ ਤੰਦਰੁਸਤੀਆਂ ਬਣੀਆਂ ਰਹਿਣਗੀਆਂ ਉਪਰੰਤ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਲਈ ਪ੍ਰਾਰਥਨਾਵਾਂ ਵੀ ਕੀਤੀਆਂ

ਅੱਜ ਦੀ ਪ੍ਰਾਰਥਨਾ ਸਭਾ ਵਿੱਚ ਵਿਸ਼ੇਸ਼ ਤੌਰ ਤੇ ਪ੍ਰਭੂ ਯਿਸੂ ਮਸੀਹ ਜੀ ਦੀ ਦਰਸਾਈ ਹੋਈ ਮਰਿਆਦਾ ਪ੍ਰਭੂ ਭੋਜ ਵੀ ਕੀਤਾ ਗਿਆ ਜਿਸ ਬਾਰੇ ਪਹਿਲਾਂ ਦ ਓਪਨ ਡੋਰ ਚਰਚ ਖੋਜੇਵਾਲ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਮੂਹ ਸੰਗਤਾਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਉਪਰੰਤ ਪ੍ਰਭੂ ਭੋਜ ਲਈ ਪ੍ਰਾਰਥਨਾ ਕੀਤੀ।

