ਕਪੂਰਥਲਾ (ਗੌਰਵ ਮੜੀਆ ) ਚੇਤ ਮਹੀਨੇ ਦੇ ਨਰਾਤਿਆਂ ਮੌਕੇ ਚੇਅਰਮੈਨ ਧਰਮਪਾਲ ਸ਼ਰਮਾ ਅਤੇ ਪ੍ਰਧਾਨ ਪ੍ਰਦੀਪ ਕੁਮਾਰ ਤੁਲੀ ਦੀ ਅਗਵਾਈ ਹੇਠ ਸ੍ਰੀ ਨੀਲਕੰਠ ਮੰਦਰ ਅਰਬਨ ਅਸਟੇਟ ਵਿਖੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਾਤਾ ਦੀ ਚੌਂਕੀ ਦੌਰਾਨ ਪ੍ਰਸਿੱਧ ਭਜਨ ਗਾਇਕ ਰਾਜਨ ਰਾਜ ਅਤੇ ਖੁਸ਼ਪ੍ਰੀਤ ਨੇ ਮਾਤਾ ਰਾਣੀ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਪਹਿਲਾਂ ਮਾਂ ਚਿੰਤਪੁਰਨੀ ਜੀ ਦੀ ਪੂਜਾ ਕੀਤੀ ਗਈ।ਰਾਜਨ ਰਾਜ ਅਤੇ ਖੁਸ਼ਪ੍ਰੀਤ ਨੇ ਚਲ ਭਗਤਾ ਚਲ ਮਾਂ ਦਰ ਚਲੀਏ, ਆਈ ਮੇਰੀ ਮਾਂ ਅਜ ਰੂਪ ਲਾਈ ਕੇ ਜੋਤਾ ਦਾ, ਮੈਨੂ ਰੰਗ ਮਈਆ ਦਾ ਚੜਿਆ, ਮਾਂ ਚਿੰਤਪੁਰਨੀ ਨਾਲ ਮੇਰੇ ਫੇਰ ਮੈਨੂ ਚਿੰਤਾ ਕਿਸ ਗਲ ਦੀ, ਤੂ ਦਾਤੀਏ ਅਸੀ ਮੰਗਤੇ ਤੇਰੇ ਅਤੇ ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ ਆਦਿ ਭੇਂਟਾ ਨਾਲ ਸਮਾਂ ਬੰਨਿਆ।
ਇਸ ਮੌਕੇ ਜੋਗਿੰਦਰ ਪਾਲ ਅਰੋੜਾ, ਮੰਦਰ ਕਮੇਟੀ ਦੇ ਜਨਰਲ ਸਕੱਤਰ ਦੀਪਕ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸੂਰਜ ਅਗਰਵਾਲ, ਅਸ਼ੀਸ਼ ਕੁੰਦਰਾ, ਦੀਪਕ ਗਰੋਵਰ, ਜੀਤ ਕੁਮਾਰ ਥਰੇਜਾ, ਸੁਨੀਲ ਮਾਰੀਆ, ਅਮਰਜੀਤ ਅਰੋੜਾ, ਨਰੇਸ਼ ਅਗਰਵਾਲ, ਸੁਨੰਦਨ ਸ਼ਰਮਾ, ਕਮਲ ਰਾਵਲ, ਸੰਜੀਵ ਸ਼ਰਮਾ, ਰੋਹਿਤ ਅਰੋੜਾ, ਸੁਸ਼ੀਲ ਕੁਮਾਰ ਵਸ਼ਿਸ਼ਟ,ਪ੍ਰਦੀਪ ਕੰਗ, ਵਿਕਾਸ ਪੁਰੀ, ਵੰਦਨਾ ਕੁੰਦਰਾ, ਟੀਨਾ ਕੁੰਦਰਾ, ਟੀਨਾ ਅਰੋੜਾ, ਸਿਮਰਨ ਕੰਗ, ਸੁਮਨ ਗਰੋਵਰ, ਸੁਨੀਤਾ ਮਾਡੀਆ, ਸੁਨੀਤਾ ਸ਼ਰਮਾ, ਪੂਜਾ ਅਰੋੜਾ, ਨਿਧੀ ਅਰੋੜਾ, ਸੁਨੀਤਾ ਜੁਲਕਾ, ਵੰਦਨਾ ਅਗਰਵਾਲ, ਰਜਿੰਦਰ ਕੌਰ, ਸੁਮਨ। ਸ਼ਰਮਾ, ਮਹਿਕ ਆਨੰਦ ਅਤੇ ਨਿਸ਼ਾ ਆਦਿ ਹਾਜ਼ਰ ਸਨ।

