ਕਪੂਰਥਲਾ ਦੇ ਮੁਹੱਲਾ ਤਰਲੋਕਪੁਰਾ ਵਿਖੇ ਇਮਪ੍ਰੂਵਮੇੰਟ ਟ੍ਰਸਟ ਕਪੂਰਥਲਾ ਵਲੋਂ ਐਕਵਾਇਰ ਕੀਤੀ ਗਈ ਜਮੀਨ ਮਾਲਿਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਦਾਸਤਾਨ ਦੱਸੀ ਇਸ ਮੌਕੇ ਸਾਬਕਾ ਸੂਬੇਦਾਰ ਬਲਵਿੰਦਰ ਸਿੰਘ ਰਾਣਾ ਅਤੇ ਸੋਹਣ ਲਾਲ ਸਾਬਕਾ ਕੌਂਸਲਰ ਨੇ ਦੱਸਿਆ ਕਿ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੇਕਰ ਸਰਕਾਰ ਇਥੇ ਕਲੋਨੀ ਬਣਾਉਣਾ ਚਾਹੁੰਦੀ ਹੈ ਤੇ ਸਾਨੂੰ ਜਾਇਜ਼ ਮੁਆਵਜਾ ਦੇਕੇ ਸਾਡੀਆਂ ਜਮੀਨਾਂ ਐਕਵਾਇਰ ਕਰੇ ਇੱਕ ਵੀਹ ਹਜ਼ਾਰ ਮਰਲੇ ਦੇ ਦੇਕੇ ਸਾਡੇ ਕੋਲੋਂ ਲੱਖਾਂ ਰੁਪਏ ਮਰਲੇ ਵਾਲੀ ਜਮੀਨ ਸਰਕਾਰ ਸਾਡੇ ਤੋਂ ਖੋਣਾ ਚਾਉਂਦੀ ਹੈ
ਜਦਕਿ ਲੋਕ ਇਹ ਜਮੀਨ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਹਨ ਅਸੀਂ ਕਰੀਬ 200 ਲੋਕ ਇਸ ਮਾਮਲੇ ਨਾਲ ਉਲਝੇ ਪਏ ਹੈ ਜਦੋ ਇਸ ਬਾਬਤ ਇਮਪ੍ਰੂਵਮੇੰਟ ਟ੍ਰਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨਾਲ ਗੱਲ ਕੀਤੀ ਤੇ ਓਹਨਾ ਕਿਹਾ ਕਿ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਵੇਗੀ ਪਿਛਲੀ ਸਰਕਾਰਾਂ ਚ ਜੋ ਕੁਝ ਹੋਇਆ ਉਹ ਹੁਣ ਨਹੀਂ ਹੋਵੇਗਾ ਬਾਕੀ ਇਸ ਮਾਮਲੇ ਦਾ ਮਾਨਯੋਗ ਅਦਾਲਤ ਚ ਕੇਸ ਵਿਚਾਰਧੀਨ ਹੈ ਫਿਰ ਵੀ ਅਸੀਂ ਆਪਣੇ ਪੱਖ ਤੋਂ ਜੋ ਕੁਝ ਲੋਕਾਂ ਲਈ ਕਰ ਸਕਦੇ ਹਾਂ ਜਰੂਰ ਕਰਾਂਗੇ

