ਮੀਟਿੰਗ ਵਿੱਚ ਚਰਚ ਦੀ ਰਿਹਾਈ ਅਤੇ ਕਬਰਸਤਾਨ ਦਾ ਮੁੱਦਾ ਵਿਚਾਰਿਆ ਗਿਆ
ਕਪੂਰਥਲਾ ( ਗੌਰਵ ਮੜੀਆ ) ਚਰਚ ਤੋਂ ਬਣੇ ਕਲੱਬ ਦੀ ਰਿਹਾਈ ਅਤੇ ਕਬਰਸਤਾਨ ਦੇ ਮਸਲੇ ਨੂੰ ਲੈ ਕੇ ਇਸਾਈ ਭਾਈਚਾਰੇ ਦੀ ਇੱਕ ਵਿਸ਼ਾਲ ਇਕੱਤਰਤਾ ਪਾਸਟਰ ਵਿਲੀਅਮ ਬਿੱਟੂ ਦੀ ਅਗਵਾਈ ਹੇਠ ਗੁਰੂ ਨਾਨਕ ਨਗਰ ਚਰਚ ਵਿੱਚ ਕੀਤੀ ਗਈ। ਪਾਸਟਰ ਰਣਜੀਤ ਡੋਗਰਾਂਵਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਦੇ ਕਿਹਾ ਕਿ ਮੁੱਦਾ ਛੋਟਾ ਹੋਵੇ ਜਾਂ ਵੱਡਾ ਉਸ ਵਾਸਤੇ ਇੱਕਜੁੱਟਤਾ ਬਹੁਤ ਜਰੂਰੀ ਹੈ। ਪਾਸਟਰ ਜੇ.ਐਮ ਬਾਜਵਾ ਨੇ ਪਵਿੱਤਰ ਬਾਣੀ ਵਿੱਚੋਂ ਪ੍ਰਚਾਰ ਕੀਤਾ। ਇਸ ਮੌਕੇ ਤੇ ਪਾਸਟਰ ਧਰਮਿੰਦਰ ਬਾਜਵਾ ਜਿਲ੍ਹਾ ਪ੍ਰਧਾਨ ਪੀ.ਸੀ.ਪੀ.ਸੀ, ਜੋਗਾ ਸਿੰਘ ਅਟਵਾਲ ਮੋਢੀ ਚਰਚ ਬਚਾਓ ਮੋਰਚਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਪਾਸਟਰ ਐਸੋਸੀਏਸ਼ਨ ਭੁਲੱਥ ਦੇ ਵਾਈਸ ਪ੍ਰਧਾਨ ਪਾਸਟਰ ਬਰਨਾਬਾਸ ਨੇ ਸਮੂਹ ਪਾਸਬਾਨਾਂ ਅਤੇ ਲੀਡਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਚਰਚ ਦੀ ਰਿਹਾਈ ਅਤੇ ਕਬਰਸਤਾਨ ਦੇ ਮਸਲੇ ਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।
ਪਾਸਟਰ ਧਰਮਿੰਦਰ ਬਾਜਵਾ ਨੇ ਇਸਾਈ ਭਾਈਚਾਰੇ ਦੀ ਇਕੱਤਰਤਾ ਨੂੰ ਸ਼ੁਭ ਸ਼ਗਨ ਦੱਸਿਆ ਉਹਨਾਂ ਕਿਹਾ ਕਿ ਓਪਨ ਡੋਰ ਚਰਚ ਖੋਜੇਵਾਲਾ ਇਸਾਈ ਮਸਲੇ ਹੱਲ ਕਰਾਉਣ ਲਈ ਇਸ ਅੰਦੋਲਨ ਵਿੱਚ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ।ਜੋਗਾ ਸਿੰਘ ਅਟਵਾਲ ਨੇ ਚਰਚ ਤੋਂ ਬਣੇ ਕਲੱਬ ਦੀ ਤਾਜਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਜੋ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ ਉਹ 27 ਜੂਨ ਨੂੰ ਖਤਮ ਹੋ ਗਿਆ ਹੈ ਜਿਸ ਵਾਸਤੇ ਰਲ ਕੇ ਅਗਲੇ ਸੰਘਰਸ਼ ਦੇ ਪ੍ਰੋਗਰਾਮ ਉਲੀਕੇ ਜਾਣਗੇ ।ਇਸ ਮੌਕੇ ਤੇ ਪਾਸਟਰ ਸਲੀਮ ਕਾਦੂਪੁਰ , ਪਾਸਟਰ ਮਲੂਕ,ਪਾਸਟਰ ਬਲਦੇਵ,ਪਾਸਟਰ ਜੋਲੀ ਪਾਸਟਰ,ਪਾਸਟਰ,ਅਮੈਨੂਏਲ,ਪਾਸਟਰ, ਸੁਖਵਿੰਦਰ, ਪਾਸਟਰ ਐਰਿਕ,ਪਾਸਟਰ ਕਰਤਾਰ,ਪਾਸਟਰ ਵਿਜੇ,ਪਾਸਟਰ ਅਸ਼ਵਨੀ,ਪਾਸਟਰ ਪ੍ਰਦੀਪ, ਪਾਸਟਰ ਪਰਮਜੀਤ ਅਤੇ ਕਮਲਜੀਤ ਕੌਰ ਮਮਤਾ ਰਾਣੀ ਆਦਿ ਹਾਜ਼ਰ ਸਨ

