ਕਰਤਾਰਪੁਰ 11 ਨਵੰਬਰ (ਜਸਵੰਤ ਵਰਮਾ )ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਮੌਲ ਕੀਰਤਨ ਦਰਬਾਰ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਰਾਦਰੀ ਬਾਜ਼ਾਰ ਵਿਖੇ ਕਰਵਾਇਆ ਗਿਆ I ਜਿਸ ਵਿਚ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਬਿਕਰਮਜੀਤ ਸਿੰਘ ਅਤੇ ਭਾਈ ਜਗਦੀਪ ਸਿੰਘ ਕਥਾ ਵਾਚਕ ਅਤੇ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ ਤੇ ਭਾਈ ਦਵਿੰਦਰ ਸਿੰਘ ਸੋਢੀ ਵਲੋਂ ਗੁਰਬਾਣੀ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ I ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ I
ਇਸ ਮੌਕੇ ਸੰਗਤਾਂ ਵਿਚ ਗੁਰੂ ਹਰਕ੍ਰਿਸ਼ਨ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਕਮਲਦੀਪ ਸਿੰਘ, ਲਖਵੀਰ ਸਿੰਘ, ਹਰਵਿੰਦਰ ਸਿੰਘ ਰਿੰਕੂ, ਗੁਰਜੀਤ ਸਿੰਘ, ਸੁਖਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਇੰਦਰ ਮੋਹਨ ਸਿੰਘ, ਜਤਿਨ ਕਸ਼ਯਪ, ਮਨਜੀਤ ਸਿੰਘ, ਸੇਵਾ ਸਿੰਘ ,ਮਾਸਟਰ ਅਮਰੀਕ ਸਿੰਘ ਅਮਨਦੀਪ ਸਿੰਘ, ਜਗਜੀਤ ਸਿੰਘ ਛਾਬੜਾ, ਸੁਰਜੀਤ ਸਿੰਘ, ਦਵਿੰਦਰ ਸਿੰਘ,ਅਵਤਾਰ ਸਿੰਘ, ਮੱਖਣ ਸਿੰਘ, ਓਂਕਾਰ ਸਿੰਘ, ਚਰਨਜੀਤ ਸਿੰਘ ਨਾਗੀ, ਤਨਵੀਰ ਸਿੰਘ, ਰਿਸ਼ੂ ਬਾਹਰੀ, ਰੂਬਲ ਵਾਲੀਆਂ, ਗੁਰਦੀਪ ਸਿੰਘ ਮਿੰਟੂ, ਅਮਰਜੀਤ ਕੌਰ ਕੌਂਸਲਰ, ਬਲਵਿੰਦਰ ਕੌਰ ਕੌਂਸਲਰ, ਮਨਜਿੰਦਰ ਕੌਰ ਕੌਂਸਲਰ, ਹਰਜਿੰਦਰ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਰਾਜਵੰਤ ਕੌਰ, ਕਮਲਜੀਤ ਕੌਰ,ਐਡਵੋਕੇਟ ਲਵਪ੍ਰੀਤ ਕੌਰ, ਰਮਨਦੀਪ ਕੌਰ ਹੋਰ ਵੀ ਬਹੁਤ ਗਿਣਤੀ ਵਿਚ ਸੰਗਤਾਂ ਮੌਜੂਦ ਸਨ I

