ਭਾਜਪਾ ਉਮੀਦਵਾਰ ਮੰਨਾ ਵਿਹਿਪ ਆਗੂ ਨਰੇਸ਼ ਪੰਡਿਤ ਤੋਂ ਮੰਗਿਆ ਸਹਿਯੋਗ
ਕਪੂਰਥਲਾ 27 ਮਈ ( ਗੌਰਵ ਮੜੀਆ )ਜਿਵੇਂ-ਜਿਵੇਂ ਲੋਕਸਭਾ ਚੋਣਾਂ ਲਈ ਵੋਟਿੰਗ ਨੇੜੇ ਆ ਰਹੀ ਹੈ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਿੱਚ ਵੀ ਜੋੜ-ਤੋੜ ਦੇਖਣ ਨੂੰ ਮਿਲ ਰਿਹਾ ਹੈ।ਸੋਮਵਾਰ ਨੂੰ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਤੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਦੇ ਗ੍ਰੀਹ ਵਿਖੇ ਪਹੁੰਚੇ।ਜਿੱਥੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਵਰਕਰਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ,ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਭਾਰੀ ਬਾਵਾ ਪੰਡਿਤ,ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ਹੇਠ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਮੰਨਾ ਨੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਆਗੂਆਂ ਕੋਲੋਂ ਸਹਿਯੋਗ ਦੇਣ ਦੀ ਅਪੀਲ ਕੀਤੀ।
ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਵਿਹਿਪ ਤੇ ਬਜਰੰਗ ਦਲ ਹਮੇਸ਼ਾ ਹੀ ਦੇਸ਼ ਤੇ ਸਨਾਤਨ ਸੰਸਕ੍ਰਿਤੀ ਦੀ ਰੱਖਿਆ ਕਰਨ ਵਾਲੇ ਹਰ ਉਸ ਸੰਗਠਨ ਤੇ ਪਾਰਟੀ ਦਾ ਸਮਰਥਕ ਰਿਹਾ ਹੈ।ਉਨ੍ਹਾਂਨੇ ਕਿਹਾ ਅਸੀਂ ਆਪਣੇ ਵਰਕਰਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਚੰਗੇ ਨਾਗਰਿਕ ਤਾਂ ਹੀ ਹੋ ਜੇਕਰ ਤੁਸੀਂ ਦੇਸ਼ ਦੇ ਹਿੱਤ ਅਤੇ ਹਿੰਦੂਤਵ ਦੇ ਹਿੱਤ ਲਈ ਕੰਮ ਕਰਦੇ ਹੋ।100 ਫੀਸਦੀ ਪੋਲਿੰਗ ਕਰਵਾਓ।ਦੇਸ਼ ਪੱਖੀ ਪਾਰਟੀ ਨੂੰ ਜਿਤਾਉਣਾ ਚਾਹੀਦਾ ਹੈ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਰੋਸਾ ਜਤਾਇਆ ਕਿ ਖਡੂਰ ਸਾਹਿਬ ਅਤੇ ਪੰਜਾਬ ਦੇ ਲੋਕ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੱਕੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹਨ।ਉਨ੍ਹਾਂਨੇ ਕਿਹਾ ਭਾਜਪਾ ਉਮੀਦਵਾਰ ਨੂੰ ਪੂਰੇ ਖੇਤਰ ਤੋਂ ਮਿਲ ਰਿਹਾ ਅਥਾਹ ਪਿਆਰ ਅਤੇ ਸਮਰਥਨ ਇਹ ਦਰਸਾਉਂਦਾ ਹੈ ਕਿ ਲੋਕਾਂ ਵਿੱਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਵਿਕਾਸ ਕੇਂਦਰਿਤ ਨੀਤੀਆਂ ਪ੍ਰਤੀ ਭਾਰੀ ਸਨਮਾਨ ਹੈ ਅਤੇ ਦੇਸ਼ ਦਾ ਮੂਡ ਬਿਲਕੁਲ ਸਾਫ਼ ਹੈ ਕਿ ਲੋਕਾਂ ਦੇ ਮਨ ਵਿੱਚ ਸਿਰਫ਼ ਇੱਕ ਹੀ ਪਾਰਟੀ ਹੈ
