ਨਕੋਦਰ ( ਮਹਿਮੀ ) ਲੰਬੜਦਾਰ ਯੂਨੀਅਨ ਨਕੋਦਰ ਦੇ ਦਫ਼ਤਰ ਵਿੱਚ ਐਨ ਆਰ ਆਈ ਕਮਲਜੀਤ ਸਿੰਘ ਪੰਨੂ (ਪੁਰਤਗਾਲ) ਵਾਸੀ ਪਿੰਡ ਹੇਰਾਂ ਪਹੂੰਚੇ। ਉਹਨਾਂ ਯੂਨੀਅਨ ਵੱਲੋਂ ਲੰਬੜਦਾਰਾਂ ਦੇ ਹੱਕਾਂ ਲਈ ਉਠਾਈ ਜਾ ਰਹੀ ਆਵਾਜ਼ ਦੀ ਸ਼ਲਾਘਾ ਕੀਤੀ। ਪੰਨੂ ਨੇ ਲੰਬੜਦਾਰ ਯੂਨੀਅਨ ਨਕੋਦਰ ਨੂੰ ਗਿਆਰਾਂ ਹਜਾਰ ਰੁਪਏ ਫੰਡ ਦਿੱਤਾ।ਇਸ ਮੌਕੇ ਤੇ ਸ੍ਰ ਹਰਕੰਵਲ ਸਿੰਘ ਮੁੰਧ ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਅਤੇ ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਨੇ ਕਿਹਾ ਕਿ ਯੂਨੀਅਨ ਨੂੰ ਚਲਾਉਣ ਵਾਸਤੇ ਫੰਡ ਦੀ ਵੀ ਜ਼ਰੂਰਤ ਹੁੰਦੀ ਹੈ
ਉਹ ਸਾਡੀ ਜਰੂਰਤ ਸਾਡੇ ਐਨ ਆਰ ਆਈ ਭਰਾ ਪੂਰੀ ਕਰਦੇ ਰਹਿੰਦੇ ਹਨ। ਪਿੰਡਾਂ ਦੇ ਵਿਕਾਸ ਵਿੱਚ ਵੀ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਕਮਲਜੀਤ ਸਿੰਘ ਪੰਨੂ ਐਨ ਆਰ ਆਈ ਦਾ ਯੂਨੀਅਨ ਨੂੰ ਫੰਡ ਦੇਣ ਲਈ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਬਲਜੀਤ ਸਿੰਘ ਲਿੱਤਰਾਂ ਸੀਨੀਅਰ ਵਾਇਸ ਪ੍ਰਧਾਨ ਜਲੰਧਰ, ਗੁਰਦੇਵ ਸਿੰਘ ਮਾਲੜੀ ਸੀਨੀਅਰ ਵਾਈਸ ਪ੍ਰਧਾਨ ਜਲੰਧਰ, ਗੁਰਮਿੰਦਰ ਸਿੰਘ ਕੈਂਥ ਜਨਰਲ ਸਕੱਤਰ ਨਕੋਦਰ, ਰਤਨ ਰਾਏ ਕੈਸ਼ੀਅਰ, ਸੁਖਦੇਵ ਸਿੰਘ ਦਰਗਬਾਦ,ਅਤੇ ਹਰਜਿੰਦਰ ਸਿੰਘ ਮੱਲੀਆਂ ਖੁਰਦ ਆਦਿ ਹਾਜਿਰ ਸਨ।

