ਕਪੂਰਥਲਾ ( ਗੌਰਵ ਮੜੀਆ ) ਵਿਸ਼ਵ ਫੋਟੋਗਰਾਫੀ ਦਿਨ ਫੋਟੋਗ੍ਰਾਫਰ ਵੈਲਫ਼ੇਅਰ ਕਲੱਬ ਕਪੂਰਥਲਾ ਤੇ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਕਪੂਰਥਲਾ ਦੇ ਬਲੱਡ ਬੈਂਕ ਚ ਖੂਨਦਾਨ ਕੈੰਪ ਲਗਾਇਆ ਗਿਆ. ਇਸ ਮੌਕੇ ਐੱਸ ਐਮ ਓ ਇੰਦੂ ਸੇਠੀ, ਫੋਟੋਗ੍ਰਾਫਰ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਪ੍ਰਦੀਪ ਭੱਟੀ, ਰੋਟਰੀ ਕਲੱਬ ਦੇ ਪ੍ਰਧਾਨ ਅੰਕੁਰ ਵਾਲੀਆ ਸਮੂਹ ਮੇਂਬਰ ਨੇ ਅਰਦਾਸ ਕਰਕੇ ਬਲੱਡ ਕੈੰਪ ਦੀ ਸ਼ੁਰੂਆਤ ਕਰਵਾਈ. ਇਸ ਮੌਕੇ ਫੋਟੋਗ੍ਰਾਫਰ ਕਲੱਬ ਤੇ ਰੋਟਰੀ ਕਲੱਬ ਦੇ ਮੇਮ੍ਬਰਾਂ ਵਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ.
ਪ੍ਰਧਾਨ ਪ੍ਰਦੀਪ ਭੱਟੀ ਤੇ ਸਮੂਹ ਮੇਮ੍ਬਰਾਂ ਨੇ ਦੱਸਿਆ ਅੱਜ ਦਾ ਫੋਟੋਗ੍ਰਾਫਰਾਂ ਲਈ ਬਹੁਤ ਮਹੱਤਵਪੂਰਨ ਦਿਨ ਹੈ ਇਹ ਦਿਨ ਸਾਰੇ ਵਿਸ਼ਵ ਦੇ ਲੋਕ ਫੋਟੋਗ੍ਰਾਫੀ ਦਿਨ ਮਨਾਉਂਦੇ ਹਨ. ਇਸ ਮੌਕੇ ਫੋਟੋਗਰਾਫੀ ਕਲੱਬ ਚੇਅਰਮੈਨ ਅਮਰਜੀਤ ਸਿੰਘ, ਪ੍ਰਧਾਨ ਪ੍ਰਦੀਪ ਭੱਟੀ, ਪ੍ਰੈਸ ਸਕੱਤਰ ਹਰਪ੍ਰੀਤ ਮੱਟੂ, ਉਪ ਪ੍ਰਧਾਨ ਸਰਬਜੀਤ ਚੋਹਾਨ, ਵਰੁਣ ਸਿਆਲ ਕੈਸ਼ੀਅਰ, ਪੀ ਆਰ ਓ ਰਾਜਿੰਦਰ ਰਾਜੂ, ਹਰਬੰਸ ਸਿੰਘ, ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਪ੍ਰਧਾਨ ਅੰਕੁਰ ਵਾਲੀਆ, ਸਕੱਤਰ ਸਿਮਰਨਪ੍ਰੀਤ ਸਿੰਘ, ਅਮਰਜੀਤ ਸਿੰਘ ਸਡਾਨਾ, ਸੁਕੇਸ਼ ਜੋਸ਼ੀ, ਡਾ. ਬੀ ਐਸ ਔਲੱਖ, ਹਰਜੀਤ ਸਿੰਘ ਬਾਜਵਾ, ਰਾਹੁਲ ਆਨੰਦ ਗੁਰਮੀਤ ਬਲ, ਅੰਗਰੇਜ ਸਿੰਘ, ਕੁਲਵੰਤ ਸਿੰਘ, ਨਵਦੀਪ ਸਿੰਘ ਫਿਲਮਜ਼, ਸ਼ਿਵ ਕੁਮਾਰ, ਇੰਦਰਪ੍ਰੀਤ ਸਿੰਘ, ਨਵਦੀਪ ਭੱਟੀ,
ਅਮਰ ਸਿੰਘ, ਸਚਿਨ ਬਹਿਲ, ਸਿਮਰਪ੍ਰੀਤ ਸਿੰਘ, ਦੇਵਸ਼੍ਰੀ ਮੋਨੂੰ, ਗਗਨਦੀਪ, ਅਜੈ ਮਹਿਰਾ, ਸੁਰਜੀਤ ਸੁੱਖਾ, ਗੁਰਪ੍ਰੀਤ ਬਾਵਾ, ਅੰਕੁਸ਼,ਇਸ ਮੌਕੇ ਬਲੱਡ ਬੈੰਕ ਦੇ ਸਮੂਹ ਸਟਾਫ ਨੇ ਖੂਨਦਾਨ ਕੈੰਪ ਚ ਬੀ ਟੀ ਓ ਪ੍ਰਿਯੰਕਾ,ਐੱਸ ਨ ਦਲਜੀਤ ਕੌਰ, ਲੈਬ ਟੈਕਨੀਸ਼ੀਅਨ ਗੁਰਜੀਤ ਸਿੰਘ,ਰਿਤੂ ਤੇ ਹਰਵਿੰਦਰਪਾਲ ਨੇ ਕੈੰਪ ਚ ਆਪਣੀ ਸੇਵਾ ਨਿਭਾਈ. ਇਸ ਮੌਕੇ 30 ਤੋਂ ਵੱਧ ਖੂਨਦਾਨੀਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਵੀ ਕੀਤਾ ਗਿਆ.