By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਵਨਿਯੁਕਤ ਐਸਐਚਓ ਅਮਨ ਨਾਹਰ ਨੂੰ ਬਜਰੰਗ ਦਲ ਨੇ ਕੀਤਾ ਸਨਮਾਨਿਤ,ਨਸ਼ੇ ਦੇ ਖਾਤਮੇ ਲਈ ਦਿੱਤਾ ਸਹਿਯੋਗ ਦਾ ਭਰੋਸਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਵਨਿਯੁਕਤ ਐਸਐਚਓ ਅਮਨ ਨਾਹਰ ਨੂੰ ਬਜਰੰਗ ਦਲ ਨੇ ਕੀਤਾ ਸਨਮਾਨਿਤ,ਨਸ਼ੇ ਦੇ ਖਾਤਮੇ ਲਈ ਦਿੱਤਾ ਸਹਿਯੋਗ ਦਾ ਭਰੋਸਾ
Jalandhar

ਨਵਨਿਯੁਕਤ ਐਸਐਚਓ ਅਮਨ ਨਾਹਰ ਨੂੰ ਬਜਰੰਗ ਦਲ ਨੇ ਕੀਤਾ ਸਨਮਾਨਿਤ,ਨਸ਼ੇ ਦੇ ਖਾਤਮੇ ਲਈ ਦਿੱਤਾ ਸਹਿਯੋਗ ਦਾ ਭਰੋਸਾ

Talk Hindustan
Last updated: 2023/08/23 at 8:46 PM
Talk Hindustan
Share
3 Min Read
ਨਵਨਿਯੁਕਤ ਐਸਐਚਓ ਅਮਨ ਨਾਹਰ ਨੂੰ ਬਜਰੰਗ ਦਲ ਨੇ ਕੀਤਾ ਸਨਮਾਨਿਤ,ਨਸ਼ੇ ਦੇ ਖਾਤਮੇ ਲਈ ਦਿੱਤਾ ਸਹਿਯੋਗ ਦਾ ਭਰੋਸਾ
SHARE

ਕਪੂਰਥਲਾ ( ਗੌਰਵ ਮੜੀਆ ) ਦੇਸ਼ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਕਾਰਵਾਈ ਕਰਣ,ਸ਼ਹਿਰ ਨੂੰ ਨਸ਼ਾ ਮੁਕਤ ਕਰਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਮਜਬੂਤ ਬਣਾਉਣ ਦੀ ਮੰਗ ਨੂੰ ਲੈ ਕੇ ਵਿਹਿਪ ਅਤੇ ਬਜਰੰਗ ਦਲ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂਆਂ ਦਾ ਵਫਦ ਥਾਣਾ ਸਿਟੀ ਦੇ ਨਵਨਿਯੁਕਤ ਐਸਐਚਓ ਅਮਨ ਨਾਹਰ ਨੂੰ ਮਿਲਿਆ। ਇਸ ਦੌਰਾਨ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਉਪਪ੍ਰਧਾਨ ਮੰਗਤ ਰਾਮ ਭੋਲਾ ਨੇ ਐਸਐਚਓ ਅਮਨ ਨਾਹਰ ਨੂੰ ਧਾਰਮਿਕ ਤਸਵੀਰ ਅਤੇ ਸਿਰਪਾਓ ਦਿੱਤਾ ਅਤੇ ਦੇਸ਼,ਲੋਕ ਅਤੇ ਅਮਨ ਕਨੂੰਨ ਦੀ ਵਿਵਸਥਾ ਵਿੱਚ ਸਫਲ ਰਹਿਣ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆ।

ਇਸ ਦੌਰਾਨ ਅਮਨ ਨਾਹਰ ਨੇ ਬਜਰੰਗ ਦਲ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਪੂਰਥਲਾ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਦਾ ਪੂਰੀ ਤਰ੍ਹਾਂ ਨਾਲ ਸਾਥ ਦਿਓ,ਆਪਣੇ ਆਸਪਾਸ ਹੋਣ ਵਾਲੀ ਘਟਨਾ ਦੀ ਪੁਲਿਸ ਨੂੰ ਤੁਰੰਤ ਜਾਣਕਾਰੀ ਦਿਓ। ਉਨ੍ਹਾਂਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ਼ਰਾਰਤੀ ਅਨਸਰਾਂ ਤੇ ਨੁਕੇਲ ਪਾਈ ਜਾਵੇਗੀ।

