ਮੰਗਾਂ ਨਾਂ ਮੰਨਣ ਤੇ ਜਿਮਨੀ ਚੋਣਾਂ ਵਿੱਚ ਸਰਕਾਰ ਦਾ ਹੋਵੇਗਾ ਭਾਰੀ ਵਿਰੋਧ:— ਮੁੰਧ , ਸੰਧੂ
ਜਲੰਧਰ 30 ਅਗਸਤ : ਪੰਜ਼ਾਬ ਨੰਬਰਦਾਰ ਯੂਨੀਅਨ 643 ਵਲੋਂ ਲੰਬੇ ਸਮੇਂ ਤੋਂ ਨੰਬਰਦਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਵਿਧਾਨ ਸਭਾ ਦੀਆਂ ਚੋਣਾ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਯੂਨੀਅਨ ਦੇ ਆਗੂਆਂ ਨਾਲ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਦਿਆਂ ਹੀ ਨੰਬਰਦਾਰਾਂ ਦਾ ਮਾਣ ਭੱਤਾ ਵਧਾਇਆ ਜਾਵੇਗਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ। ਇਹ ਵਿਚਾਰ ਅੱਜ ਨੰਬਰਦਾਰ ਯੂਨੀਅਨ ਦੇ ਜਿਲਾ ਪ੍ਰਧਾਨ ਜਲੰਧਰ ਦਿਹਾਤੀ ਹਰਕੰਵਲ ਸਿੰਘ ਮੁੰਧ ਅਤੇ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਪ੍ਰਧਾਨ ਗੁਰਦੇਵ ਲਾਲ ਸੰਧੂ ਨੇ ਡੀਸੀ ਜਲੰਧਰ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀਆਂ ਦੋ ਮੰਗਾਂ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਸ਼ਾਮਿਲ ਕੀਤੀਆਂ ਸਨ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਮੰਤਰੀ ਸਾਹਿਬਾਨ ਸਾਨੂੰ ਲਾਰੇ ਤੇ ਲਾਰਾ ਲਾਕੇ ਨੰਬਰਦਾਰਾਂ ਨੂੰ ਗੁੰਮਰਾਹ ਕਰ ਰਹੇ ਹਨ ।
ਨੰਬਰਦਾਰਾਂ ਦੇ ਸਬਰ ਨੂੰ ਸਰਕਾਰ ਤੋੜਕੇ ਤਿੱਖਾ ਸੰਘਰਸ ਕਰਨ ਲਈ ਮਜਬੂਰ ਕਰ ਰਹੀ ਹੈ। ਅੱਜ ਅਸੀਂ ਸੂਬੇ ਦੇ ਸਾਰੇ ਨੰਬਰਦਾਰ ਸਰਕਾਰ ਨੂੰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸਰਕਾਰ ਵਲੋਂ ਕੀਤੇ ਵਾਅਦੇ ਯਾਦ ਕਰਵਾ ਰਹੇ ਹਾਂ ਜੇਕਰ ਫ਼ਿਰ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਾਂ ਮੰਨੀਆਂ ਤਾਂ ਆਉਣ ਵਾਲੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿੱਚ, ਪੰਚਾਇਤੀ ਚੋਣਾਂ ਵਿੱਚ, ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਪੰਜਾਬ ਦੇ ਪਿੰਡ ਪਿੰਡ ਜਾਕੇ ਨੰਬਰਦਾਰ ਰੋਸ ਮਾਰਚ ਕਢਣਗੇ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ਼ ਕੀਤੀ ਕਿ ਤੁਰੰਤ ਸਾਡੀਆਂ ਮੰਗਾਂ ਨੂੰ ਮੰਨਕੇ ਨੋਟੀਫਿਕੇਸ਼ਨ ਜਾਰੀ ਕਰਕੇ ਆਪਣਾ ਵਾਅਦਾ ਪੂਰਾ ਕਰਨ। ਇਸ ਮੌਕੇ ਤੇ ਨੰਬਰਦਾਰ ਰਾਜ ਕੁਮਾਰ ਮਹਿੰਮੀ ਜਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ ਅਤੇ ਨੰਬਰਦਾਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਅਤੇ ਤਹਿਸੀਲ ਜਲੰਧਰ -2 ਦੇ ਪ੍ਰਧਾਨ ਕੈਲਾਸ਼ ਕੁਮਾਰ ਤੇ ਜਲੰਧਰ ਤਹਿਸੀਲ -1 ਦੇ ਪ੍ਰਧਾਨ ਨੰਬਰਦਾਰ ਮੰਗਾਂ ਸਿੰਘ ਸ਼ੇਰਗਿੱਲ ਨੇ ਆਏ ਹੋਏ ਸਾਰੇ ਨੰਬਰਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰੇ ਨੰਬਰਦਾਰ ਸਾਥੀ ਯੂਨੀਅਨ ਵਲੋਂ ਦਿੱਤੇ ਜਾਂਦੇ ਪ੍ਰੋਗਰਾਮਾਂ ਵਿੱਚ ਇਸੇ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਇਆ ਕਰੋ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਸੁਰਿੰਦਰ ਸਿੰਘ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਮਦਨ ਲਾਲ, ਨੰਬਰਦਾਰ ਵਿਦਿਆ ਸਾਗਰ, ਨੰਬਰਦਾਰ ਹਰਿੰਦਰ ਪਾਲ, ਨੰਬਰਦਾਰ ਨਵਜੋਤ ਸਿੰਘ, ਨੰਬਰਦਾਰ ਰਾਮ ਸਿੰਘ, ਨੰਬਰਦਾਰ ਰਜਿੰਦਰ ਕੁਮਾਰ,ਨੰਬਰਦਾਰ ਸੁਨੀਲ ਬਾਲੀ, ਨੰਬਰਦਾਰ ਹਰਬੰਸ ਲਾਲ, ਨੰਬਰਦਾਰ ਰੇਸ਼ਮ ਪਾਲ ਬਿੱਟਾ, ਨੰਬਰਦਾਰ ਹਰਜਿੰਦਰ ਸਿੰਘ, ਨੰਬਰਦਾਰ ਸਰਬਜੀਤ ਸਿੰਘ, ਨੰਬਰਦਾਰ ਸੁਖਵਿੰਦਰ ਰਾਮ, ਨੰਬਰਦਾਰ ਧਰਮਿੰਦਰ ਸਿੰਘ, ਨੰਬਰਦਾਰ ਭਜਨ ਸਿੰਘ ਧੀਰਪੁਰ ਪ੍ਰਧਾਨ ਕਰਤਾਰਪੁਰ, ਚਰਨਜੀਤ ਮੁੱਖ ਬੁਲਾਰਾ ਪੰਜ਼ਾਬ, ਨੰਬਰਦਾਰ ਹਰਨੇਕ ਸਿੰਘ ਜੋਸਨ ਮੀਤ ਪ੍ਰਧਾਨ, ਨੰਬਰਦਾਰ ਮਨਜੀਤ ਸਿੰਘ ਸੰਧਮ ਭੋਗਪੁਰ ਮੀਤ ਪ੍ਰਧਾਨ, ਨੰਬਰਦਾਰ ਬਲਜੀਤ ਸਿੰਘ ਲਿੱਤਰਾਂ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਗੁਰਦੇਵ ਮਾਲੜੀ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਜੋਗਿੰਦਰ ਸਿੰਘ ਭੋਗਪੁਰ,ਨੰਬਰਦਾਰ ਅਜੈਬ ਸਿੰਘ ਸੰਗੋਵਾਲ ਮੀਤ ਪ੍ਰਧਾਨ, ਨੰਬਰਦਾਰ ਸੁਖਰਾਜ ਸਿੰਘ ਮੀਰਾਂਪੁਰ ਮੀਤ ਪ੍ਰਧਾਨ, ਨੰਬਰਦਾਰ ਸ਼ਿਵਰਾਜ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਰਾਜ ਬਹਾਦਰ ਸਿੰਘ ਤੂਰ, ਨੰਬਰਦਾਰ ਰਤਨ ਰਾਏ ਦਫ਼ਤਰ ਸਕੱਤਰ, ਨੰਬਰਦਾਰ ਗੁਰਮਿੰਦਰ ਸਿੰਘ ਕੈਂਥ ਜਨਰਲ ਸਕੱਤਰ, ਮਨਜੀਤ ਲਾਲ, ਨੰਬਰਦਾਰ ਨਿਰਮਲ ਸਿੰਘ ਬੀਰ ਪਿੰਡ, ਨੰਬਰਦਾਰ ਸੁਖਦੇਵ ਸਿੰਘ ਰਾਂਗੜਾ, ਨੰਬਰਦਾਰ ਬਲਕਾਰ ਸਿੰਘ ਭੌਡੀ ਪੂਰ, ਨੰਬਰਦਾਰ ਹਰਜਿੰਦਰ ਸਿੰਘ ਰਾਜਾ ਦਿਆਲਪੁਰ, ਨੰਬਰਦਾਰ ਰਸ਼ਪਾਲ ਸਿੰਘ ਮੁੰਧ , ਨੰਬਰਦਾਰ ਬਾਬਾ ਕਸ਼ਮੀਰਾ ਸਿੰਘ, ਨੰਬਰਦਾਰ ਸੰਤੋਖ਼ ਸਿੰਘ ਮੁੰਧ ਬਨਾਰਸੀ ਦਾਸ ਬੀਟਲਾਂ, ਨੰਬਰਦਾਰ ਹਰਭਜਨ ਦਾਸ ਬੰਗੜ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਸਮਿੱਤਰ ਸਿੰਘ ਡੱਲਾ, ਨੰਬਰਦਾਰ ਅਮਰੀਕ ਸਿੰਘ, ਨੰਬਰਦਾਰ ਜਸਵੰਤ ਸਿੰਘ ਸਿੰਘਪੁਰ ਦੋਨਾਂ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ, ਨੰਬਰਦਾਰ ਪਰਮਿੰਦਰ ਸਿੰਘ ਭਿੰਦਾ, ਨੰਬਰਦਾਰ ਸੁਖਪ੍ਰੀਤ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਨੰਬਰਦਾਰ ਚਰਨਜੀਤ ਸਿੰਘ, ਨੰਬਰਦਾਰ ਹਰਮੇਸ ਸਿੰਘ ਲਿੱਤਰਾਂ, ਅਤੇ ਨੰਬਰਦਾਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ।