ਪੰਜਾਬ ਪ੍ਰਧਾਨ ਵਲੋ ਸੰਗਰੂਰ ਧਰਨੇ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ
ਜਲੰਧਰ ਵਿੱਚ ਹੋਈ ਮੀਟਿੰਗ ਵਿੱਚ ਜਿਲ੍ਹੇ ਦੇ ਸਮੂਹ ਔਹਦੇਦਾਰਾਂ ਨੇ ਲਿਆ ਹਿੱਸਾ, ਰੈਲੀ ਵਿੱਚ ਸਾਮਿਲ ਹੋਣ ਲਈ ਬਣਾਈ ਬਿਉਤਬੰਦੀ
20 ਫਰਵਰੀ : ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਜਲੰਧਰ ਤਹਿਸੀਲ ਕੰਪਲੈਕਸ ਵਿਖੇ ਬਣੇ ਨੰਬਰਦਾਰਾ ਯੂਨੀਅਨ ਪੰਜਾਬ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ ਇਹ ਮੀਟਿੰਗ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਅਤੇ ਦਿਹਾਤੀ ਪ੍ਰਧਾਨ ਹਰਕਮਲ ਸਿੰਘ ਮੁੱਧ ਦੀ ਅਗਵਾਈ ਵਿੱਚ ਹੋਈ, ਇਸ ਮੌਕੇ ਤੇ ਜਲੰਧਰ ਜਿਲ੍ਹੇ ਦੇ ਸਮੂਹ ਆਗੂਆਂ ਨੇ ਹਿੱਸਾ ਲਿਆ,
ਇਸ ਮੀਟਿੰਗ ਵਿਚ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਉਚੇਚੇ ਤੌਰ ਤੇ ਉਪਸਥਿਤ ਹੋਏ, ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਜਲੰਧਰ ਜ਼ਿਲ੍ਹੇ ਦੇ ਸਮੂਹ ਔਹਦੇਦਾਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਇਸ ਮੌਕੇ ਤੇ ਬੋਲਦਿਆਂ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਨੇ ਕਿਹਾ ਕਿ 7 ਮਾਰਚ ਨੂੰ ਕੀਤੀ ਜਾ ਰਹੀ ਪੰਜਾਬ ਪੱਧਰੀ ਰੈਲੀ ਵਿੱਚ ਜਲੰਧਰ ਸ਼ਹਿਰੀ ਦੇ ਸਮੂਹ ਨੰਬਰਦਾਰ ਸ਼ਾਮਿਲ ਹੋਣਗੇ ਅਤੇ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਧਰਨਾ ਦੇਣਗੇ,
ਇਸ ਮੌਕੇ ਤੇ ਬੋਲਦਿਆਂ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਦੇ ਪ੍ਰਧਾਨ ਹਰਕਮਲ ਸਿੰਘ ਮੁਧ ਨੇ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਨੰਬਰਦਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਉਹਨਾਂ ਨੇ ਕਿਹਾ ਕਿ ਐਮਪੀ ਬਾਈ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਨੇ ਆਸ਼ਵਾਸਨ ਦਿੱਤਾ ਸੀ ਕਿ ਨੰਬਰਦਾਰਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ ਪਰ ਹਜੇ ਤੱਕ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਜਿਸ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਹਮੇਸ਼ਾ ਹੀ ਨੰਬਰਦਾਰਾਂ ਦੀਆਂ ਬੇਹਤਰੀ ਲਈ ਕੰਮ ਕਰਦੀ ਆਈ ਹੈ ਉਹਨਾਂ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਨੂੰ ਹਮੇਸ਼ਾ ਅਸੀਂ ਸਰਕਾਰ ਦੇ ਅੱਗੇ ਰੱਖਿਆ ਅਤੇ ਮੰਤਰੀਆਂ ਤੋਂ ਲੈ ਕੇ ਐਮਪੀ ਤੱਕ ਮੀਟਿੰਗ ਕੀਤੀ, ਇਸ ਸਬੰਧ ਵਿੱਚ ਮੁੱਖਮੰਤਰੀ ਨਾਲ ਵੀ ਆਪਣੀਆਂ ਮੰਗਾਂ ਸਬੰਧੀ ਅਸੀਂ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ
ਪਰ ਅੱਜ ਤੱਕ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਨਹੀਂ ਮੰਨਿਆ ਗਿਆ ਜਿਸ ਨੂੰ ਲੈ ਕੇ ਹੁਣ ਨੰਬਰਦਾਰ ਯੂਨੀਅਨ ਪੰਜਾਬ ਵਿੱਚ ਤਿੱਖਾ ਸੰਘਰਸ ਕਰਨ ਜਾ ਰਹੀ ਹੈ ਜਿਸਦੇ ਚਲਦਿਆ 7 ਮਾਰਚ ਨੂੰ ਇੱਕ ਸੂਬਾ ਪੱਧਰੀ ਰੈਲੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਹਲਕੇ ਵਿੱਚ ਕਰਨ ਜਾ ਰਹੀ ਹੈ। ਇਸ ਰੈਲੀ ਵਿਚ ਪੰਜਾਬ ਦੇ ਸਮੂਹ ਨੰਬਰਦਾਰ ਸ਼ਾਮਿਲ ਹੋਣਗੇ ,
ਇਸ ਮੌਕੇ ਤੇ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਜੇ ਫਿਰ ਵੀ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਇਸ ਮੌਕੇ ਤੇ ਸਮੂਹ ਨੰਬਰਦਾਰਾਂ ਵੱਲੋਂ ਸੱਤ ਮਾਰਚ ਦੀ ਰੈਲੀ ਨੂੰ ਸਫਲ ਬਣਾਉਣ ਲਈ ਵਿਉਂਤਬੰਦੀ ਵੀ ਬਣਾਈ ਗਈ , ਇਹ ਸੂਬਾ ਪੱਧਰੀ ਰੈਲੀ 7 ਮਾਰਚ 2024 ਨੂੰ ਸੰਗਰੂਰ ਦੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਕੀਤੀ ਜਾ ਰਹੀ,
ਇਸ ਮੌਕੇ ਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਮੁੱਖ ਬੁਲਾਰਾ ਨੰਬਰਦਾਰ ਚਰਨਜੀਤ ਸਿੰਘ,ਸਬ ਤਹਿਸੀਲ ਭੋਗਪੁਰ ਦੇ ਪ੍ਰਧਾਨ ਨੰਬਰਦਾਰ ਸਵਰਨ ਸਿੰਘ, ਨੰਬਰਦਾਰ ਭਜਨ ਸਿੰਘ, ਜਲੰਧਰ ਤਹਿਸੀਲ ਪ੍ਰਧਾਨ-1 ਨੰਬਰਦਾਰ ਮੰਗਾ ਸਿੰਘ ਸ਼ੇਰਗਿਲ, ਜਲੰਧਰ ਤਹਿਸੀਲ -2 ਦੇ ਪ੍ਰਧਾਨ ਨੰਬਰਦਾਰ ਕੈਲਾਸ਼ ਕੁਮਾਰ, ਜਲੰਧਰ ਤਹਿਸੀਲ -2 ਦੇ ਵਾਈਸ ਪ੍ਰਧਾਨ ਨੰਬਰਦਾਰ ਦਰਸ਼ਨ ਕੁਮਾਰ , ਨੰਬਰਦਾਰ ਅਜੈਬ ਸਿੰਘ,ਨੰਬਰਦਾਰ ਦਰਸ਼ਨ ਸਿੰਘ, ਨੰਬਰਦਾਰ ਸੁਰਿੰਦਰ ਸਿੰਘ,
ਨੰਬਰਦਾਰ ਨਵਜੋਤ ਸਿੰਘ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਵਿਦਿਆ ਸਾਗਰ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਮਦਨ ਲਾਲ, ਨੰਬਰਦਾਰ ਸਤਪਾਲ ਸਿੰਘ, ਨੰਬਰਦਾਰ ਸਰਬਜੀਤ ਸਿੰਘ , ਨੰਬਰਦਾਰ ਹਰਜਿੰਦਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ, ਨੰਬਰਦਾਰ ਰਜਿੰਦਰ ਕੁਮਾਰ,ਨੰਬਰਦਾਰ ਤਰਸੇਮ ਲਾਲ, ਨੰਬਰਦਾਰ ਬਲਵਿੰਦਰ ਬੰਗਾ,
ਨੰਬਰਦਾਰ ਹਰਭਜਨ ਸਿੰਘ, ਨੰਬਰਦਾਰ ਸੁਨੀਲ ਬਾਲੀ, ਨੰਬਰਦਾਰ ਹਰਿੰਦਰ ਪਾਲ, ਨੰਬਰਦਾਰ ਅਰਸਦੀਪ, ਨੰਬਰਦਾਰ ਰਾਮ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਨੰਬਰਦਾਰ ਲਖਵਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ ਭੋਗਪੁਰ, ਨੰਬਰਦਾਰ ਤੇਜਿੰਦਰ ਕੁਮਾਰ, ਨੰਬਰਦਾਰ ਸੰਤੋਖ ਸਿੰਘ, ਨੰਬਰਦਾਰ ਗੁਰਸਰਨ ਜੀਤ ਸਿੰਘ, ਨੰਬਰਦਾਰ ਜਗੀਰ ਸਿੰਘ, ਨੰਬਰਦਾਰ ਸਤਪਾਲ ਸਿੰਘ, ਨੰਬਰਦਾਰ ਸੁਰਜੀਤ ਸਿੰਘ ਹੇਅਰ ਆਦਿ ਨੰਬਰਦਾਰ ਮੌਜੂਦ ਸਨ