ਮੇਰੀ ਮਿੱਟੀ-ਮੇਰਾ ਦੇਸ਼ ਮੁਹਿੰਮ ਚ ਲੱਗੀ ਭਾਜਪਾ:ਘਰ-ਘਰ ਜਾ ਕੇ ਮਿੱਟੀ ਇਕੱਠੀ ਕੀਤੀ,ਪਿੰਡਾਂ ‘ਚ ਬਣਾਈ ਜਾ ਰਹੀ ਹੈ ਅੰਮ੍ਰਿਤ ਵਾਟਿਕਾ
ਕਪੂਰਥਲਾ (ਗੌਰਵ ਮੜੀਆ ) ਵਿਰਾਸਤ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡ ਡੇਣਵਿੰਡ ਮੰਡਲ ਬੇਟ ਇਲਾਕੇ ਵਿੱਚ ਮੇਰੀ ਮਿੱਟੀ-ਮੇਰਾ ਦੇਸ਼ ਮੁਹਿੰਮ ਤਹਿਤ ਪਿੰਡ ਦੇ ਹਰ ਘਰ ਵਿੱਚ ਜਾ ਕੇ ਕਲਸ਼ ਵਿੱਚ ਮਿੱਟੀ ਇਕੱਠੀ ਕੀਤੀ ਗਈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਦੇ ਵਰਕਰ ਪੇਂਡੂ ਖੇਤਰ ਦੇ ਹਰ ਘਰ ਤੋਂ ਮਿੱਟੀ ਇਕੱਠੀ ਕਰ ਰਹੇ ਹਨ ਅਤੇ ਸ਼ਹਿਰੀ ਖੇਤਰ ਦੇ ਹਰ ਘਰ ਤੋਂ ਕਲਸ਼ਾਂ ਵਿੱਚ ਇੱਕ ਚੁਟਕੀ ਮਿੱਟੀ ਇਕਠੀ ਕਰ ਰਹੇ ਹਨ।
ਪੇਂਡੂ ਖੇਤਰਾਂ ਸ਼ਹਿਰਾਂ ਦੇ ਹਰ ਵਾਰਡਾਂ ਵਿੱਚ 75 ਬੂਟੇ ਲਗਾ ਕੇ ਅੰਮ੍ਰਿਤ ਵਾਟਿਕਾ ਬਣਾਈ ਜਾਵੇਗੀ। ਖੋਜੇਵਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਰਤੀ ਅਖੰਡਤਾ ਦਾ ਪ੍ਰਤੀਕ ਹੈ। ਸ਼ਹਿਰ ਤੋਂ ਲੈ ਕੇ ਪਿੰਡ ਤੱਕ ਹਰ ਘਰ ਦੀ ਇੱਕ ਮੁੱਠੀ ਮਿੱਟੀ ਕਲਸ਼ ਵਿੱਚ ਇਕੱਠੀ ਕੀਤੀ ਜਾ ਰਹੀ ਹੈ।ਇਸਦੇ ਲਈ ਭਾਜਪਾ ਵਰਕਰਾਂ ਦੀ ਟੋਲੀ ਹਰ ਵਾਰਡ ਵਿੱਚ ਕੰਮ ਕਰ ਰਹੀ ਹੈ।ਉਨ੍ਹਾਂ ਮੇਰੀ ਮਿੱਟੀ-ਮੇਰਾ ਦੇਸ਼ ਮੁਹਿੰਮ ਦੇ ਉਦੇਸ਼ ਬਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਨਾਗਰਿਕ ਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਜ਼ਿੰਮੇਵਾਰੀ ਹੈ।ਇਹ ਮੁਹਿੰਮ ਵਾਤਾਵਰਨ ਲਈ ਅੰਮ੍ਰਿਤ ਸਾਬਤ ਹੋਣ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪਿੰਡ ਅਤੇ ਵਾਰਡਾਂ ਵਿੱਚ ਪੰਚ ਪ੍ਰਾਣ ਦੀ ਸਹੁੰ ਵੀ ਚੁੱਕੀ ਜਾਵੇਗੀ।
ਇਹ ਮਿੱਟੀ ਅਤੇ ਅਖੰਡ ਪਿੰਡ ਮੰਡਲ,ਫਿਰ ਜ਼ਿਲੇ ਅਤੇ ਖੇਤਰ ਤੋਂ ਹੁੰਦੇ ਹੋਏ ਸੂਬੇ ਵਿੱਚ ਪਹੁੰਚੇਗੀ। ਸੂਬੇ ਭਰ ਤੋਂ ਇਕੱਠੀ ਕੀਤੀ ਮਿੱਟੀ ਅਤੇ ਚੌਲ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਲਈ ਭੇਜੇ ਜਾਣਗੇ, ਜਿੱਥੇ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਸ਼ਹੀਦਾਂ ਅਤੇ ਬਹਾਦਰਾ ਨੂੰ ਸਨਮਾਨ ਦੇਣ ਲਈ ਮੇਰੀ ਮਿੱਟੀ-ਮੇਰਾ ਦੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਪ੍ਰੋਗਰਾਮ ਦਾ ਉਦੇਸ਼ ਪਿੰਡ ਦੇ ਆਮ ਵਿਅਕਤੀ ਨੂੰ ਦੇਸ਼ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਦੇਸ਼ ਦੀ ਮਿੱਟੀ ਨਾਲ ਜੋੜਨਾ ਹੈ।ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪਿਊਸ਼ ਮਨਚੰਦਾ,ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ,ਸੋਸ਼ਲ ਮੀਡੀਆ ਸੈੱਲ ਦੇ ਸੂਬਾ ਕੋ-ਕਨਵੀਨਰ ਵਿੱਕੀ ਗੁਜਰਾਲ,ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਮਹਾਜਨ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਮੰਡਲ ਪ੍ਰਧਾਨ ਬੂਟਾ ਬੇਟ ਬਲਵੰਤ ਸਿੰਘ ਬੂਟਾ,ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ,ਅਨਿਲ ਕੁਮਾਰ ਰਾਜਨ,ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।

