ਕਪੂਰਥਲਾ, 17 ਮਾਰਚ (ਗੌਰਵ ਮੜੀਆ) ਚਾਰ ਦਿਨ ਬੀਤ ਜਾਨ ਦੇ ਬਾਵਜੂਦ ਵੀ ਇਨਸਾਫ ਲਈ ਤਰਸ ਰਿਹਾ ਪੀੜਿਤ ਪਰਿਵਾਰ ਪੁਲਿਸ ਨੇ ਹਜੇ ਤਕ ਪੀੜਿਤ ਦੇ ਬਿਆਨ ਵੀ ਕਲਮਬੱਧ ਨਹੀਂ ਕੀਤੇ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਕ੍ਰਿਸ਼ਨਾ ਤਿਵਾੜੀ ਪੁੱਤਰ ਪੰਡਿਤ ਰਾਜਿੰਦਰ ਤਿਵਾੜੀ ਨੇ ਦਸਿਆ ਹੋਲੀ ਵਾਲੀ ਰਾਤ ਨੂੰ ਉਸ ਦੇ ਪਿਤਾ ਰਾਜਿੰਦਰ ਤਿਵਾੜੀ ਨੇ ਉਸ ਨੂੰ ਬੀਤੇ ਦਿਨ ਹੋਈ ਉਸ ਦੀ ਭੈਣ ਦੀ ਸ਼ਾਦੀ ਦੇ ਡੀ.ਜੇ ਵਾਲਿਆਂ ਦੇ 14 ਹਾਜਰ ਰੁਪਏ ਦੇ ਕੇ ਉਸ ਨੂੰ ਅਜੀਤ ਨਗਰ ਭੇਜਿਆ ਸੀ ਪੀੜਿਤ ਕ੍ਰਿਸ਼ਨ ਨੇ ਦੱਸਿਆ ਕਿ ਜਦ ਉਹ ਡੀ.ਜੇ ਵਾਲਿਆਂ ਦੇ ਪੈਸੇ 14ਹਾਜਰ ਦੇਣ ਜਾ ਰਿਹਾ ਸੀ ਤੇ ਰਸਤੇ ਵਿਚ ਅਜੀਤ ਨਗਰ ਵਿਚ ਕੁੱਝ ਬੰਦਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਅਤੇ ਉਸ ਕੋਲੋਂ ਇਕ ਮੋਬਾਇਲ ਅਤੇ 14 ਹਾਜਰ ਦੀ ਨਗਦੀ ਲੈ ਕੇ ਫਰਾਰ ਹੋ ਗਏ
ਲੇਕਿਨ ਪੀੜਿਤ ਕ੍ਰਿਸ਼ਨਾ ਨੇ ਕਿਸੇ ਤਰ੍ਹਾਂ ਮਾਰ ਕੁੱਟ ਕਰਨ ਵਾਲਿਆਂ ਦੀ ਪਹਿਚਾਣ ਕਰ ਲਈ ਹੈ ਜਿਸ ਤੋਂ ਬਾਅਦ ਪੀੜਿਤ ਨੇ ਸਿਵਲ ਹਸਪਤਾਲ ਜਾ ਕੇ ਅਪਣਾ ਇਲਾਜ ਕਰਵਾਇਆ ਅਤੇ ਪੁਲਿਸ ਨੂੰ ਇਸ ਘਟਨਾ ਸੰਬੰਧਿਤ ਜਾਣਕਾਰੀ ਦਿਤੀ ਲੇਕਿਨ ਪੀੜਿਤ ਦਾ ਆਰੋਪ ਹੈ ਕਿ ਹਾਲੇ ਤਕ ਪੁਲਿਸ ਨੇ ਉਸ ਦੇ ਬਿਆਨ ਨਹੀਂ ਕੀਤੇ ਹਨ ਦੂਜੇ ਪਾਸੇ ਪੀੜਿਤ ਕ੍ਰਿਸ਼ਨਾ ਦੇ ਪਿਤਾ ਰਾਜਿੰਦਰ ਤਿਵਾੜੀ ਨੇ ਵੀ ਕਪੂਰਥਲਾ ਦੇ ਐਸ ਐਸ ਪੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਜਲਦ ਮਾਮਲਾ ਦਰਜ ਕਰ ਓਹਨਾ ਨੂੰ ਇਨਸਾਫ਼ ਦਵਾਇਆ ਜਾਵੇ।

