ਕਪੂਰਥਲਾ 5 ਜਨਵਰੀ (ਗੌਰਵ ਮੜੀਆ ) ਦ ਓਪਨ ਡੋਰ ਚਰਚ ਵਿਖੇ ਨਵੇਂ ਸਾਲ 2025 ਦੇ ਆਉਣ ਤੇ ਨਵੇਂ ਸਾਲ ਦੇ ਸਵਾਗਤ ਕਰਨ ਲਈ 5 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵੱਜੇ ਤੱਕ ਨਿਊ ਈਯਰ ਸੇਲੇਬ੍ਰੇਸ਼ਨ ਪ੍ਰੋਗਰਾਮ ਤਹਿਤ ਜਸ਼ਨ ਮਨਾਇਆ ਗਿਆ ਪੰਡਾਲ ਚ ਹਜ਼ਾਰਾਂ ਦੀ ਗਿਣਤੀ ਚ ਇਕੱਤਰ ਹੋਈ ਸੰਗਤ ਨੂੰ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਪ੍ਰਭੂ ਯਿਸ਼ੂ ਮਸੀਹ ਅੱਗੇ ਪ੍ਰਾਥਨਾ ਕੀਤੀ ਕਿ ਪਰਮੇਸ਼ਵਰ ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਇਓ ਤਹਾਨੂੰ ਆਪਣਾ ਸਾਰਾ ਕੁਝ ਮੰਨਨ ਵਾਲਿਆਂ ਦਾ ਬਾਲ ਵੀ ਵਿੰਗਾ ਨਾ ਹੋਵੇ ਓਹਨਾ ਨੂੰ ਨਸ਼ਾ,ਮੁਸੀਬਤ, ਜੁਰਮ,ਬਿਮਾਰੀ ਆਦਿ ਪ੍ਰੇਸ਼ਾਨੀਆਂ ਤੋਂ ਦੂਰ ਰੱਖੋ ਸ਼ੈਤਾਨ ਚਾਹਕੇ ਵੀ ਤੁਹਾਡੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਨਾ ਕਰ ਸਕੇ
ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਇਸ ਮੌਕੇ ਕਿਹਾ ਕਿ ਅੱਜ ਪ੍ਰਭੂ ਯਿਸ਼ੂ ਮਸੀਹ ਦਾ ਪ੍ਰੇਮ ਇਸ ਗੱਲ ਦੀ ਜਿਓਂਦੀ ਜਾਗਦੀ ਮਿਸਾਲ ਹੈ ਕਿ ਦੁਨੀਆਂ ਦੀ ਸਭ ਤੋਂ ਲੰਬੀ ਕਤਾਰ ਪ੍ਰਭੂ ਯਿਸ਼ੂ ਮਸੀਹ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਮੰਨਦੀ ਹੈI ਹਰ ਇਨਸਾਨ ਆਪਣੇ ਦੁਖਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਪ੍ਰਭੂ ਦੀ ਬਾਂਹ ਫੜਨ ਲਈ ਤਿਆਰ ਹੈ ਇਸ ਮੌਕੇ ਪਾਸਟਰ ਦਿਉਲ ਜੀ ਵਲੋਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਬਾਈਬਲ ਵਿੱਚੋਂ ਵਚਨ ਸੁਣਾ ਕੇ ਨਿਹਾਲ ਕੀਤਾ ਗਿਆ।ਅਤੇ ਨਾਲ ਹੀ ਆਏ ਹੋਏ ਸਾਰੇ ਬਿਮਾਰਾਂ, ਲਚਾਰਾਂ, ਦੁਖੀਆਂ ਅਤੇ ਨਸ਼ੇ ਦੀ ਗ੍ਰਿਫਤ ਵਿੱਚ ਜਕੜੇ ਲੋਕਾਂ ਦੀ ਅਜ਼ਾਦੀ ਲਈ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਪ੍ਰਾਰਥਨਾ ਕੀਤੀI ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਮੂਹ ਮਾਨਵਤਾ ਦੇ ਭਲੇ ਲਈ ਪ੍ਰਾਰਥਨਾ ਕੀਤੀI
