ਕਪੂਰਥਲਾ (ਗੌਰਵ ਮੜੀਆ) ਦਲਿਤ ਵਿਕਾਸ ਬੋਰਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਵਿਜੇ ਦਾਨਵ ਦਾ ਸੁਭਾਨਪੁਰ ਪਹੁੰਚਣ ਤੇ ਸਥਾਨਕ ਸਮਰਥਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਿਜੇ ਦਾਨਵ ਚੇਅਰਮੈਨ ਦਾ ਅਹੁਦਾ ਮਿਲਣ ਤੋਂ ਬਾਅਦ ਲੁਧਿਆਣਾ ਤੋਂ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਕੱਢ ਰਹੇ ਹਨ। ਇਸ ਦੌਰਾਨ ਸੁਭਾਨਪੁਰ ਪਹੁੰਚਣ ਤੇ ਉਨਾਂ ਦਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਦਲਿਤ ਸਮਾਜ ਦੇ ਅਹਿਮ ਮਸਲਿਆਂ ਨੂੰ ਹੱਲ ਕਰਵਾਉਣ ਵਾਸਤੇ ਯਤਨਸ਼ੀਲ ਹਨ ਤੇ ਇਹਨਾਂ ਮਸਲਿਆਂ ਨੂੰ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ। ਇਸ ਦੌਰਾਨ ਸੁਬਾਨਪੁਰ ਤੋਂ ਇਲਾਵਾ ਉਨਾਂ ਦਾ ਵੱਖ-ਵੱਖ ਥਾਵਾਂ ਤੇ ਵੀ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ੍ਵੀ ਕਪਿਲ ਦੇਵ ਸੋਨੂੰ, ਵੱਲੋਂ ਆਪਣੇ ਸਾਥੀਆਂ ਸਮੇਤ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ ਇਨ੍ਹਾਂ ਦੇ ਨਾਲ ਵਿਕਾਸ ਸਿਧੀ, ਜਗਦੇਵ ਥਾਪਰ,ਮੁਕੱਦਰ ਫੱਤੂਢੀਗਾਂ, ਇੰਦਰਜੀਤ, ਸੁੱਖਾ,ਹਨੀ, ਸੁੱਖਾ ਇੱਬਣ, ਅਭਿਸ਼ੇਕ ਆਦਿ ਹਾਜਰ ਸਨ।