ਅਤੇ ਉਹ ਹੈ ਭਾਰਤੀ ਜਨਤਾ ਪਾਰਟੀ।ਉਨ੍ਹਾਂ ਨੇ ਅੱਗੇ ਕਿਹਾ ਮੋਦੀ ਸਰਕਾਰ ਦੇ 10 ਸਾਲ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ ਕਿ ਕਿਵੇਂ ਇੱਕ ਲੋਕ ਕੇਂਦਰਿਤ ਸਰਕਾਰ ਚਲਾਈ ਜਾਂਦੀ ਹੈ।ਮੋਦੀ ਜੀ ਨੇ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜੋ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸਿੱਧਾ ਲਾਭ ਪਹੁੰਚਾ ਰਹੀਆਂ ਹਨ। ਅਬਕੀ ਬਾਰ 400 ਪਾਰ ਦਾ ਨਾਅਰਾ ਆਉਣ ਵਾਲੀ 4 ਜੂਨ ਨੂੰ ਜ਼ਰੂਰ ਸੱਚ ਹੋਣ ਜਾ ਰਿਹਾ ਹੈ। ਇਸ ਵਾਰ ਪੰਜਾਬ ਦੇ ਲੋਕ ਵੀ ਲੋਕ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਸੂਬੇ ਭਰ ਵਿੱਚ ਭਾਜਪਾ ਦੇ ਨੁਮਾਇੰਦਿਆਂ ਨੂੰ ਵੋਟ ਪਾਉਣਗੇ।
ਇਸ ਮੌਕੇ ਤੇ ਵਿਹਿਪ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ,ਜ਼ਿਲ੍ਹਾ ਸਰਪ੍ਰਸਤ ਰਾਜੂ ਸੂਦ, ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਸਹਿ ਸਰਪ੍ਰਸਤ, ਨਰਾਇਣ ਦਾਸ,ਜ਼ਿਲ੍ਹਾ ਸਹਿ ਸਰਪ੍ਰਸਤ ਮੰਗਤ ਰਾਮ ਭੋਲਾ,ਜ਼ਿਲ੍ਹਾ ਸਹਿ ਸਰਪ੍ਰਸਤ ਪਵਨ ਸ਼ਰਮਾ,ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਸਹਿ-ਮੰਤਰੀ ਅਸ਼ੋਕ ਸ਼ਰਮਾ ਸ਼ੇਖੂਪੁਰ,ਜ਼ਿਲ੍ਹਾ ਸਹਿ-ਮੰਤਰੀ ਸੰਜੇ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਵਿਜੇ ਗਰੋਵਰ, ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਰਾਜ ਕੁਮਾਰ ਅਰੋੜਾ,ਬਜਰੰਗ ਦਲ ਆਗੂ ਚੰਦਰ ਮੋਹਨ ਭੋਲਾ,ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ਰਮਾ,ਬਜਰੰਗ ਦਲ ਆਗੂ ਅਸ਼ੋਕ ਕੁਮਾਰ, ਸ਼ੇਖੂਪੁਰ,ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ, ਜ਼ਿਲ੍ਹਾ ਉਪ ਪ੍ਰਧਾਨ ਮੁਨੀਸ਼ ਬਜਰੰਗੀ,ਸ਼ਹਿਰੀ ਪ੍ਰਧਾਨ ਮੋਹਿਤ ਜੱਸਲ, ਸ਼ਹਿਰੀ ਉਪ ਪ੍ਰਧਾਨ ਯੁਵਰਾਜ,ਵਿਦਿਆਰਥੀ ਪ੍ਰਮੁੱਖ ਕਵੀ ਬਜਾਜ,ਰਾਕੇਸ਼ ਕੁਮਾਰ,ਗੋਵਿੰਦ ਰਾਮ,ਸੋਨੂੰ ਅਗਰਵਾਲ,ਸਵਾਮੀ ਰਘੁਨਾਥ,ਅਸ਼ਵਨੀ ਕੁਮਾਰ,ਵਿਜੈ ਯਾਦਵ,ਲਾਲ ਬਾਬੂ,ਰਾਜੀਵ ਟੰਡਨ,ਸ਼ੁਭਮ ਮਹਾਜਨ ਆਦਿ ਹਾਜ਼ਰ ਸਨ।

