By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਾ ਖਾਵਾਂਗਾ ਤੇ ਨਾ ਕਿਸੇ ਨੂੰ ਖਾਣ ਦਿਆਂਗਾ ਦੇ ਬਿਆਨ ਤੇ ਚੱਲ ਰਹੀ ਹੈ ਮੋਦੀ ਸਰਕਾਰ-ਖੋਜੇਵਾਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਾ ਖਾਵਾਂਗਾ ਤੇ ਨਾ ਕਿਸੇ ਨੂੰ ਖਾਣ ਦਿਆਂਗਾ ਦੇ ਬਿਆਨ ਤੇ ਚੱਲ ਰਹੀ ਹੈ ਮੋਦੀ ਸਰਕਾਰ-ਖੋਜੇਵਾਲ
JalandharKapurthla

ਨਾ ਖਾਵਾਂਗਾ ਤੇ ਨਾ ਕਿਸੇ ਨੂੰ ਖਾਣ ਦਿਆਂਗਾ ਦੇ ਬਿਆਨ ਤੇ ਚੱਲ ਰਹੀ ਹੈ ਮੋਦੀ ਸਰਕਾਰ-ਖੋਜੇਵਾਲ

Talk Hindustan
Last updated: 2024/03/22 at 9:05 PM
Talk Hindustan
Share
4 Min Read
ਨਾ ਖਾਵਾਂਗਾ ਤੇ ਨਾ ਕਿਸੇ ਨੂੰ ਖਾਣ ਦਿਆਂਗਾ ਦੇ ਬਿਆਨ ਤੇ ਚੱਲ ਰਹੀ ਹੈ ਮੋਦੀ ਸਰਕਾਰ-ਖੋਜੇਵਾਲ
SHARE

ਕਪੂਰਥਲਾ( ਗੌਰਵ ਮੜੀਆ )2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਨਾ ਖਾਵਾਂਗੇ,ਨਾ ਖਾਣ ਦਿਆਂਗੇ।ਮੋਦੀ ਸਰਕਾਰ ਵਲੋਂ ਆਪਣੇ ਇਸ ਵਾਅਦੇ ਨੂੰ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ।ਭ੍ਰਿਸ਼ਟਾਚਾਰੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।ਇਹ ਗੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਸਹੀ ਤੇ ਜਾਇਜ਼ ਦੱਸਿਆ ਹੈ।ਖੋਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਨਮ ਇਮਾਨਦਾਰ, ਜਨਤਾ ਪ੍ਰਤੀ ਜਵਾਬਦੇਹ ਪਾਰਟੀ ਵਜੋਂ ਹੋਇਆ ਸੀ।ਇਸ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਜਾ ਚੁੱਕੇ ਹਨ। ਇਸ ਤੋਂ ਵੱਡੀ ਗੱਲ ਕਿ ਹੋਵੇਗੀ?

ਖੋਜੇਵਾਲ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਭ੍ਰਿਸ਼ਟਾਚਾਰ ਤੇ ਸ਼ਿਕੰਜਾ ਕੱਸਣ ਵੱਲ ਇਕ ਅਹਿਮ ਕਦਮ ਹੈ।ਕੇਂਦਰੀ ਜਾਂਚ ਏਜੰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਨਿਰਪੱਖਤਾ, ਦ੍ਰਿੜਤਾ ਅਤੇ ਸੁਤੰਤਰਤਾ ਦੇ ਨਾਲ ਬਿਨਾਂ ਕਿਸੇ ਦਬਾਅ ਦੇ ਆਪਣਾ ਕੰਮ ਕਰ ਰਹੇ ਹਨ,ਦੇਸ਼ ਦੀ ਜਨਤਾ ਦੇਖ ਰਹੀ ਹੈ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਅਸਤੀਫਾ ਦੇਣਾ ਪਿਆ, ਜੇਲ ਚ ਹਨ।ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੇਲ ਚ ਹਨ।ਐੱਮਪੀ ਸੰਜੇ ਸਿੰਘ,ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਸਮੇਤ ਆਮ ਆਦਮੀ ਪਾਰਟੀ ਦੇ ਇਕ ਦਰਜਨ ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਸੰਕਲਪ ਨਾਲ 13 ਸਾਲ ਪਹਿਲਾਂ ਰਾਮਲੀਲਾ ਮੈਦਾਨ ਵਿੱਚ ਇੰਡੀਆ ਅਗੇਂਸਟ ਕੁਰੱਪਸ਼ਨ ਦੇ ਬੈਨਰ ਹੇਠ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਸੰਕਲਪ ਨਾਲ ਅੱਗੇ ਵਧੇ ਸਨ,ਉਹ ਇੰਨੀ ਜਲਦੀ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਜਾਣਗੇ,

ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਕਹਿੰਦੇ ਹਨ ਕਿ ਦੇਸ਼ ਦੇ ਹਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਜਾਂ ਗਲਤ ਕੰਮ ਵਾਲੇ ਨੂੰ ਡਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕੋਈ ਵਿਰੋਧ ਨਹੀਂ ਕੀਤਾ ਕਿਉਂਕਿ ਲੋਕਾਂ ਨੇ ਗਲੀ-ਮੁਹੱਲਿਆਂ ਤੇ ਸ਼ਰਾਬ ਦੀਆਂ ਅਣਗਿਣਤ ਦੁਕਾਨਾਂ ਦੇਖੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਖੁਦ ਆਪਣੀਆਂ ਸ਼ਰਾਬ ਨੀਤੀਆਂ ਵਾਪਸ ਲੈ ਲਈਆਂ। ਦੇਸ਼ ਦੀ ਜਨਤਾ ਵੀ ਸ਼ਰਾਬ ਨੀਤੀ ਨੂੰ ਵਾਪਸ ਲੈਣ ਤੋਂ ਜਾਣੂ ਹੈ।ਖੋਜੇਵਾਲ ਨੇ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ

ਜਿਸ ਵਿੱਚ ਦੇਸ਼ ਦੇ ਲੋਕ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਨੂੰ ਮੁਆਫ ਨਹੀਂ ਕਰ ਸਕਦੇ।ਖੋਜੇਵਾਲ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਉਹੀ ਸ਼ਰਾਬ ਪੋਲਸੀ ਹੈ। ਇਸੇ ਲਈ ਸ਼ਨੀਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਭਾਜਪਾ ਦਾ ਇੱਕ ਵਫ਼ਦ ਚੋਣ ਕਮਿਸ਼ਨ ਨੂੰ ਮਿਲੇਗਾ ਅਤੇ ਪੰਜਾਬ ਵਿੱਚ ਸ਼ਰਾਬ ਨੀਤੀ ਦੀ ਜਾਂਚ ਦੀ ਮੰਗ ਕਰੇਗਾ।ਇਸ ਮੌਕੇ ਤੇ ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਐੱਸਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਮੰਡਲ ਇੱਕ ਦੇ ਪ੍ਰਧਾਨ ਕਮਲ ਪ੍ਰਭਾਕਰ,ਮੰਡਲ ਦੋ ਦੇ ਪ੍ਰਧਾਨ ਰਾਕੇਸ਼ ਗੁਪਤਾ, ਅਰੁਣ ਸਿੰਘ,ਆਸ਼ੀਸ਼ ਮਹਿਤਾ,ਸਾਹਿਲ ਵਾਲੀਆ, ਰਾਜਨ ਚੋਹਾਨ,ਅਨਿਲ ਵਾਲੀਆ ਰਾਜਨ ਠਿਗੀ, ਸਰਬਜੀਤ ਬੰਟੀ ਆਦਿ ਹਾਜ਼ਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਹਰ ਵਾਰ ਲੋਕਾਂ ਵੱਲੋ ਮੇਰਾ ਸਾਥ ਦੇਣ ਨਾਲ ਹੁੰਦੇ ਨੇ ਹਲਕੇ ਦੇ ਮਸਲੇ ਹੱਲ – ਅਵੀ ਰਾਜਪੂਤ ਹਰ ਵਾਰ ਲੋਕਾਂ ਵੱਲੋ ਮੇਰਾ ਸਾਥ ਦੇਣ ਨਾਲ ਹੁੰਦੇ ਨੇ ਹਲਕੇ ਦੇ ਮਸਲੇ ਹੱਲ – ਅਵੀ ਰਾਜਪੂਤ
Next Article ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੀ ਘਬਰਾਹਟ ਹੈ-ਸਾਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੀ ਘਬਰਾਹਟ ਹੈ-ਸਾਹੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?