ਕਪੂਰਥਲਾ 14 ਮਈ (ਗੌਰਵ ਮੜੀਆ) ਵਿਰਾਸਤੀ ਸ਼ਹਿਰ ਵਿੱਚ ਹਰ ਸਾਲ ਵਾਂਗ, ਇਸ ਸਾਲ ਵੀ ਪਿੰਡ ਸ਼ੇਖੂਪੁਰ ਵਿੱਚ 23 ਮਈ ਨੂੰ ਮਨਾਏ ਜਾ ਰਹੇ ਮਾਤਾ ਭਦਰਕਾਲੀ ਜੀ ਦੇ ਇਤਿਹਾਸਕ 78ਵੇਂ ਮੇਲੇ ਅਤੇ ਵਿੱਚ 22 ਮਈ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੂੰ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭਦਰਕਾਲੀ ਵੈਲਫੇਅਰ ਸੁਸਾਇਟੀ ਸ਼ੇਖੂਪੁਰ ਕਪੂਰਥਲਾ ਦੇ ਪ੍ਰਧਾਨ ਪਰਸ਼ੋਤਮ ਪਾਸੀ ਚੇਅਰਮੈਨ ਰਾਧੀ ਸ਼ਾਮ ਅਤੇ ਰਾਹੁਲ ਆਨੰਦ ਅਤੇ ਰਾਜਿੰਦਰ ਸ਼ਰਮਾ ਵਲੋਂ ਸੱਦਾ ਪੱਤਰ ਦਿੱਤਾ ਗਿਆ।ਇਸ ਮੌਕੇ ਗੁਰਪਾਲ ਸਿੰਘ ਇੰਡੀਅਨ ਨੇ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭਦਰਕਾਲੀ ਵੈਲਫੇਅਰ ਸੁਸਾਇਟੀ ਸ਼ੇਖੂਪੁਰ ਕਪੂਰਥਲਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਮਾਤਾ ਭਦਰਕਾਲੀ ਦੇ ਚਰਨਾਂ ਵਿੱਚ ਅਰਦਾਸ ਕੀਤੀ
ਕਿ ਮਾਤਾ ਭਦਰਕਾਲੀ ਦਾ ਆਸ਼ੀਰਵਾਦ ਸ਼ਹਿਰ ਵਾਸੀਆਂ ਤੇ ਬਣਿਆ ਰਹੇ।ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਸਮਾਜ ਵਿੱਚ ਭਾਈਚਾਰਾ ਵਧਾਉਂਦੇ ਹਨ।ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਅਤੇ ਮਿਥਿਹਾਸਕ ਕਹਾਣੀਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ।ਇੰਡੀਅਨ ਨੇ ਕਿਹਾ ਕਿ ਧਾਰਮਿਕ ਸਮਾਗਮ ਸਮਾਜ ਵਿੱਚ ਭਾਈਚਾਰਾ ਵਧਾਉਂਦੇ ਹਨ।ਧਾਰਮਿਕ ਸਮਾਗਮਾਂ ਵਿੱਚ ਸਮਾਜ ਦੇ ਸਾਰੇ ਵਰਗ ਇੱਕ ਥਾਂ ਤੇ ਇਕੱਠੇ ਹੁੰਦੇ ਹਨ,ਇਕੱਠੇ ਬੈਠ ਕੇ ਪ੍ਰਸ਼ਾਦ ਲੈਂਦੇ ਹਨ,ਇਸ ਨਾਲ ਆਪਸੀ ਸਦਭਾਵਨਾ ਵਧਦੀ ਹੈ। ਉਨ੍ਹਾਂ ਕਿਹਾ ਕਿ ਮੇਲੇ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ।

