ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਸਮੇਤ ਸ੍ਰੀਮਤੀ ਵਤਸਲਾ ਗੁਪਤਾ, ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ,ਜਲੰਧਰ ਅਤੇ ਸ੍ਰੀ ਮਨਵੀਰ ਸਿੰਘ, ਏ.ਸੀ.ਪੀ. ਸਥਾਨਿਕ-ਕਮ-CAW ਵੱਲੋਂ ਥਾਣਾ ਮਹਿਲਾ
ਕਮਿਸ਼ਨਰੇਟ ਜਲੰਧਰ ਦਾ ਦੌਰਾ ਕੀਤਾ ਗਿਆ ਹੈ।
ਥਾਣਾ ਮਹਿਲਾ ਵਿੱਚ ਜਿਆਦਾਤਰ ਘਰੇਲੂ ਹਿੰਸਾ ਆਦਿ ਨਾਲ ਸਬੰਧਤ ਦਰਖਾਸਤਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਦਾਜ ਦਹੇਜ ਸਬੰਧੀ ਪੀੜਤ ਲੜਕੀਆਂ ਦੇ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਜਾਂਦੀ ਹੈ।ਥਾਣਾ ਮਹਿਲਾ ਦੇ ਕੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਥਾਣਾ ਮਹਿਲਾ ਵਿੱਚ 15 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਤੇ ਇਹਨਾਂ ਕੈਮਰਿਆਂ ਦਾ ਲਿੰਕ ਦਫਤਰ ਕਮਿਸ਼ਨਰ ਪੁਲਿਸ ਵਿਖੇ ਹੈ।ਇਹਨਾਂ ਕੈਮਰਿਆਂ ਤੋ ਥਾਣਾ ਮਹਿਲਾ ਦੇ ਕੰਮ ਪ੍ਰਤੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਪਬਲਿਕ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।ਇਹ ਪਰਪੋਜਲ ਬਾਕੀ ਥਾਣਿਆਂ ਵਿੱਚ ਵੀ ਬਹੁਤ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।
https://talkhindustan.com/wp-content/uploads/2024/12/Christmas-Ad.jpg