ਇਸ ਮੌਕੇ ਤੇ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ ਕਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ,ਗੁੰਡਾ ਅਨਸਰਾਂ ਤੇ ਨੁਕੇਲ ਪਾਉਣ,ਸ਼ਹਿਰ ਅਤੇ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਜੋ ਵੀ ਕਦਮ ਚੁੱਕੇਗਾ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦਾ ਹਰ ਵਰਕਰ ਉਨ੍ਹਾਂਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਵੇਗਾ।ਵਾਲੀਆ ਨੇ ਕਿਹਾ ਕਿ ਅਮਨ-ਕਾਨੂੰਨ ਅਤੇ ਸ਼ਾਂਤੀ ਲਈ ਖ਼ਤਰਾ ਪੈਦਾ ਕਰਣ ਵਾਲੀਆਂ ਨੂੰ ਕਿਸੇ ਵੀ ਕੀਮਤ ਤੇ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਪੁਲਿਸ ਪ੍ਰਸ਼ਾਸਨ ਵਲੋਂ ਜਿਲ੍ਹੇ ਵਿੱਚ ਚਲਾਈ ਜਾਣ ਵਾਲੀ ਹਰ ਉਸ ਅਪਰਾਧ ਵਿਰੋਧੀ ਮੁਹਿੰਮ ਨੂੰ ਬਜਰੰਗ ਦਲ ਪੂਰਾ ਸਹਿਯੋਗ ਦੇਵੇਗਾ।ਜੀਵਨ ਪ੍ਰਕਾਸ਼ ਵਾਲੀਆ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਉਪਪ੍ਰਧਾਨ ਮੰਗਤ ਰਾਮ ਭੋਲਾ ਨੇ ਕਿਹਾ ਕਿ ਕਪੂਰਥਲਾ ਪੁਲਿਸ ਵਿਭਾਗ ਦੇ ਸਾਰੇ ਅਫਸਰ ਵਧੀਆ ਅਤੇ ਚੰਗੀ ਕਾਰਗੁਜਾਰੀ ਲਈ ਜਾਣੇ ਜਾਂਦੇ ਹਨ।ਉਨ੍ਹਾਂਨੇ ਕਿਹਾ ਕਿ ਉਮੀਦ ਹੈ ਕਿ ਅਮਨ ਨਾਹਰ ਦੀ ਅਗਵਾਈ ਵਿੱਚ ਇਹ ਕਾਰਜ ਇਸੇ ਤਰ੍ਹਾਂ ਜਾਰੀ ਰਹੇਗਾ।ਉਨ੍ਹਾਂਨੇ ਕਿਹਾ ਕਿ ਕਪੂਰਥਲਾ ਦੇ ਸਾਰੇ ਪੁਲਿਸ ਅਫਸਰ ਹਮੇਸ਼ਾ ਸ਼ਹਿਰ ਵਾਸੀਆਂ ਦੀ ਸੇਵਾ ਅਤੇ ਸੁਰੱਖਿਆ ਲਈ ਤਿਆਰ ਰਹਿੰਦੇ ਹਨ।ਇਸ ਮੌਕੇ ਤੇ ਵਿਪਨ ਕੁਮਾਰ,ਅਸ਼ੋਕ ਬਿੱਲਾ,ਟਿੰਕੂ ਬਤਰਾ ਆਦਿ ਮੌਜੂਦ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੈਬਿਨੇਟ ਮੰਤਰੀ ਬਲਕਾਰ ਸਿੰਘ ਨਾਲ ਕੀਤੀ ਮੁਲਾਕਾਤ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੈਬਿਨੇਟ ਮੰਤਰੀ ਬਲਕਾਰ ਸਿੰਘ ਨਾਲ ਕੀਤੀ ਮੁਲਾਕਾਤ
Next Article बद्दोवाल के स्कूल में लंच कर रही टीचर्स पर गिरा लेंटर, एक की मौत बद्दोवाल के स्कूल में लंच कर रही टीचर्स पर गिरा लेंटर, एक की मौत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?