ਕਪੂਰਥਲਾ ( ਗੌਰਵ ਮੜੀਆ )ਪੰਜਾਬ ਸਰਕਾਰ ਵੱਲੋਂ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਸਥਾਪਤ ਕੀਤੇ ਗਏ, ਅਤੇ ਸਰਕਾਰ ਦੀ ਹੀ ਯੋਗ ਅਗਵਾਈ ਹੇਠ ਚੱਲ ਰਹੇ “ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਪੰਜਾਬ” ਵੱਲੋਂ ਵਪਾਰੀਆਂ ਅਤੇ ਵੱਖ-ਵੱਖ ਵਿਭਾਗਾਂ ਵਿੱਚ ਸ਼ਾਮਿਲ ਜੀ.ਐਸ.ਟੀ. ਵਿਭਾਗ,ਜ਼ਿਲ੍ਹਾ ਉਦਯੋਗ ਕੇਂਦਰ ਕਪੂਰਥਲਾ, ਨਗਰ ਨਿਗਮ ਕਪੂਰਥਲਾ, ਥਾਣਾ ਸਿਟੀ ਮੁਖੀ ਕਪੂਰਥਲਾ,ਲੇਬਰ ਡਿਪਾਰਟਮੈਂਟ, ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਵਿਭਾਗ ਕਪੂਰਥਲਾ, ਦੇ ਅਧਿਕਾਰੀਆਂ ਦੀ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਸਤ ਨਰਾਇਣ ਬਾਜ਼ਾਰ ਕਪੂਰਥਲਾ ਵਿਖੇ ਕੀਤਾ ਗਿਆ।
ਇਸ ਮੀਟਿੰਗ ਦੌਰਾਨ ਵੱਖ-ਵੱਖ ਤਰ੍ਹਾਂ ਦਾ ਵਪਾਰ ਕਰਨ ਵਾਲੇ ਵਪਾਰੀਆਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆ ਰਹੀਆਂ ਮੁਸ਼ਕਿਲਾਂ ਦਾ ਬਖੂਬੀ ਜ਼ਿਕਰ ਕੀਤਾ, ਉਨ੍ਹਾਂ ਮੁਸ਼ਕਿਲਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਸ਼ਾਮਿਲ, SDM ਕਪੂਰਥਲਾ ਮੇਜਰ ਇਰਵਿਨ ਕੌਰ PCS, ਜੀ.ਐਸ.ਟੀ. ਵਿਭਾਗ ਤੋਂ ਸੇਲ ਟੈਕਸ ਅਫ਼ਸਰ ਸ੍ਰ. ਭੁਪਿੰਦਰ ਸਿੰਘ, ਰੋਹਿਤ ਕੁਮਾਰ ਕਲਰਕ ਜੀ.ਐਸ.ਟੀ, ਹਰਕੰਵਲ ਸਿੰਘ ਪ੍ਰੋਗਰਾਮ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਤੋਂ ਸਰਬਜੀਤ ਸਿੰਘ ਇਤਿਆਦਿ ਤੋਂ ਇਲਾਵਾ, ਨਗਰ ਨਿਗਮ ਕਪੂਰਥਲਾ ਤੋਂ ਸ਼੍ਰੀ ਮਨੋਜ ਰੱਤੀ ਇੰਸਪੈਕਟਰ, ਤਰਲੋਚਨ ਸਿੰਘ JE. RP ਸ਼ਰਮਾ ਸੁਪਰਡੈਂਟ, ਥਾਣਾ ਸਿਟੀ ਮੁਖੀ ਅਮਨਦੀਪ ਨਾਹਰ, ਵਿਨੀਤ ਕੁਮਾਰ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਫ਼ਸਰ ਕਪੂਰਥਲਾ, ਹਰਵਿੰਦਰ ਸਿੰਘ ਲੇਬਰ ਇੰਸਪੈਕਟਰ ਆਦਿ ਅਧਿਕਾਰੀਆਂ ਨੇ ਵਪਾਰੀਆਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੰਦੇ ਹੋਏ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ।
ਹਲਕਾ ਇੰਚਾਰਜ ਕਪੂਰਥਲਾ ਸ੍ਰ. ਕਰਮਬੀਰ ਸਿੰਘ ਚੰਦੀ ਅਤੇ ਗੁਰਪਾਲ ਸਿੰਘ ਇੰਡੀਅਨ ਨੇ ਆਪਣੇਂ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਜੀ.ਐਸ.ਟੀ ਅਤੇ ਐਕਸਾਈਜ਼ ਵਿਭਾਗ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ, ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਹਲਕਾ ਕੋਆਰਡੀਨੇਟਰ ਟ੍ਰੇਡ ਵਿੰਗ ਅਤੇ ਵਿਧਾਨ ਸਭਾ ਕਪੂਰਥਲਾ ਤੋਂ ਚੇਅਰਮੈਨ ਰਮਨ ਮਲਹੋਤਰਾ ਸਮੇਤ ਸਮੂਹ ਵਪਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿੱਚ ਪੰਜਾਬ ਸਰਕਾਰ ਵੱਲੋਂ ਹਲਕਾ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰਾਂ ਵਜੋਂ ਚੁਣੇ ਗਏ ਹਰਿੰਦਰ ਸਿੰਘ ਸੈਣੀ, ਮਨਜੀਤ ਸਿੰਘ, ਇੰਦਰਜੀਤ ਸਿੰਘ ਭੋਲਾ, ਬਲਜਿੰਦਰ ਸਿੰਘ ਲਾਡੀ, ਐਂਥਨੀ, ਮੇਜਰ ਸਿੰਘ, ਗੌਰਵ ਕੰਡਾ, ਮਨਦੀਪ ਸਿੰਘ ਘੁੰਮਣ, ਜਸਵਿੰਦਰ ਸਿੰਘ, ਅਤੇ ਬਿੰਦਰ ਇਤਿਆਦ ਦਾ ਸਮਾਗਮ ਵਿੱਚ ਕੀਤੇ ਸਹਿਯੋਗ ਕਰਕੇ ਤਹਿ-ਦਿਲੋਂ ਧੰਨਵਾਦ ਕਰਦਿਆਂ ਪ੍ਰਧਾਨਗੀ ਭਾਸ਼ਣ ਵਜੋਂ ਸਮੂਹ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਕਿਸੇ ਵਪਾਰੀ ਨੂੰ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਪਾਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਨਾਮਵਰ ਸ਼ਖਸ਼ੀਅਤਾਂ ਇਸ ਸਮਾਗਮ ਵਿੱਚ ਸ਼ਾਮਿਲ ਹੋਈਆਂ।

