ਕਰਤਾਰਪੁਰ 11 ਦਸੰਬਰ ( ਜਸਵੰਤ ਵਰਮਾ ) ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰ ਡਵੀਜ਼ਨ ਚੰਡੀਗੜ੍ਹ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ ਐਸ ਪੀ ਜਲੰਧਰ ਦਿਹਾਤੀ ਸ੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਮਨਜੀਤ ਕੌਰ ਜਿਲਾ ਕਮਿਉਨਿਟੀ ਪੁਲਿਸ ਅਫ਼ਸਰ ਜਲੰਧਰ ਦਿਹਾਤੀ ਦੇਖ ਰੇਖ ਹੇਠ ਅਤੇ SI ਦਲਵਿੰਦਰ ਸਿੰਘ ਇੰਚਾਰਜ ਜਿਲਾ ਸਾਂਝ ਕੇਂਦਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਤੇ ਸ਼ਹੀਦ ਅਜੀਤ ਸਿੰਘ ਨੋਜਵਾਨ ਸੋਸਾਇਟੀ ਜਲੰਧਰ ਦੇ ਸਹਿਯੋਗ ਨਾਲ ਆਰੀਆ ਗਰਲਜ਼ ਹਾਈ ਸਕੂਲ ਕਰਤਾਰਪੁਰ ਵਿਖੇ ਸੈਮੀਨਾਰ ਕੀਤਾ ਗਿਆ ।
ਸੈਮੀਨਾਰ ਦੌਰਾਨ ਏ ਐਸ ਆਈ ਜਗਤਾਰ ਸਿੰਘ ਵੱਲੋਂ ਸਿੰਘ ਵੱਲੋ ਬੱਚਿਆਂ ਨੂੰ ਪੁਲਿਸਿੰਗ ਐਂਡ ਸਟੂਡੈਂਟ , ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਤੇ ਨਸ਼ਿਆਂ ਤੋਂ ਬਚ ਕੇ ਰਹਿਣ ਲਈ ਜਾਗਰੂਕ ਕੀਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ,ਸਾਈਬਹ ਕਰਾਇਮ , ਟ੍ਰੈਫ਼ਿਕ ਨਿਯਮਾਂ , ਸਾਂਝ ਕੇਂਦਰ ਦੇ ਕੰਮ ਕਾਰ , ਕਰਾਈਮ ਅਗੇਸਟ ਵੋਮੈਨ ਅਤੇ ਚਿਲਡਰਨ ਦੇ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੋਕੇ ਸ੍ਰੀ ਦੀਪਕ ਮਹਿੰਦਰੂ ਜੀ ਪ੍ਰੈਜ਼ੀਡੈਂਟ ਸ਼ਹੀਦ ਅਜੀਤ ਸਿੰਘ ਨੋਜਵਾਨ ਸੋਸਾਇਟੀ ਜਲੰਧਰ ਵੱਲੋਂ ਆਪਣੀ ਟੀਮ ਸਮੇਤ ਛੋਟੇ ਬੱਚਿਆਂ ਨੂੰ ਗਰਮ ਕੋਟੀਆਂ ਅਤੇ ਬੂਟ ਵੰਡੇ ਗਏ । ਸਕੂਲ ਦੀ ਪ੍ਰਿੰਸੀਪਲ ਮੈਡਮ ਰੀਨਾ ਚੱਢਾ ਵੱਲੋਂ ਸ੍ਰੀ ਦੀਪਕ ਮਹਿੰਦਰੂ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਡਾ ਰਿਸ਼ਬ ਚੱਢਾ ਤੇ ਸਕੂਲ ਦਾ ਹੋਰ ਸਟਾਫ ਹਾਜ਼ਰ ਸੀ ।

