ਸਾਡੇ ਦੁਆਰਾ ਦਾਨ ਕੀਤਾ ਗਿਆ ਖੂਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਂਦਾ ਹੈ-ਮਨਦੀਪ ਵਾਲੀਆ
ਕਪੂਰਥਲਾ(ਗੌਰਵ ਮੜੀਆ )ਵਿਰਾਸਤੀ ਸ਼ਹਿਰ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਦੇ ਮਾਤਾ ਭੱਦਰਕਾਲੀ ਮੰਦਿਰ ਵਿਖੇ ਲਗਾਏ ਗਏ ਮਾਤਾ ਭੱਦਰਕਾਲੀ ਜੀ ਦੇ 77ਵੇਂ ਮੇਲੇ ਮੌਕੇ ਸ਼ੇਖੂਪੁਰ ਵਿਖੇ ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਵੱਲੋਂ ਚੋਥਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ।ਇਸ ਮੌਕੇ ਐਂਟੀ ਕੁਰੱਪਸ਼ਨ ਬਿਊਰੋ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਮਨਦੀਪ ਸਿੰਘ ਗਿੱਲ ਅਤੇ ਜ਼ਿਲ੍ਹਾ ਚੀਫ਼ ਡਾਇਰੈਕਟਰ ਰਜਿੰਦਰ ਰਾਜੂ ਨੇ ਕੈਂਪ ਦੇ ਮੁੱਖ ਮਹਿਮਾਨ ਮਨਦੀਪ ਸਿੰਘ ਵਾਲੀਆ ਨੇ ਨੌਜਵਾਨਾਂ ਨੂੰ ਖੂਨਦਾਨ ਕਰਕੇ ਜਿੰਦਗੀਆਂ ਬਚਾਉਣ ਦਾ ਸੰਦੇਸ਼ ਦਿੱਤਾ।ਕੈਂਪ ਵਿੱਚ ਮਨਦੀਪ ਸਿੰਘ ਗਿੱਲ ਨੇ ਖ਼ੂਨਦਾਨ ਕਰਨ ਲਈ ਪਹੁੰਚੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ।ਸਮਾਗਮ ਵਿੱਚ ਮਨਦੀਪ ਸਿੰਘ ਗਿੱਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਖੂਨਦਾਨ ਕੈਂਪ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਨਜਰ ਆਇਆ ਅਤੇ ਵੱਡੀ ਗਿਣਤੀ ਵਿੱਚ ਖੂਨਦਾਨ ਕਰਕੇ ਕੇ ਇਸ ਨੇਕ ਕੰਮ ਵਿੱਚ ਆਪਣਾ ਸਹਿਯੋਗ ਦਿੱਤਾ।
ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਖੂਨਦਾਨ ਨੂੰ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਹੈ।ਸਾਡੇ ਵੱਲੋਂ ਦਾਨ ਕੀਤਾ ਗਿਆ ਖੂਨ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਉਂਦਾ ਹੈ।ਖੂਨਦਾਨ ਕਿੰਨਾ ਮਹੱਤਵ ਹੈ।ਇਸਦਾ ਅਹਿਸਾਸ ਸਾਨੂੰ ਉਦੋਭਉਂਦਾ ਹੈ ਜਦੋਂ ਕਿ ਸਦਾ ਕੋਈ ਨਜ਼ਦੀਕੀ ਵਿਅਕਤੀ ਜਿੰਦਗੀ ਅਤੇ ਮੌਤ ਦੇ ਵਿੱਚ ਲੜ ਰਿਹਾ ਹੁੰਦਾ ਹੈ।ਉਸਨੂੰ ਖੂਨ ਦੀ ਸਖਤ ਲੋੜ ਹੁੰਦੀ ਹੈ।ਉਨ੍ਹਾਂਨੇ ਕਿਹਾ ਕਿ ਖੂਨਦਾਨ ਕਰਕੇ ਅਸੀਂ ਜਿੱਥੇ ਇੱਕ ਪਾਸੇ ਕਿਸੇ ਦੀ ਜਾਨ ਬਚਾਉਂਦੇ ਹਾਂ,ਉੱਥੇ ਹੀ ਦੂਜੇ ਪਾਸੇ ਸਾਨੂੰ ਆਤਮ ਸੰਤੁਸ਼ਟੀ ਵੀ ਮਿਲਦੀ ਹੈ।ਵਾਲੀਆ ਨੇ ਕਿਹਾ ਕਿ ਸਾਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ।ਤੁਹਾਡੇ ਵਲੋਂ ਦਿੱਤਾ ਗਿਆ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ।ਇਸ ਲਈ ਖੂਨਦਾਨ ਨੂੰ ਸਭ ਤੋਂ ਵੱਡਾ ਦਾਨ ਕਿਹਾ ਗਿਆ ਹੈ।ਖੂਨਦਾਨ ਨੂੰ ਲੈ ਕੇ ਬਹੁਤ ਸਾਰੇ ਲੋਕ ਗਲਤ ਧਾਰਨਾਵਾਂ ਰੱਖਦੇ ਹਨ,ਓਰ ਸਾਨੂੰ ਇਨ੍ਹਾਂ ਗਲਤ ਧਾਰਨਾਵਾਂ ਦੂਰ ਰਹਿਕੇ ਜੇਕਰ ਸਿਹਤਮੰਦ ਹਾਂ ਤਾਂ ਖੂਨਦਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੁੰਦੀ ਹੈ।ਅਜਿਹੇ ਕੰਮਾਂ ਲਈ ਨੌਜਵਾਨਾਂ ਨੂੰ ਹਮੇਸ਼ਾ ਉਤਸ਼ਾਹ ਨਾਲ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਸਮੇਂ-ਸਮੇਂ ਤੇ ਖੂਨਦਾਨ ਕਰੇ ਤਾਂ ਖੂਨਦਾਨ ਕਰੇ ਤਾਂ ਖੂਨ ਦੀ ਕਮੀ ਨਾਲ ਮਰਨ ਵਾਲ਼ੀਆਂ ਨੂੰ ਬਚਾਇਆ ਜਾ ਸਕਦਾ ਹੈ।ਵਾਲੀਆ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ।ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜ ਦੇ ਗਰੀਬ ਲੋਕਾਂ ਦੀ ਭਲਾਈ ਹੁੰਦੀ ਹੈ।ਇਸ ਮੌਕੇ ਤੇ ਤਰੁਨ ਪਰੂਥੀ,ਹਰੀਸ਼ ਅਰੋੜਾ,ਸੰਨੀ ਪਾਸੀ,ਅਖਿਲ ਕੌੜਾ,ਜਗਜੀਤ ਸਿੰਘ,ਹਰਨਕਵਰ ਸਿੰਘ, ਗੁਰਚਰਨ ਸਿੰਘ,ਰਮੇਸ਼ ਮਹਿਰਾ,ਰਾਜਦੀਪ ਖੋਖਰ ਆਦਿ ਨੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

