ਕਰਤਾਰਪੁਰ: 5 ਜੁਲਾਈ (ਜਸਵੰਤ ਵਰਮਾ ) : ਵਿਦਿਆਰਥੀਆਂ ਨੂੰ ਜੰਕ ਫ਼ੂਡ ਖਾਣ ਨਾਲ਼ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਸੰਤ ਬਾਬਾ ਓਂਕਾਰ ਨਾਥ ਸੀਨੀਅਰ ਸੈਕੰਡਰੀ ਸਕੂਲ, ਕਾਲਾ ਬਾਹੀਆਂ (ਜਲੰਧਰ) ਵਿਖੇ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੀ ਜਜਮੈਂਟ ਸਿਹਤ ਕੇਂਦਰ ਪਿੰਡ ਕਾਲਾ ਬਾਹੀਆਂ ( ਜਲੰਧਰ) ਦੇ ਸੀ• ਐਚ• ਓ• ਮੈਡਮ ਪ੍ਰੀਤੀ, ਪ੍ਰਿੰਸੀਪਲ ਕੁਲਵਿੰਦਰ ਕੌਰ, ਮੈਡਮ ਅਵਰਿੰਦਰ ਕੌਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਮੁਕਾਬਲੇ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ• ਅਮਰੀਕ ਸਿੰਘ, ਪ੍ਰਿੰਸੀਪਲ ਕੁਲਵਿੰਦਰ ਕੌਰ, ਗੇਂਦੀ ਰਾਮ, ਮੈਡਮ ਪ੍ਰੀਤੀ, ਅਵਰਿੰਦਰ ਕੌਰ, ਮੈਡਮ ਰੀਟਾ, ਨੀਰੂ ਡੈਵਿਟ, ਗਗਨਦੀਪ, ਨਿਤਿਕਾ ਕਮਲ, ਮੈਡਮ ਸਵਿਤਾ, ਆਸ਼ਾ ਵਰਕਰ ਬਲਵੀਰ ਕੌਰ ਅਤੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

