ਜਲੰਧਰ: ਪੰਜਾਬ ਨੰਬਰਦਾਰ ਯੂਨੀਅਨ ਵੱਲੋਂ 7 ਮਾਰਚ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਇਹ ਰੈਲੀ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਅੱਜ ਜਲੰਧਰ ਦੇ ਤਹਿਸੀਲ ਕੰਪਲੈਕਸ ਵਿਖੇ ਬਣੇ ਨੰਬਰਦਾਰਾ ਯੂਨੀਅਨ ਦੇ ਦਫਤਰ ਵਿੱਚ ਇਕ ਮੀਟਿੰਗ ਕੀਤੀ ਗਈ , ਇਹ ਮੀਟਿੰਗ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਦੀ ਅਗਵਾਈ ਵਿੱਚ ਕੀਤੀ ਗਈ, ਇਸ ਮੀਟਿੰਗ ਵਿਚ ਨੰਬਰਦਾਰ ਯੂਨੀਅਨਜਲੰਧਰ ਸਹਿਰੀ ਤੇ ਨੰਬਰਦਾਰ ਯੂਨੀਅਨ ਤਹਿਸੀਲ ਇੱਕ ਅਤੇ ਤਹਿਸੀਲ ਦੋ ਦੇ ਸਮੂਹ ਨੰਬਰਦਾਰਾਂ ਨੇ ਹਿੱਸਾ ਲਿਆ
ਇਸ ਮੀਟਿੰਗ ਵਿਚ ਨੰਬਰਦਾਰ ਯੂਨੀਅਨ ਪੰਜਾਬ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਜਾਣ ਸਬੰਧੀ ਬਿਉਂਤਬੰਦੀ ਬਣਾਈ ਗਈ ਅਤੇ ਇਸ ਮੌਕੇ ਤੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਨੇ ਸਮੂਹ ਨੰਬਰਦਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਕੋਲੋਂ ਮਨਵਾਉਣ ਲਈ ਇਸ ਸੰਗਰੂਰ ਰੈਲੀ ਵਿੱਚ ਸਮੇ ਸਿਰ ਜਰੂਰ ਪਹੁੰਚਣ ਤੇ ਸਮੂਹ ਨੰਬਰਦਾਰਾਂ ਨੂੰ ਬੇਨਤੀ ਕੀਤੀ ਗਈ ਕਿ ਆਪਣੇ ਆਪਣੇ ਹਲਕਿਆਂ ਵਿੱਚ ਆਪਣੇ ਬਾਕੀ ਨੰਬਰਦਾਰ ਸਾਥੀਆਂ ਨੂੰ ਨਾਲ ਲੈ ਕੇ ਇਸ ਰੈਲੀ ਵਿੱਚ ਪਹੁੰਚਿਆ ਜਾਵੇ
ਇਸ ਮੌਕੇ ਤੇ ਇਸ ਮੀਟਿੰਗ ਵਿੱਚ ਜਲੰਧਰ ਤੇ ਤਹਿਸੀਲ -2 ਦੇ ਪ੍ਰਧਾਨ ਕੈਲਾਸ਼ ਕੁਮਾਰ, ਖਜਾਨਚੀ ਨੰਬਰਦਾਰ ਮਦਨ ਲਾਲ , ਨੰਬਰਦਾਰ ਦਰਸ਼ਨ ਕੁਮਾਰ ਵਾਈਸ ਪ੍ਰਧਾਨ, ਨੰਬਰਦਾਰ ਦਰਸ਼ਨ ਸਿੰਘ ਸਲਾਹਕਾਰ, ਨੰਬਰਦਾਰ ਸੁਰਿੰਦਰ ਸਿੰਘ , ਨੰਬਰਦਾਰ ਜਰਨੈਲ ਸਿੰਘ , ਨੰਬਰਦਾਰ ਨਵਜੋਤ ਸਿੰਘ ਮੀਡੀਆ ਇੰਚਾਰਜ, ਨੰਬਰਦਾਰ ਹਰਿੰਦਰ ਪਾਲ ਜਨਰਲ ਸਕੱਤਰ, ਨੰਬਰਦਾਰ ਵਿਦਿਆ ਸਾਗਰ ਸਹਾਇਕ ਖਜਾਨਚੀ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਤਹਿਸੀਲ ਵਨ ਦੇ ਵਾਈਸ ਪ੍ਰਧਾਨ ਸੁਖਵਿੰਦਰ ਰਾਮ, ਨੰਬਰਦਾਰ ਰਜਿੰਦਰ ਸਿੰਘ, ਨੰਬਰਦਾਰ ਧਰਮਿੰਦਰ ਸਿੰਘ , ਨੰਬਰਦਾਰ ਸੁਰਿੰਦਰ ਪਾਲ, ਨੰਬਰਦਾਰ ਲਖਵਿੰਦਰ ਸਿੰਘ, ਨੰਬਰਦਾਰ ਰਾਮ ਸਿੰਘ ਅਤੇ ਹੋਰ ਵੀ ਨੰਬਰਦਾਰ ਸਾਥੀ ਮੌਜੂਦ ਸਨ।