ਅਜ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਬਹੁਤ ਸਾਰੀਆਂ ਭਵਿੱਖ ਬਾਣੀਆਂ ਦਸੀਆਂ। ਅਤੇ ਪ੍ਰਾਰਥਨਾ ਸਭਾ ਵਿੱਚ ਅਤੇ ਆਨ ਲਾਈਨ ਵੇਖ ਰਹੀਆਂ ਅਤੇ ਸੁਣ ਰਹੀਆਂ ਸਮੂਹ ਸੰਗਤਾਂ ਨੂੰ ਪਵਿੱਤਰ ਬਾਈਬਲ ਬਾਣੀ ਸੁਣਾ ਕੇ ਨਿਹਾਲ ਕੀਤਾ। ਇਸ ਮੋਕੇ ਸਾਬਕਾ ਕੈਬਨਿਟ ਮੰਤ੍ਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਹਾਜ਼ਿਰ ਹੋਏ ਰਾਣਾ ਨੇ ਮੁੱਖ ਪਾਸਟਰ ਹਰਪ੍ਰੀਤ ਦਿਓਲ,ਚਰਚ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਾਰੀ ਹਾਜ਼ਿਰ ਸੰਗਤ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਦ ਓਪਨ ਡੋਰ ਚਰਚ ਦੇ ਵਰਸ਼ਿਪ ਟੀਮ ਦੁਆਰਾ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਸਮੂਹ ਪ੍ਰਬੰਧਕੀ ਟੀਮ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੀ ਮਹਿਮਾ ਲਈ ਭਜਨ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ
ਇਸ ਮੌਕੇ ਖੋਜੇਵਾਲਾ ਚਰਚ ਦੇ ਉਪ-ਚੇਅਰਮੈਨ ਬਾਬੂ ਜੈ ਰਾਮ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾI ਅੱਜ ਦੀ ਇਸ ਪ੍ਰਾਰਥਨਾ ਸਭਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਆਪਣੇ ਜੀਵਨ ਦੇ ਨਵੇਂ ਲਕਸ਼ ਨੂੰ ਲੈ ਕੇ 2025 ਨੂੰ ਜੀ ਆਇਆ ਕਹਿੰਦੇ ਹੋਏ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਧੰਨਵਾਦ ਕੀਤਾ ਅਤੇ ਆਪਣੇ ਜਿੰਦਗੀ ਦੇ ਨਵੇਂ ਨਵੇਂ ਕਾਰਜਾਂ ਨੂੰ ਸਿਰੇ ਲਾਉਣ ਲਈ ਪ੍ਰਭੂ ਜੀ ਕੋਲ ਅਰਦਾਸਾਂ ਬੇਨਤੀਆਂ ਕੀਤੀਆਂ ਅਤੇ ਆਪਣੇ ਗੁਨਾਹਾਂ ਦੀ ਤੌਬਾ ਕੀਤੀ ਸਮੂਹ ਆਈਆਂ ਆਈਆਂ ਸੰਗਤਾਂ ਲਈ ਲੰਗਰ ਪਾਣੀ ਅਤੇ ਚਾਹ ਦਾ ਲੰਗਰ ਅਟੁੱਟ ਚੱਲਦਾ ਰਿਹਾ।
ਇਸ ਮੌਕੇ ਪਾਸਟਰ ਅਗਸਟਿਨ ,ਪਾਸਟਰ ਸੰਦੀਪ, ਪ੍ਰਬੰਧਕ ਸੁੱਚਾ ਰਾਮ, ਪ੍ਰਬੰਧਕ ਮਥੁਰਾ ਦਾਸ, ਪ੍ਰਬੰਧਕ ਨਰਿੰਦਰ ਠਾਕੁਰ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸਭਰਵਾਲ, ਪ੍ਰਬੰਧਕ ਮਾਂਗੀ ਰਾਮ, ਪ੍ਰਬੰਧਕ ਹਰਚਰਨ ਸਿੰਘ, ਪ੍ਰਬੰਧਕ ਕੁਲਵੰਤ ਆਰ.ਸੀ.ਐਫ, ਪ੍ਰਬੰਧਕ ਰਜੇਸ਼ ਕੰਬੋਜ ਆਰ.ਸੀ.ਐਫ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਸਿਸਟਰ ਮੀਨਾ ਰਾਣੀ,ਪ੍ਰਬੰਧਕ ਸਿਸਟਰ ਊਸ਼ਾ, ਪ੍ਰਧਾਨ ਬਲਕਾਰ ਸਿੰਘ ਬਿੱਟੂ, ਬੂਟਾ ਸਿੰਘ, ਬ੍ਰਦਰ ਸੰਜੇ,ਕੈਪਟਨ ਰਛਪਾਲ ਸਿੰਘ ਰਿਆੜ ਸਮੇਤ ਕਈ ਉੱਚੀਆਂ ਸ਼ਖਸ਼ੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ I