ਕਪੂਰਥਲਾ ( ਗੌਰਵ ਮੜੀਆ ) ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਵੱਲੋਂ ਨਵ-ਨਿਯੁਕਤ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਪੂਰਥਲਾ ਸ਼੍ਰੀਮਤੀ ਸ਼ਿਖਾ ਭਗਤ, ਪੀ.ਸੀ.ਐਸ., ਜੀ ਨੂੰ “ਜੀ ਆਇਆਂ” ਆਖਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਨਰਿੰਦਰ ਸਿੰਘ ਚੀਮਾ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਕਪੂਰਥਲਾ ਜੀ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਦਫਤਰ ਡਿਪਟੀ ਕਮਿਸ਼ਨਰ, ਕਪੂਰਥਲਾ ਵਿੱਚ ਸਟਾਫ ਦੀ ਘਾਟ ਹੈ,
ਫਿਰ ਵੀ ਦਫਤਰ ਡਿਪਟੀ ਕਮਿਸ਼ਨਰ, ਕਪੂਰਥਲਾ ਦੇ ਕਰਮਚਾਰੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਦਫ਼ਤਰੀ/ਸਰਕਾਰੀ ਕੰਮ ਵਿੱਚ ਸਹਿਯੋਗ ਕਰਨਗੇ ਅਤੇ ਜਿਲਾ ਕਪੂਰਥਲਾ ਦੀ ਤਰੱਕੀ ਲਈ ਪਹਿਲਾਂ ਦੀ ਤਰ੍ਹਾਂ ਹਮੇਸ਼ਾਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਕਪੂਰਥਲਾ ਜੀ ਵੱਲੋਂ ਖੁਸ਼ੀ ਜਾਹਿਰ ਕਰਦੇ ਹੋਏ ਡੀ ਸੀ ਦਫਤਰ ਕਰਮਚਾਰੀ ਯੂਨੀਅਨ, ਕਪੂਰਥਲਾ ਦਾ ਧੰਨਵਾਦ ਕੀਤਾ ਗਿਆ
ਅਤੇ ਕਰਮਚਾਰੀਆਂ ਨੂੰ ਹਮੇਸ਼ਾਂ ਮਿਹਨਤ ਵਾ ਲਗਨ ਨਾਲ ਕੰਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸੇ ਮੌਕੇ ਸ਼੍ਰੀ ਰਜਵਾਨ ਖਾਨ ਸੂਬਾ ਮੀਤ ਪ੍ਰਧਾਨ ਵਾ ਜਿਲਾ ਜਨਰਲ ਸਕੱਤਰ, ਸ਼੍ਰੀ ਰਾਜੇਸ਼ ਕੁਮਾਰ ਸੁਪਰਡੰਟ ਗ੍ਰੇਡ-2 ਤੋਂ ਇਲਾਵਾ ਜਿਲਾ ਆਗੂਆਂ ਵਿੱਚ ਸ਼੍ਰੀ ਦਵਿੰਦਰਪਾਲ ਸਿੰਘ, ਸ਼੍ਰੀਮਤੀ ਸਰਿਤਾ ਬਹਿਲ, ਸ੍ਰੀਮਤੀ ਵੀਨਾ ਸ਼ਰਮਾ, ਸ਼੍ਰੀਮਤੀ ਸ਼ਵੇਤਾ ਭਗਤ, ਸ਼੍ਰੀਮਤੀ ਨਿਸ਼ਾ ਤਲਵਾੜ, ਸ਼੍ਰੀਮਤੀ ਲਵਲੀਨ ਕੌਰ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਸੁਖਜਿੰਦਰ ਸਿੰਘ, ਸ਼੍ਰੀ ਯਸ਼ਪਾਲ ਸ਼ਰਮਾ, ਸ਼੍ਰੀ ਰਘੂ ਕੁਮਾਰ, ਪਰਮਜੀਤ ਸਿੰਘ, ਸ਼੍ਰੀ ਅਮਿਤ ਗਰਗ ਸਟੈਨੋ ਆਦਿ ਹਾਜ਼ਰ ਸਨ।

