ਕਪੂਰਥਲਾ2 ਜੂਨ (ਗੌਰਵ ਮੜੀਆ ) ਸਮੂਹ ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਸੱਭਿਆਚਾਰਕ ਮੇਲਾ ਪਿੰਡ ਹਮੀਰਾ ਕਪੂਰਥਲਾ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਵਿਜ ਕੁਮਾਰ ਹਮੀਰਾ ਦੀ ਅਗਵਾਈ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਜੀ ਦੀ ਦਰਗਾਹ ਤੇ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਅਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸੁਖਵਿੰਦਰ ਸੋਹੀ, ਅਤੇ ਸਤਿਕਾਰ ਯੋਗ ਵਿਅਕਤੀਆ ਵੱਲੋਂ ਅਦਾ ਕੀਤੀ ।

ਇਸ ਮੇਲੇ ਵਿੱਚ ਮੁੱਖ ਮਹਿਮਾਨਾ ਵਜੋਂ ਸ, ਸੁਖਪਾਲ ਸਿੰਘ ਖਹਿਰਾ ਐਮ ਐਲ ਏ ਭੁਲੱਥ, ਮਨਜੀਤ ਮਾਨ ਸੂਬਾ ਪ੍ਰਧਾਨ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਡਵੋਕੇਟ ਹਰਸਿਮਰਨ ਸਿੰਘ ਘੁੰਮਣ ਆਮ ਆਦਮੀ ਪਾਰਟੀ , ਅਮਨਦੀਪ ਨਾਹਰ ਐਸ ਐਚ ਓ ਸੁਭਾਨਪੁਰ, ਲਖਵਿੰਦਰ ਸਿੰਘ ਹਮੀਰਾ,ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ,ਲਖਵਿੰਦਰ ਆਧੀ ,ਸਰਵਣ ਸਿੰਘ ਸੰਘਾ , ਚਰਨਜੀਤ ਸਿੰਘ ਹੰਸ ਚੇਅਰਮੈਨ ਐਸੀ ਸੈੱਲ ਕਪੂਰਥਲਾ ਆਦਿ ਸ਼ਿਰਕਤ ਕੀਤੀ। ਉਪਰੰਤ ਸੱਭਿਆਚਾਰ ਸਟੇਜ ਤੋਂ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ, ਗਾਇਕਾਂ ਮਣੀ ਗਿੱਲ, ਦਲਵਿੰਦਰ ਦਿਆਲਪੁਰੀ, ਨਿਸ਼ਾਨ ਉਚੇਵਾਲਾ, ਗਾਇਕ ਜੋੜੀ ਸ਼ਮੀ ਖਾਨ- ਕਿਰਨ ਰੰਧਾਵਾ, ਲਵਿਸ ਚੌਹਾਨ , ਗੁਰਪ੍ਰੀਤ ਸਿੰਘ ਗੋਪੀ, ਬਲਵਿੰਦਰ ਸਿੰਘ ਬੰਟੀ ਪੰਜਾਬ ਪੁਲਿਸ,ਸਰਬਜੀਤ ਸਹੋਤਾ, ਲਵੀ ਮਾਨ, ਰੋਜੀ ਮਾਨ,ਚੰਨੀ ਗਿੱਲ ਆਦਿ ਕਲਾਕਾਰ ਪਹੁੰਚ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਲੋਕਾਂ ਨੂੰ ਆਪਣੇ ਗੀਤਾਂ ਰਾਹੀਂ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਅਤੇ ਆਈਆਂ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੋਕੇ ਹਰ ਵੀ ਨਾਮਵਰ ਹਸਤੀਆਂ ਇਸ ਮੇਲੇ ਵਿੱਚ ਪਹੁੰਚਿਆ ਇਸ ਮੌਕੇ ਤੇ ਦੋਆਬਾ ਬੱਲਡ ਸੈਂਟਰ ਵੱਲੋਂ ਖੂਨ ਦਾਨ ਕੈਂਪ ਵੀ ਲਗਾਇਆ ਗਿਆ

