ਰਾਮ ਨਾਮ ਲੇਵਾ ਸੰਗਤਾਂ ਲਈ ਅੱਜ ਇਤਿਹਾਸਿਕ ਦਿਨ _ ਅਵੀ ਰਾਜਪੂਤ
ਕਪੂਰਥਲਾ (ਗੌਰਵ ਮੜੀਆ ) : ਅੱਜ ਪੂਰੇ ਸੰਸਾਰ ਵਿੱਚ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਵਿੱਚ ਅਤੇ ਕਪੂਰਥਲੇ ਹਲਕੇ ਵਿੱਚ ਰਾਮ ਭਗਤਾ ਲਈ ਬਹੁਤ ਖੁਸ਼ੀਆ ਵਾਲਾ ਦਿਨ, ਜਿੱਥੇ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਜਿਸ ਦੇ ਖੁਸ਼ੀ ਵਜੋ ਅੱਜ ਭਗਤ ਸਿੰਘ ਚੌਂਕ ਵਿੱਚ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼ਹੀਦ (ਊਧਮ ਸਿੰਘ ਸੇਵਾ ਸੋਸਾਇਟੀ) ਅਤੇ ਉਹਨਾਂ ਦੀ ਟੀਮ ਵੱਲੋ ਲੱਡੂ ਅਤੇ ਸਮੋਸੇ ਵੰਡ ਕੇ ਖੁਸ਼ੀ ਮਨਾਈ ਗਈ ਅੱਜ ਕਪੂਰਥਲੇ ਵਿੱਚ ਹਰ ਜਗ੍ਹਾ ਹਰ ਇਕ ਮੰਦਿਰ ਵਿੱਚ ਰਾਮ ਭਗਤਾ ਵੱਲੋ ਲੰਗਰ ਲਗਾਇਆ ਗਿਆ
ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਭੱਜਣਾ ਦਾ ਗੁਣਗਾਨ ਕੀਤਾ ਗਿਆ ਅਵੀ ਰਾਜਪੂਤ ਅਤੇ ਉਹਨਾਂ ਦੀ ਟੀਮ ਵੱਲੋ ਵੱਖ ਵੱਖ ਮੰਦਿਰਾ ਵਿੱਚ ਨਤਮਸਤਕ ਹੋਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਜਿੱਥੇ ਇਹ ਲੜਾਈ ਸਾਰੇ ਹਿੰਦੂ ਸਮਾਜ ਵੱਲੋ 496 ਸਾਲ ਲੜੀ ਗਈ ਜਿਸ ਦੀ ਜਿੱਤ ਦਾ ਅੱਜ ਪਰਚਮ ਪੂਰੇ ਸੰਸਾਰ ਵਿੱਚ ਲਹਿਰਾਇਆ ਗਿਆ ਹਲਕੇ ਕਪੂਰਥਲੇ ਦਾ ਸੇਵਾਦਾਰ ਹੋਣ ਦੇ ਨਾਤੇ ਅਵੀ ਰਾਜਪੂਤ ਨੇ ਕਪੂਰਥਲੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ
ਅਤੇ ਕਿਹਾ ਕਿ ਕਪੂਰਥਲੇ ਦੇ ਲੋਕ ਹਰ ਧਰਮ ਦਾ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ ਇਸ ਤੋ ਇਲਾਵਾ ਅਵੀ ਰਾਜਪੂਤ ਨੇ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੋਣ ਦੇ ਨਾਤੇ ਸਾਰੇ ਕਪੂਰਥਲੇ ਦੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ,ਮਨਜੀਤ ਸਿੰਘ ਕਾਲਾ ,ਧੀਰਜ ਨਈਅਰ , ਕੁਲਦੀਪਕ ਧੀਰ , ਲਾਡੀ,,ਤਜਿੰਦਰ ਲਵਲੀ , ਲਖਬੀਰ ਸਿੰਘ, ਸੁਖਿੰਦਰ ਗਿੱਲ , ਭਰਤ ਗੁਪਤਾ , ਮਲਕੀਤ ਸਿੰਘ ,ਸੁਨੀਲ , ਸੰਨੀ ਸਹਿਗਲ , ਜਸਪਾਲ ਕੌਰ , ਨਿਰਮਲ , ਅਮਿਤ ਅਰੋੜਾ , ਬੋਬੀ , ਬਿੱਟੂ,ਆਦਿ ਹਾਜ਼ਰ ਸਨ

