10 ਸਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਤੇ ਹੋਇਆ ਲੜਕਾ, ਹੁਣ ਨਹੀਂ ਦੇ ਰਿਹਾ ਹੈ ਜਾਨੋ ਮਾਰਨ ਦੀਆਂ ਧਮਕੀਆਂ
ਪੀੜਤ ਲੜਕੀ ਨੇ ਐਨਆਰਆਈ ਪੁਲਿਸ ਵਿਭਾਗ ਨੂੰ ਦਿੱਤੀ ਧੋਖੇਬਾਜ਼ ਖਿਲਾਫ ਸ਼ਿਕਾਇਤ
ਜਲੰਧਰ -ਜਲੰਧਰ ਦੇ ਹਲਕਾ ਨਕੋਦਰ ਦੀ ਰਹਿਣ ਵਾਲੀ ਇਕ ਲੜਕੀ ਨੇ ਜੌ ਹੁਣ ਪੈਰਿਸ ਵਿਚ ਰਹਿ ਰਹੀ ਨੇ ਪੈਰਿਸ ਵਿੱਚ ਰਹਿ ਰਹੇ ਪੰਜਾਬੀ ਲੜਕੇ ਤੇ ਧੋਖਾ ਦੇਣ ਦੇ ਆਰੋਪ ਲਗਾਏ ਨੇ, ਲੜਕੀ ਮੁਤਾਬਿਕ ਉਕਤ ਲੜਕੇ ਨਾਲ 10 ਸਾਲ ਪਹਿਲਾਂ ਰਿਲੇਸ਼ਨ ਵਿੱਚ ਆਈ ਤੇ ਇਸੇ ਦੌਰਾਨ ਉਹਨਾਂ ਦਾ ਪਿਆਰ ਪੈ ਗਿਆ। ਅਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਵਿਖੇ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਲੜਕੀ ਦੇ ਕੁੱਖੋਂ ਜਨਮ ਇਕ ਪੁੱਤਰ ਨੇ ਜਨਮ ਲਿਆ
ਪੀੜਿਤ ਲੜਕੀ ਨੇ ਦੱਸਿਆ ਕਿ ਇਸ ਸਮੇਂ ਉਸਦੇ ਕੁਖੋ ਇਕ ਅੱਠ ਨੌ ਸਾਲ ਲੜਕਾ ਹੈ। ਹੁਣ ਉਕਤ ਵਿਅਕਤੀ ਆਪਣੇ ਲੜਕੇ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ ਅਤੇ ਉਕਤ ਪੀੜਿਤ ਲੜਕੀ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸਦੇ ਸਬੰਧ ਵਿਚ ਪੀੜਿਤ ਲੜਕੀ ਨੇ ਆਨਲਾਈਨ ਪੰਜਾਬ ਪੁਲਿਸ ਦੇ ਐਨਆਰਆਈ ਵਿੰਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ
ਪੁਲਿਸ ਨੇ ਇਸ ਮਾਮਲੇ ਵਿੱਚ ਉਸ ਨੂੰ ਭਰੋਸਾ ਦਵਾਇਆ ਹੈ ਕਿ ਜਲਦ ਹੀ ਉਕਤ ਐਨਆਰਆਈ ਵਿਅਕਤੀ ਦੇ ਖਿਲਾਫ ਕਾਰਵਾਈ ਕਰਨਗੇ। ਪੀੜਿਤ ਲੜਕੀ ਨੇ ਹੋਰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ 2014 ਦਸੰਬਰ ਵਿੱਚ ਉਕਤ ਵਿਅਕਤੀ ਨੇ ਜੋ ਕਿ ਪੈਰਿਸ ਵਿੱਚ ਰਹਿ ਰਿਹਾ ਸੀ ਜਿਸ ਦਾ ਪਿਛੋਕੜ ਜਲੰਧਰ ਦੇ ਇਕ ਪਿੰਡ ਨਾਲ ਹੈ ਦੇ ਸੰਪਰਕ ਵਿੱਚ 2014 ਵਿੱਚ ਆਈ ਅਤੇ ਸਾਡਾ ਆਪਸ ਵਿੱਚ ਪਿਆਰ ਹੋ ਗਿਆ ਅਤੇ ਅਸੀਂ ਆਪਸ ਵਿੱਚ ਲਿਵ-ਇਨ ਰਿਲੇਸ਼ਨ ਵਿੱਚ ਰਹਿਣ ਲੱਗ ਪਏ।
ਪੀੜਿਤ ਲੜਕੀ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਵਿਆਹੀ ਹੋਈ ਹਾਂ ਅਤੇ ਮੇਰਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਵੀ ਚੱਲ ਰਿਹਾ। ਲੜਕੀ ਨੇ ਅੱਗੇ ਦੱਸਿਆ ਕਿ 2015 ਵਿੱਚ ਮੇਰੇ ਇੱਕ ਲੜਕਾ ਪੈਦਾ ਹੋਇਆ, ਜੋ ਕਿ ਹੁਣ ਅੱਠ ਨੌ ਸਾਲ ਦੇ ਕਰੀਬ ਹੈ।
