By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨੰਬਰਦਾਰ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਬੈਠਣਗੇ ਭੁੱਖ ਹੜਤਾਲ ਤੇ : ਨਨਹੇੜਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨੰਬਰਦਾਰ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਬੈਠਣਗੇ ਭੁੱਖ ਹੜਤਾਲ ਤੇ : ਨਨਹੇੜਾ
JalandharPoliticsPunjab

ਨੰਬਰਦਾਰ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਬੈਠਣਗੇ ਭੁੱਖ ਹੜਤਾਲ ਤੇ : ਨਨਹੇੜਾ

Talk Hindustan
Last updated: 2023/09/16 at 9:57 PM
Talk Hindustan
Share
5 Min Read
ਨੰਬਰਦਾਰ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ  ਬੈਠਣਗੇ ਭੁੱਖ ਹੜਤਾਲ ਤੇ : ਨਨਹੇੜਾ
SHARE

ਵਿੱਤ ਮੰਤਰੀ ਚੀਮਾ ਵਲੋਂ ਵਾਰ ਵਾਰ ਮੀਟਿੰਗ ਰੱਦ ਕਰਨ ਦਾ ਨੰਬਰਦਾਰਾਂ ਚ ਭਾਰੀ ਰੋਸ, ਇੱਕ ਮਹੀਨੇ ਦਾ ਦਿੱਤਾ ਸਰਕਾਰ ਨੂੰ ਅਲਟੀਮੇਟਮ

ਬਰਨਾਲਾ,16 ਸਤੰਬਰ  – ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ ਵਲੋਂ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਜੇਕਰ ਫਿਰ ਵੀ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਪੰਜਾਬ ਪੱਧਰ ਦੀ ਵਿਸ਼ਾਲ ਰੋਸ ਰੈਲੀ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਉਣ ਵਾਲੀਆਂ ਹਰੇਕ ਚੋਣਾਂ ਵਿੱਚ ਵਿਰੋਧ ਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ ਦੀ ਅਗਵਾਈ ਹੇਠ ਜ਼ਿਲਾ ਪ੍ਰਧਾਨ ਗੁਰਚਰਨ ਸਿੰਘ ਬਰਨਾਲਾ ਦੇ ਪ੍ਰਬੰਧਾਂ ਹੇਠ ਹੋਈ। ਜਿਸ ਵਿਚ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਪੰਜਾਬ ਬਾਡੀ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ,ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਭੂਤਵਿੰਡ , ਸੂਬਾ ਚੀਫ ਪੈਟਰਨ ਗੁਰਦਰਸ਼ਨ ਸਿੰਘ ਗਲੌਲੀ, ਦਰਸ਼ਨ ਸਿੰਘ ਮਾਲਵਾ ਬਠਿੰਡਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਹੁਸ਼ਿਆਰ ਸਿੰਘ ਝੰਡੇਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਹਰਕੰਵਲ ਸਿੰਘ ਮੁੰਧ ਜ਼ਿਲਾ ਪ੍ਰਧਾਨ ਜਲੰਧਰ ਨੇ ਸੰਬੋਧਨ ਕਰਦਿਆਂ ਕਿਹਾ

