ਕਪੂਰਥਲਾ, 4 ਮਾਰਚ (ਗੌਰਵ ਮੜੀਆ) : ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੀ ਮੀਟਿੰਗ ਪੀਰ ਚੋਧਰੀ ਰੋਡ ਵਿਖੇ ਹੋਈ। ਮੀਟਿੰਗ ਦੋਰਾਨ ਵੱਡੀ ਗਿਣਤੀ ਵਿੱਚ ਪ੍ਰਾਪਰਟੀ ਡੀਲਰ ਸ਼ਾਮਿਲ ਹੋਏ। ਮੀਟਿੰਗ ਦੋਰਾਨ ਪ੍ਰਾਪਰਟੀ ਡੀਲਰਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਲਾ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਸਮੂਹ ਮੈਂਬਰਾਂ ਵੱਲੋ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੇ ਨਵੇ ਐਲਾਨ ਦੀ ਸਲਾਘਾ ਕੀਤੀ। ਪ੍ਰਧਾਨ ਅਨਿਲ ਕੁਮਾਰ ਗਾਗਾ ਨੇ ਦੱਸਿਆ ਕਿ ਮੁੱਖਮੰਤਰੀ ਮਾਨ ਵੱਲੋ ਐਨ.ਓ.ਸੀ. ਦੀ ਸਮੇਂ ਸੀਮਾ 6 ਮਹੀਨੇ ਹੋਰ ਅੱਗੇ ਵਧਾ ਦਿੱਤੀ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹੁਣ ਪ੍ਰਾਪਰਟੀ ਨਾਲ ਸਬੰਧਤ ਕਿਸੇ ਵੀ ਕੰਮ ਲਈ ਐਨ.ਓ.ਸੀ. ਦੀ ਲੋੜ ਨਹੀਂ ਹੋਵੇਗੀ।
ਇਸਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੁੱਖਮੰਤਰੀ ਮਾਨ ਤੋਂ ਮੰਗ ਕੀਤੀ ਕਿ ਸਰਕਾਰ ਵੱਲੋ ਜਾਰੀ ਹੋਏ ਨੋਟੀਫਿਕੇਸ਼ਨ ਦੀ ਕਾਪੀ ਨਾਲ ਨੱਥੀ ਕਰਕੇ ਰਜਿਸਟਰੀ ਤਾ ਹੋ ਜਾਂਦੀ ਹੈ, ਪਰ ਜਦੋ ਉਨ੍ਹਾਂ ਵੱਲੋ ਕਾਰਪੋਰੇਸ਼ਨ/ਨਿਗਮ ਵੱਲੋ ਨਕਸ਼ਾ ਪਾਸ ਕਰਨ ਲਈ ਅਪਲਾਈ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵੱਲੋ ਨਕਸ਼ਾ ਪਾਸ ਨਹੀਂ ਕੀਤਾ ਜਾਂਦਾ, ਜਿਸ ਕਰਕੇ ਉਨ੍ਹਾਂ ਦਾ ਕੰਮ ਅੱਧ ਵਿੱਚ ਹੀ ਲੱਟਕ ਜਾਂਦਾ ਹੈ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਮੀਟਿੰਗ ਦੋਰਾਨ ਵਿਸ਼ੇਸ਼ ਤੌਰ ਤੇ ਚੇਤਨ ਸੂਰੀ ਸ਼ਾਮਿਲ ਹੋਏ। ਅੰਤ ‘ਚ ਕਮੇਟੀ ਮੈਂਬਰਾਂ ‘ਚ ਹੋਰ ਇਜਾਫਾ ਕਰਦੇ ਹੋਏ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਿੰਮੇਵਾਰੀਆਂ ਸੋਂਪਿਆ ਗਇਆ। ਇਸ ਦੋਰਾਨ ਸਰਵ ਸਮਤੀ ਨਾਲ ਅਵਤਾਰ ਸਿੰਘ ਭਮਰਾ, ਜੋਗਿੰਦਰ ਸਿੰਘ ਗਿੱਲ, ਰਿੰਪਲ ਸਿੰਘ ਕਲੇਰ, ਸੁਰਮੁੱਖ ਰੰਧਾਵਾ, ਸੰਜੈ ਵਿਗ ਅਤੇ ਬਿੱਟੂ ਭੁੱਲਰ ਸਾਰੇਆਂ ਨੂੰ ਸੈਕਟਰੀ ਚੁਣਿਆ ਗਿਆ। ਇਸਤੋਂ ਇਲਾਵਾ ਰੰਜੀਤ ਸਿੰਘ ਲਾਡੀ ਨੂੰ ਵਾਇਸ ਪ੍ਰਧਾਨ ਅਤੇ ਯਾਦਵਿੰਦਰ ਸਿੰਘ ਨੂੰ ਪ੍ਰੈਸ ਸੈਕਟਰੀ ਨਿਯੁਕਤ ਕੀਤਾ।
ਇਸ ਮੌਕੇ ਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਮਾਨੀ, ਕੈਸ਼ਿਅਰ ਸ਼ਿੰਦਾ ਮਹਾਜਨ, ਜਸਵਿੰਦਰ ਸਿੰਘ ਬੱਤਰਾ ਚੇਅਰਮੈਨ, ਕਮਲ ਵਾਲੀਆ ਉਪ ਚੇਅਰਮੈਨ, ਰਘੂ ਰਾਜਨ ਸਰਪਰਸਤ, ਪ੍ਰਰਸ਼ੋਤਮ ਖਿੰਡਾ, ਸਿੱਧੂ ਸਾਹਬ, ਵਿੱਕੀ ਵਾਲੀਆ, ਗੁਰਪ੍ਰੀਤ ਸਿੰਘ ਘੁੱਨੂੰ, ਵਿੱਕੀ ਗੁਪਤਾ, ਸੁਖਵਿੰਦਰ ਸਿੰਘ ਜਾਤੀਕੇ, ਸੁਖਵਿੰਦਰ ਸਿੰਘ ਧਾਰੀਵਾਲ, ਰਵੀ ਕੁਮਾਰ, ਸੁਮੰਗ ਸ਼ਰਮਾ, ਬਲਰਾਜ ਖੈਹਿਰਾ, ਸੁਖਵਿੰਦਰ ਸਿੰਘ ਭੰਡਾਲ, ਬਿੱਲਾ ਮਰਵਾਹਾ, ਨਰਿੰਦਰ ਗਾਂਧੀ, ਮਹਿੰਦਰ ਸਿੰਘ, ਗੋਗਾ ਪਾਜੀ, ਓਬਰਾਏ ਜੇ.ਈ., ਰਾਜਨ ਠਿੱਗੀ, ਤਰਨਜੀਤ ਵਾਲੀਆ, ਦੀਪਕ ਵਿੱਗ, ਵਿੱਕੀ ਮਾਰਕਫੈਟ, ਬਿੱਲਾ ਸੀਨਪੁਰਾ, ਵਿਜੈ ਅਰੋੜਾ ਆਦਿ ਹਾਜ਼ਰ ਸਨ।

