ਕਪੂਰਥਲਾ 14 ਨਵੰਬਰ ਗੌਰਵ ਮੜੀਆ : ਗੁਰੂਦਵਾਰਾ ਗੁਰੂ ਨਾਨਕ ਨਿਵਾਸ ਮੋਹਲਾ ਕੇਸਰੀ ਬਾਗ਼ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਚ ਵਿਸ਼ਾਲ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ।ਭਾਈ ਗੁਰਮੁਖ ਸਿੰਘ ਧਾਲੀਵਾਲ ਨੇ ਅਰਦਾਸ ਕਰਕੇ ਨਗਰ ਕੀਰਤਨ ਦੀ ਸ਼ੁਰੂਆਤ ਕਰਵਾਈ।ਨਗਰ ਕੀਰਤਨ ਪ੍ਰਧਾਨ ਕੰਵਲਜੀਤ ਕਾਕਾ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂਦਵਾਰਾ ਸਾਹਿਬ ਤੁ ਸ਼ੁਰੂ ਹੁੰਦਾ ਹੋਇਆ ਲਾਹੌਰੀ ਗੇਟ ,ਸ਼ਰਮਾ ਕੋਲੋਨੀ, ਤੇ ਵੱਖ ਵੱਲ ਇਲਾਕਿਆਂ ਚ ਹੁੰਦਾ ਹੋਇਆ ਵਾਪਿਸ ਗੁਰੂਦਵਾਰਾ ਗੁਰੂ ਨਾਨਕ ਨਿਵਾਸ ਪਹੁੰਚਿਆ ।ਰਸਤੇ ਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਤੇ ਅਨੇਕਾਂ ਪ੍ਰਕਾਰ ਦੇ ਲੰਗਰ ਲਗਏ ਗਏ।ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਵਲੋਂ ਗਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ।
ਇਸ ਮੌਕੇ ਬੀਬੀਆਂ ਦੇ ਜਥੇ ਵਲੋਂ ਸਾਰੇ ਰਸਤੇ ਚ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਕੰਵਲਜੀਤ ਕਾਕਾ, ਗੁਰਦੀਪ ਸੋਨੂ,ਰੋਹਿਤ ਗਰੋਵਰ,ਮਨਮੋਹਨ ਸਿੰਘ ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ,ਸਰੂਪ ਸਿੰਘ,ਜਗਜੀਤ ਸਿੰਘ ਸ਼ਮੀ,ਐੱਚ ਐੱਸ ਵਾਲੀਆ, ਪਰਮਜੀਤ ਸਿੰਘ ਐਡਵੋਕੇਟ, ਦਰਸ਼ਨ ਸਿੰਘ,ਅਜੈ ਬੱਬਲਾ, ਰਾਜ ਕੁਮਾਰ ਮਹਿਰਾ ਯਸ਼ਪਾਲ, ਓਂਕਾਰ ਸਿੰਘ, ਰੇਸ਼ਮ ਸਿੰਘ, ਜਸਬੀਰ ਸਿੰਘ, ਮੋਹਨ ਵਾਲੀਆ,ਜਤਿੰਦਰ ,ਦਿਲਬਾਗ ਸਿੰਘ,ਤੇ ਮੋਹੱਲਾ ਨਿਵਾਸੀ ਹਾਜਰ ਸਨ।