ਕਿ ਨੰਬਰਦਾਰਾਂ ਨੇ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਬਾਅਦ ਵਿੱਚ ਜਲੰਧਰ ਲੋਕ ਸਭਾ ਚੋਣਾਂ ਦੌਰਾਨ ਪ੍ਰੀਤ ਪੈਲਸ ਜੰਡਿਆਲਾ ਮੰਝਕੀ ਵਿਖੇ ਹਜ਼ਾਰਾਂ ਨੰਬਰਦਾਰਾਂ ਦਾ ਇੱਕਡ ਕਰਕੇ ਲੋਕ ਸਭਾ ਚੋਣ ਜਤਾਈ ਅਤੇ ਜਲੰਧਰ ਇਕੱਠ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਰਾਜਬੀਰ ਸਿੰਘ ਨੇ ਮੁੱਖ ਮੰਤਰੀ ਦੀ ਤਰਫੋਂ ਭਰੋਸਾ ਦਿੱਤਾ ਸੀ ਕਿ ਜ਼ਿਮਨੀ ਚੋਣ ਜਿੱਤਣ ਉਪਰੰਤ ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ। ਇਸ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਨੂੰ ਤਿੰਨ ਅਗਸਤ 2023 ਨੂੰ ਮੀਟਿੰਗ ਕਰਕੇ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਪਰ 2 ਅਗਸਤ ਨੂੰ ਮੀਟਿੰਗ ਅੱਗੇ 23 ਅਗਸਤ ਨੂੰ ਕਰ ਦਿੱਤੀ ਅਤੇ ਫਿਰ ਮੀਟਿੰਗ 22 ਅਗਸਤ ਨੂੰ ਅੱਗੇ ਕਰਕੇ 13 ਸਤੰਬਰ ਨੂੰ ਕਰ ਦਿੱਤੀ ਪਰ ਹੈਰਾਨੀ ਉਦੋਂ ਹੋਈ ਜਦੋਂ 13 ਦੀ ਮੀਟਿੰਗ ਵੀ ਰੱਦ ਕਰਕੇ ਅੱਗੇ ਕੋਈ ਟਾਇਮ ਨਹੀਂ ਦਿੱਤਾ ਗਿਆ।

ਜਿਸ ਕਾਰਨ ਪੰਜਾਬ ਭਰ ਦੇ 34 ਹਜ਼ਾਰ ਤੋਂ ਵੱਧ ਨੰਬਰਦਾਰਾਂ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਤੇਰਾਂ ਨੁਕਾਤੀ ਏਜੰਡੇ ਵਿਚ ਆਮ ਆਦਮੀ ਪਾਰਟੀ ਨੇ ਨੰਬਰਦਾਰਾਂ ਦਾ ਮਾਣਭੱਤਾ ਤਿੰਨ ਹਜ਼ਾਰ ਰੁਪਏ ਕਰਨ ਦੇ ਨਾਲ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦਾ ਵਾਅਦਾ ਕੀਤਾ ਸੀ। ਜੋ ਅੱਜ ਤੱਕ ਨੰਬਰਦਾਰਾਂ ਨੂੰ ਧੋਖੇ ਵਿਚ ਰੱਖ ਕੇ ਪੂਰਾ ਨਹੀਂ ਕੀਤਾ ਗਿਆ। ਜਦੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲ ਕਿ ਯਾਦ ਕਰਵਾਇਆ ਗਿਆ ਹੈ।ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅਜੇ ਤੱਕ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਕਰਕੇ ਨੰਬਰਦਾਰਾਂ ਨੂੰ ਮਜਬੂਰਨ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਕੇ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ ਹੈ।

ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਮਹੀਨੇ ਦੇ ਵਿਚ ਵਿਚ ਸਰਕਾਰ ਵਲੋਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਨੰਬਰਦਾਰ ਭੁੱਖ ਹੜਤਾਲ ਉਂਪਰ ਬੈਠ ਕੇ ਆਪਣੇ ਹੱਕ ਲੈਣਗੇ ਅਤੇ ਜੇਕਰ ਫਿਰ ਵੀ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਪੰਜਾਬ ਦੇ 34 ਹਜ਼ਾਰ ਨੰਬਰਦਾਰਾਂ ਦਾ ਵਿਸ਼ਾਲ ਇਕੱਠ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭਗਵਾਨ ਸਿੰਘ ਮਾਣਕੀ ਸੀਨੀ ਮੀਤ ਪ੍ਰਧਾਨ, ਜਸਵਿੰਦਰ ਸਿੰਘ ਰਾਣਾ ਬਠਿੰਡਾ ਸਹਾਇਕ ਸਕੱਤਰ, ਭਾਕਰ ਸਿੰਘ ਕਣਕਵਾਲ ਜ਼ਿਲਾ ਪ੍ਰਧਾਨ ਬਠਿੰਡਾ, ਕੁਲਦੀਪ ਸਿੰਘ ਬੇਲੇਵਾਲ ਜ਼ਿਲਾ ਪ੍ਰਧਾਨ ਸੰਗਰੂਰ, ਅੰਮ੍ਰਿਤ ਪਾਲ ਸਿੰਘ ਗੁਰਨੇ ਜ਼ਿਲਾ ਪ੍ਰਧਾਨ ਮਾਨਸਾ, ਪਿਆਰਾ ਸਿੰਘ ਦੁਹਾੜਕਾ ਜ਼ਿਲਾ ਪ੍ਰਧਾਨ ਲੁਧਿਆਣਾ, ਅਮਰਜੀਤ ਸਿੰਘ ਨਥੋਹੇੜੀ ਜ਼ਿਲਾ ਪ੍ਰਧਾਨ ਮਲੇਰਕੋਟਲਾ, ਹਰਭਜਨ ਸਿੰਘ ਬੋਦੇਵਾਲ ਜ਼ਿਲਾ ਪ੍ਰਧਾਨ ਤਰਨਤਾਰਨ, ਜਸਵੰਤ ਸਿੰਘ ਰੰਧਾਵਾ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ, ਚਰਨਜੀਤ ਸਿੰਘ ਕਰਤਾਰਪੁਰ ਮੁੱਖ ਬੁਲਾਰਾ, ਕੁਲਦੀਪ ਸਿੰਘ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਨੰਦ ਸਿੰਘ ਕਾਹਨੇਕੇ ਅਗਜੈਕਟਿਵ ਮੈਂਬਰ, ਮਨਪ੍ਰੀਤ ਸਿੰਘ ਭਲਾਈਪੁਰ ਅਗਜੈਕਟਿਵ ਮੈਂਬਰ,ਗੁਰਜੀਤ ਸਿੰਘ ਅਤਰਗੜ, ਹਰਿੰਦਰ ਸਿੰਘ ਦਾਨਗੜ, ਗੁਰਦੀਪ ਸਿੰਘ ਅਤਰਗੜ, ਰਾਜ ਸਿੰਘ ਭੈਣੀ ਫੱਤਾ, ਗੁਰਤੇਜ ਸਿੰਘ ਕਾਲਕੇ, ਜਗਤਾਰ ਸਿੰਘ ਹਰੀਗੜ੍ਹ, ਹਮੀਰ ਸਿੰਘ ਧਨੌਲਾ, ਭੋਲਾ ਸਿੰਘ ਕਾਲੇਕੇ, ਇਕਬਾਲ ਸਿੰਘ ਝਲੂਰ , ਸੁਰਜੀਤ ਸਿੰਘ ਪ੍ਰਧਾਨ ਨਕੋਦਰ ਆਦਿ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article विश्वकर्मा दिवस के उपलक्ष्य में कुशल श्रमिकों व मेधावी विद्यार्थियों का किया सम्मान विश्वकर्मा दिवस के उपलक्ष्य में कुशल श्रमिकों व मेधावी विद्यार्थियों का किया सम्मान
Next Article ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਜਲੰਧਰ ਵੱਲੋ ਸ਼ਾਹਕੋਟ ਦੇ ਪਿੰਡ ਕੰਗ ਕਲਾਂ ਵਿਖੇ ਕੀਤਾ ਗਿਆ 27 ਮੈਬਰੀ ਇਕਾਈ ਦਾ ਗਠਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਜਲੰਧਰ ਵੱਲੋ ਸ਼ਾਹਕੋਟ ਦੇ ਪਿੰਡ ਕੰਗ ਕਲਾਂ ਵਿਖੇ ਕੀਤਾ ਗਿਆ 27 ਮੈਬਰੀ ਇਕਾਈ ਦਾ ਗਠਨ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?