ਗੁਰੂਆਂ,ਪੀਰਾਂ ਤੇ ਯੋਧਿਆਂ ਦੇ ਦੇਸ਼ ਚ ਗੱਲਬਾਤ ਰਾਹੀਂ ਲੱਭਦੇ ਹਨ ਰਸਤੇ-ਭਾਜਪਾ
ਕਪੂਰਥਲਾ(ਗੌਰਵ ਮੜੀਆ )ਐਤਵਾਰ ਦੇਰ ਰਾਤ ਤੱਕ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਚੌਥੇ ਗੇੜ ਦੀ ਮੀਟਿੰਗ ਦੌਰਾਨ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਦਾ ਪ੍ਰਸਤਾਵ ਦਿੱਤਾ ਹੈ,ਜਿਸ ਤਹਿਤ ਬੀਜੀਆਂ ਜਾਣ ਵਾਲੀਆਂ ਵੱਖ-ਵੱਖ ਫ਼ਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੇ ਖ਼ਰੀਦਣ ਲਈ ਸਰਕਾਰ ਵੱਲੋਂ ਕਪਾਹ ਨਿਗਮ ਆਫ ਇੰਡੀਆ ਦੇ ਰਾਹੀਂ ਕਿਸਾਨਾਂ ਤੋਂ ਪੰਜ ਸਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੇ ਨਰਮੇ ਦੀ ਖਰੀਦ ਕੀਤੀ ਜਾਵੇਗੀ।ਖਰੀਦ ਦੀ ਮਾਤਰਾ ਤੇ ਕੋਈ ਸੀਮਾ ਨਹੀਂ ਹੋਵੇਗੀ ਅਤੇ ਇਸ ਲਈ ਇੱਕ ਪੋਰਟਲ ਤਿਆਰ ਕੀਤਾ ਜਾਵੇਗਾ।
ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਮੰਡਲ ਬੂਟਾ ਦੇ ਮੰਡਲ ਪ੍ਰਧਾਨ ਬਲਵੰਤ ਸਿੰਘ ਬੂਟਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਵੇਗਾ ਅਤੇ ਪਹਿਲਾਂ ਹੀ ਖਰਾਬ ਹੋ ਰਹੀ ਜ਼ਮੀਨ ਨੂੰ ਬੰਜਰ ਹੋਣ ਤੋਂ ਰੋਕਿਆ ਜਾ ਸਕੇਗਾ।ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਕੀਤੇ ਗਏ ਕੰਮਾਂ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਸਰਕਾਰ ਨੇ ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ।ਖੋਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿੰਚਾਈ ਸਕੀਮਾਂ ਲਈ ਡੇਢ ਗੁਣਾ ਵੱਧ ਯਾਨੀ ਕਰੀਬ 15 ਹਜ਼ਾਰ 500 ਕਰੋੜ ਰੁਪਏ ਖਰਚ ਕੀਤੇ ਹਨ।ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ।ਗੁਰੂਆਂ,ਪੀਰਾਂ ਫਕੀਰਾਂ ਅਤੇ ਯੋਧਿਆਂ ਦੇ ਦੇਸ਼ ਵਿੱਚ ਰਸਤਾ ਗੱਲਬਾਤ ਰਾਹੀਂ ਨਿਕਲਦਾ ਹੈ।
ਹਾਲ ਹੀ ਦੇ ਕਤਰ ਦੀ ਉਦਾਹਰਣ ਲੈ ਸਕਦੇ ਹੋ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਅਗਵਾਈ ਵਿੱਚ ਗੱਲਬਾਤ ਰਾਹੀਂ ਸਾਡੇ ਨੌਂ ਸਾਬਕਾ ਫੌਜੀਆਂ ਦੀ ਸੁਰੱਖਿਅਤ ਘਰ ਵਾਪਸੀ ਕਾਰਵਾਈ।ਖੋਜੇਵਾਲ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਕਦਮ ਨਵੇਂ ਮੁੱਦੇ ਚਰਚਾ ਵਿੱਚ ਜੋੜ ਕੇ ਉਨ੍ਹਾਂ ਦਾ ਫੌਰੀ ਹੱਲ ਨਹੀਂ ਕੱਢਿਆ ਜਾ ਸਕਦਾ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ,ਸੋਸ਼ਲ ਮੀਡੀਆ ਸੈੱਲ ਦੇ ਸੂਬਾ ਕੋ ਕਨਵੀਨਰ ਵਿੱਕੀ ਗੁਜਰਾਲ,ਮੰਡਲ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ,ਮੰਡਲ 2 ਦੇ ਪ੍ਰਧਾਨ ਰਾਕੇਸ਼ ਗੁਪਤਾ ਵਿਸਥਾਰਕ ਹਲਕਾ ਕਪੂਰਥਲਾ ਅਨਿਲ ਵਾਲੀਆ,ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਰਾਇਆਵਾਲ ਆਦਿ ਹਾਜ਼ਰ ਸਨ।

