- ਅੱਜ ਪੁਲਿਸ ਲਾਈਨ ਕਮਿਸ਼ਨਰਰੇਟ ਜਲੰਧਰ ਵਿਖੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ ਪੰਜਾਬ ਕੇਸਰੀ ਗਰੁੱਪ ਵੱਲੋ ਕਮਿਸ਼ਨਰਰੇਟ ਪੁਲਿਸ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਣਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ, ਸ੍ਰੀ ਕੁਲਦੀਪ ਸਿੰਘ ਚਾਹਲ ਆਈਪੀਐੱਸ,ਜੀ ਵੱਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਜਿਸ ਵਿੱਚ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ।

ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਖੂਨਦਾਨ ਕਰਨ ਵਾਲਿਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ ਅਤੇ ਆਖਿਆ ਕੀ ਪੁਲਿਸ ਡਿਊਟੀ ਵੀ ਬਹੁਤ ਵੱਡੀ ਲੋਕ ਸੇਵਾ ਹੈ। ਇਸ ਦੇ ਨਾਲ ਨਾਲ ਸਮਾਜਿਕ ਕੰਮਾਂ ਵੱਲ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਖਿਆ ਕਿ ਇਕ ਤੰਦਰੁਸਤ ਵਿਅਕਤੀ ਵੱਲੋਂ ਖੂਨਦਾਨ ਕਰਨਾ ਅਤੇ ਹੋਰ ਸਮਾਜਿਕ ਭਲਾਈ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਸ੍ਰੀ ਜਗਮੋਹਨ ਸਿੰਘ ਪੀਪੀਐਸ, ਡੀਸੀਪੀ ਸਿਟੀ ਅਤੇ ਸ੍ਰੀ ਸੁਖਵਿੰਦਰ ਸਿੰਘ ਏ ਡੀ ਸੀ ਪੀ ਸਥਾਨਕ ਵੀ ਸ਼ਾਮਲ ਹੋਏ। ਅਤੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ।


