ਕਰਤਾਰਪੁਰ 22 ਜੂਨ (ਜਸਵੰਤ ਵਰਮਾ )ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਕਾਲਜ ਦੇ ਐਨ. ਐਸ. ਐਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਅਧੀਨ ਵਲੰਟੀਅਰ ਨੂੰ ਯੋਗਾ ਦੇ ਆਸਣ ਕਰਵਾ ਕੇ ਸਿਹਤ ਪ੍ਰਤਿ ਜਾਗਰੂਕ ਕੀਤਾ ਗਿਆ । ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵਲੰਟੀਅਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਰੀ ਦੁਨੀਆਂ ਨੇ ਯੋਗਾ ਦੀ ਸ਼ਕਤੀ ਨੂੰ ਪਛਾਣਿਆ ਤੇ ਅਪਣਾਇਆ ਹੈ।
ਯੋਗਾ ਮਨੁੱਖ ਨੂੰ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਪੱਖੋ ਵੀ ਮਜ਼ਬੂਤ ਕਰਦਾ ਹੈ। ਆਧੁਨਿਕ ਜੀਵਨ ਸ਼ੈਲੀ ਵਿੱਚ ਯੋਗਾ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਯੋਗਾ ਦੇ ਮਹੱਤਵ ਨੂੰ ਭਾਰਤ ਦੇ ਕਈ ਪ੍ਰਾਚੀਨ ਧਰਮਾਂ ਨੇ ਵੀ ਅਪਣਾਇਆ ਹੈ। ਇਸ ਲਈ ਹਰ ਵਿਅਕਤੀ ਨੂੰ ਨਿਯਮਿਤ ਰੂਪ ਵਿੱਚ ਯੋਗਾ ਨੂੰ ਅਪਣਾਉਣਾ ਚਾਹੀਦਾ ਹੈ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ. ਐਲ.ਏ( ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਨੇ ਯੋਗਾ ਦੀ ਅਹਿਮੀਅਤ ਸਮਝਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ ਡਾ਼ ਸਾਕਸ਼ੀ ਕਸ਼ਅੱਪ, ਪ੍ਰੋਫੈਸਰ ਪਰਮਜੀਤ,ਪ੍ਰੋਫੈਸਰ ਏਕਤਾ ਵੀ ਮੌਜੂਦ ਸਨ।

