ਕਪੂਰਥਲਾ ( ਗੌਰਵ ਮੜੀਆ ) ਐਨ.ਆਰ.ਆਈ. ਸਭਾ ਦੀ ਅੱਜ ਮਿਤੀ 5 ਜਨਵਰੀ ਨੂੰ ਐਨ.ਆਰ.ਆਈ. ਭਵਨ ਜਲੰਧਰ ਵਿਖੇ ਹੋ ਰਹੀ ਪ੍ਰਧਾਨ ਦੀ ਚੋਣ ਲਈ ਕਪੂਰਥਲਾ ਹਲਕੇ ਅਤੇ ਜ਼ਿਲ੍ਹੇ ਨਾਲ ਸਬੰਧਿਤ ਅਤੇ ਹੋਰ ਵੀ ਪੰਜਾਬ ਭਰ ਦੇ ਐਨ.ਆਰ.ਆਈਜ਼ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਪ੍ਰਧਾਨ ਦੀ ਚੋਣ ਲਈ ਖੜ੍ਹੇ ਪੜ੍ਹੇ ਲਿਖੇ ਉਮੀਦਵਾਰ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਮੈਡਮ ਪਰਮਿੰਦਰ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ।
ਉਕਤ ਅਪੀਲ ਐਨ.ਆਰ.ਆਈ. ਸਭਾ ਜਰਮਨੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੇ ਯੁੱਗ ਵਿਚ ਲੜਕੀਆਂ ਅਤੇ ਔਰਤਾਂ ਹਰੇਕ ਖੇਤਰ ਵਿਚ ਮੱਲਾਂ ਮਾਰ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਉੱਥੇ ਹੀ ਸਮੁੱਚੀ ਐਨ.ਆਰ.ਆਈਜ਼ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ
ਕਿ ਇਸ ਵਾਰ ਐਨ.ਆਰ.ਆਈਜ਼ ਦੀਆਂ ਚੋਣਾਂ ਵਿਚ ਮਹਿਲਾ ਉਮੀਦਵਾਰ ਮੈਡਮ ਪਰਮਿੰਦਰ ਕੌਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਸਮੂਹ ਐਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਐਨ.ਆਰ.ਆਈ. ਭਵਨ ਵਿਚ ਪਹੁੰਚ ਕੇ ਮੈਡਮ ਪਰਮਿੰਦਰ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪ੍ਰਧਾਨਗੀ ਦਾ ਤਾਜ ਉਨ੍ਹਾਂ ਦੇ ਸਿਰ ’ਤੇ ਸਜਾਈਏ ਤਾਂ ਜੋ ਉਹ ਜਿੱਤਣ ਉਪਰੰਤ ਐਨ.ਆਰ.ਆਈਜ਼ ਦੀਆਂ ਜੋ ਵੀ ਮੁਸ਼ਕਿਲ ਹੋਣਗੀਆਂ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾ ਸਕਣਗੇ।