ਪੀੜਿਤ ਲੜਕੀ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀ ਨੇ ਆਪਣੇ ਪੰਜਾਬ ਵਿਖੇ ਰਹਿ ਰਹੇ ਪਰਿਵਾਰ ਤੋਂ ਪਹਿਲਾਂ ਹੀ ਤਲਾਕ ਲੈ ਲਿਆ ਸੀ ਇਸ ਬਾਰੇ ਉਸਨੇ ਮੈਨੂੰ ਦੱਸਿਆ ਸੀ ਕਿ ਮੈਂ ਆਪਣੇ ਪਰਿਵਾਰ ਤੋਂ ਤਲਾਕ ਲੈ ਲਿਆ ਹੈ। ਪੀੜਿਤ ਲੜਕੀ ਨੇ ਕਿਹਾ ਕਿ 2019 ਵਿੱਚ ਮੈਂ ਅਤੇ ਉਕਤ ਐਨਆਰਆਈ ਵਿਅਕਤੀ ਨੇ ਪੈਰਿਸ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਮਰਿਆਦਾ ਅਨੁਸਾਰ ਆਪਣਾ ਵਿਆਹ ਵੀ ਕਰਵਾ ਲਿਆ ਸੀ।
ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਕਈ ਵਾਰ ਬਿਨਾ ਕਿਸੇ ਗਲੋ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ। ਪੀੜਿਤ ਲੜਕੀ ਨੇ ਅੱਗੇ ਦੱਸਿਆ ਕਿ ਹੁਣ ਕੁਝ ਚਿਰ ਪਹਿਲਾਂ ਉਕਤ ਐਨਆਰਆਈ ਵਿਅਕਤੀ ਪੰਜਾਬ ਵਿਖੇ ਆਪਣੇ ਪਿੰਡ ਆਇਆ ਹੋਇਆ ਹੈ
ਜਦੋਂ ਮੈਂ ਉਸ ਨੂੰ ਇਹ ਕਿਹਾ ਕਿ ਤੂੰ ਤਾਂ ਆਪਣੇ ਪਰਿਵਾਰ ਤੋਂ ਤਲਾਕ ਲਿਆ ਹੋਇਆ ਹੈ ਤਾਂ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੂੰ ਜੋ ਮਰਜ਼ੀ ਕਰ ਲੈ। ਪੀੜਿਤ ਲੜਕੀ ਨੇ ਅੱਗੇ ਦੱਸਿਆ ਕਿ ਇਸੇ ਦੌਰਾਨ ਉਸਨੇ ਮੈਨੂੰ ਅਤੇ ਮੇਰੇ ਇੰਡੀਆ ਰਹਿੰਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਹਾਨੂੰ ਮੈਂ ਜਾਨੋ ਮਾਰ ਦੇਵਾਂਗਾ ਨਹੀਂ ਤਾਂ ਮੇਰਾ ਪਿੱਛਾ ਛੱਡ ਦੇਵੋ।
ਪੀੜਿਤ ਲੜਕੀ ਨੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਪੀਲ ਕੀਤੀ ਹੈ ਕਿ ਐਨਆਰਆਈ ਲੜਕੀ ਦੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇ ਉਹਨਾਂ ਕਿਹਾ ਕਿ ਉਹਨਾਂ ਇਹ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੇ ਬੇਟੇ ਨੂੰ ਉਸ ਦਾ ਪੂਰਾ ਦਾ ਪੂਰਾ ਹੱਕ ਦਵਾਇਆ ਜਾਵੇ ਅਤੇ ਉਕਤ ਐਨਆਰਆਈ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਪਰਿਵਾਰ ਅਤੇ ਮੇਰੇ ਬੇਟੇ ਦੀ ਹਿਫਾਜ਼ਤ ਕੀਤੀ ਜਾਵੇ।
ਦੂਜੇ ਪਾਸੇ ਉਕਤ ਐਨਆਰਆਈ ਵਿਅਕਤੀ ਨਾਲ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਉਸ ਲੜਕੀ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਿਹਾ ਅਤੇ ਬੇਟਾ ਵੀ ਮੇਰਾ ਹੀ ਹੈ। ਫਰਾਂਸ ਸਰਕਾਰ ਲਿਵ-ਇਨ ਰਿਲੇਸ਼ਨ ਨੂੰ ਨਹੀਂ ਮੰਨਦੀ ਉਹਨਾਂ ਕਿਹਾ ਕਿ ਮੇਰਾ ਰਜਿਸਟਰ ਤੌਰ ਤੇ ਉਕਤ ਲੜਕੀ ਨਾਲ ਵਿਆਹ ਨਹੀਂ ਹੋਇਆ, ਜਦੋਂ ਐਨਆਰਆਈ ਵਿਅਕਤੀ ਨੂੰ ਪੁੱਛਿਆ ਗਿਆ ਕਿ ਤੁਹਾਡਾ ਵਿਆਹ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ ਤਾਂ ਉਸ ਨੇ ਕਿਹਾ ਹਾਂ ਹੋਇਆ ਹੈ ਪਰ ਮੇਰਾ ਰਜਿਸਟਰਡ ਵਿਆਹ ਨਹੀਂ ਹੋਇਆ।

