ਕਪੂਰਥਲਾ 5 ਜੂਨ( ਗੌਰਵ ਮੜੀਆ) 5 ਜੂਨ 2025 ਨੂੰ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਮੈਡਮ ਅਨੁਪਮ ਕਲੇਰ ਦੇ ਹੁਕਮਾ ਤੇ ਸਕੱਤਰ ਸੁਸ਼ਾਤ ਭਾਟੀਆ ਦੀ ਰਹਿਨੁਮਾਈ ਹੇਠ ਅਤੇ ਹੈਲਥ ਸਾਖਾ ਦੇ ਕਾਰਪੋਰੇਸਨ ਸੇਨੇਟਰੀ ਅਫਸਰ ਸ੍ਰੀ ਬਿਕਰਮ ਸਿੰਘ, ਚੀਫ ਸੇਨੇਟਰੀ ਇੰਸਪੇਕਟਰ ਹਿਤੇਸ਼ ਕੁਮਾਰ ਅਗਰਵਾਲ ਦੀ ਯੋਗ ਅਗਵਾਈ ਵਿਚ ਨਗਰ ਨਿਗਮ ਕਪੂਰਥਲਾ ਦੀ ਸੈਨੀਟੇਸ਼ਨ ਸਾਖਾ ਵੱਲੋਂ ਦਰਖਤ ਲਗਾਓ ਵਾਤਾਵਰਨ ਬਚਾਓ ਸਪੈਸ਼ਲ ਡਰਾਈਵ ਚਲਾਈ ਗਈ। ਜਿਸ ਤਹਿਤ ਐੱਮ ਆਰ ਐੱਫ ਕੰਪੋਸਟ ਯੁਨਿਟ ਅਤੇ ਦਫਤਰ ਦੇ ਪਾਰਕ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਜੇਕਰ ਹਰੇਕ ਵਿਅਕਤੀ ਇੱਕ ਬੂਟਾ ਵੀ ਲਗਾਵੇ ਅਤੇ ਉਸਦੀ ਦੇਖਭਾਲ ਕਰੇ ਤਾਂ ਆਉਣ ਵਾਲੇ ਦਿਨਾਂ ਵਿਚ ਚ ਵਧ ਰਹੀ ਗਰਮੀ ਨੂੰ ਕੁਛ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
ਅਸੀਂ ਦੇਖ ਰਹੇ ਹਾਂ ਹਰ ਸਾਲ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ ਜੇ ਇਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਇਹ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਵਿਚ ਜਿਆਦਾ ਟਾਈਮ ਨਹੀਂ ਲੱਗੇਗਾ ਪਰ ਜੇ ਅਸੀਂ ਸਾਰੇ ਮਿਲ ਕੇ ਲੱਗੇ ਹੋਏ ਦਰਖਤਾਂ ਦੀ ਉਪਜ ਵੱਲ ਧਿਆਨ ਦਈਏ ਤਾਂ ਇਸ ਹੋਣ ਵਾਲੇ ਤਾਪਮਾਨ ਦੇ ਵਾਧੇ ਨੂੰ ਅਤੇ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਇਸ ਤੋ ਇਲਾਵਾ ਵਿਸਵ ਪਰਿਯਾਵਰਣ ਦਿਵਸ ਦੇ ਮੋਕੇ ਤੇ ਇਹ ਵੀ ਅਪੀਲ ਕੀਤੀ ਜਾਦੀ ਹੈ ਕਿ ਪਾਰਕਾ ਆਦਿ ਵਿਚ ਲੱਗੇ ਦਰੱਖਤਾ ਤੇ ਕਿਸੇ ਵੀ ਤਰਾ ਦੀ ਇਸਤਿਹਾਰਬਾਜੀ ਨਾ ਕੀਤੀ ਜਾਵੇ ਵੱਧ ਤੋ ਵੱਧ ਰੁੱਖ ਲਗਾਏ ਜਾਣ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਵਿਸ਼ੇਸ ਖਿਆਲ ਰੱਖਿਆ ਜਾਵੇ ਇਸ ਤੋ ਇਲਾਵਾ ਆਪਣੇ ਘਰਾ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-2 ਰੱਖਣ ਅਤੇ ਸਵੱਛਵੀਰ ਨੂੰ ਵੱਖਰਾ ਹੀ ਦੇਣ ਅਤੇ ਪਲਾਸਟਿਕ ਥਰਮੋਕੋਲ ਅਤੇ ਹੋਰ ਪਲਾਸਟਿਕ ਦੇ ਲਿਫਾਫੇ ਆਦਿ ਦੀ ਵਰਤੋ ਨਾ ਕੀਤੀ ਜਾਵੇ ਸੜਕਾ ਤੇ ਕੂੜਾ ਨਾ ਸੁਟਿਆ/ ਸਾੜਿਆ ਜਾਵੇ ਇਹ ਸਹਿਤ ਅਤੇ ਵਤਤਾਵਰਣ ਲਈ ਬੁਹਤ ਹਾਨੀਕਾਰਕ ਹਨ।ਇਸ ਮੋਕੇ ਤੇ ਰਵੀ ਕੁਮਾਰ ਸੇਨੇਟਰੀ ਇੰਸਪੇਕਟਰ, ਬਲਰਾਮ ਮਲਾਹ,ਰੋਬਿਨ, ਗੁਰਸੇਵਕ ਸਿੰਘ, ਗੁਰਮੀਤ ਸਿੰਘ ਜੇਈ ਦਿਨੇਸ਼ ਕੁਮਾਰ, ਅਨੇਕ ਰਾਜ ਸੁਪਰਵਾਈਜਰ ਆਦਿ ਨੇ ਸਮੂਲੀਅਤ ਕੀਤੀ।